ਚੰਡੀਗੜ੍ਹ, 24 ਜੂਨ 2023: ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੈਕਟਰ-36 ਦੇ ਐਸ.ਐਚ.ਓ ਨੇ ਈਰਾਨੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਰਾਨੀ ਗੈਂਗ ਇੱਕ ਬਹੁ-ਰਾਜੀ ਗਿਰੋਹ ਹੈ ਜੋ ਸ਼ਹਿਰ ਵਿੱਚ ਇੱਕ ਜਾਂ ਦੋ ਵਾਰ ਅਪਰਾਧ ਕਰਨ ਤੋਂ ਬਾਅਦ ਲੁਕ ਕੇ ਬੈਠ ਜਾਂਦਾ ਸੀ। ਇਸ ਗਿਰੋਹ ਦਾ ਮੁਖੀ 46 ਸਾਲਾ ਸੁਲਤਾਨ ਖਾਨ ਹੈ।
ਚੰਡੀਗੜ੍ਹ ਪੁਲਿਸ (Chandigarh Police) ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਇਕ ਪਲਸਰ ਮੋਟਰਸਾਈਕਲ, ਇਕ ਬੈਗ, ਕੈਪ, ਕਰਾਈਮ ਮਾਸਕ , ਇਕ ਜਾਅਲੀ ਆਈਡੀ ਅਤੇ ਇਕ ਦੇਸੀ ਕੱਟਾ, ਚਾਰ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਹ ਸਾਰੇ ਆਗਰਾ ਵਿੱਚ ਇਕੱਠੇ ਹੁੰਦੇ ਸਨ ਅਤੇ ਫਿਰ ਉਥੋਂ 3-4 ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਇਹ ਸਾਰੇ 18 ਸਾਲਾਂ ਤੋਂ ਇਹੀ ਕੰਮ ਕਰਦੇ ਸਨ। ਇਸਦੇ ਨਾਲ ਹੀ ਤਿੰਨ ਨੌਜਵਾਨਾਂ ਕੋਲੋਂ 52.3 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ।
ਉਨ੍ਹਾਂ ਕਿਹਾ ਕਿ ਸੈਕਟਰ-46 ‘ਚ ਗਸ਼ਤ ਦੌਰਾਨ ਰਾਜਸਥਾਨ ਦੇ ਤਿੰਨ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ, ਤਿੰਨੋਂ ਦੋ ਬਾਈਕ ‘ਤੇ ਸਵਾਰ ਸਨ, ਜਿਨ੍ਹਾਂ ਕੋਲੋਂ ਜਾਂਚ ਦੌਰਾਨ ਹੈਰੋਇਨ ਬਰਾਮਦ ਹੋਈ। ਉਹ ਦਿੱਲੀ ਤੋਂ ਹੈਰੋਇਨ ਲਿਆਉਂਦਾ ਸੀ। ਪਿਛਲੇ ਚਾਰ ਸਾਲਾਂ ਤੋਂ 40 ਤੋਂ 50 ਗ੍ਰਾਮ ਹੈਰੋਇਨ ਵੇਚਦਾ ਸੀ। ਦੋ ਹਫ਼ਤਿਆਂ ਵਿੱਚ 15 ਮੁਲਜ਼ਮਾਂ ਨੂੰ ਐਨਡੀਪੀਐਸ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਨਾਬਾਲਗ ਨੂੰ ਮਾਰਨ ਆਏ 8 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।