Chandigarh: ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌ.ਤ, ਖੇਡ ਦੌਰਾਨ ਵਾਪਰਿਆ ਭਾਣਾ

25 ਫਰਵਰੀ 2025: ਮੋਹਾਲੀ ਨੇੜੇ ਚੰਡੀਗੜ੍ਹ ਯੂਨੀਵਰਸਿਟੀ (Chandigarh University) ਘੜੂੰਆਂ ਵਿਖੇ ਆਯੋਜਿਤ ਆਲ ਇੰਡੀਆ ਇੰਟਰ ਯੂਨੀਵਰਸਿਟੀ ਚਾਈਨਾ ਮਾਰਸ਼ਲ ਆਰਟ ਵੁਸ਼ੂ ਗੇਮ ਦੌਰਾਨ ਇੱਕ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜੈਪੁਰ ਦੇ ਖਿਡਾਰੀ ਮੋਹਿਤ ਸ਼ਰਮਾ ਵਜੋਂ ਹੋਈ ਹੈ। ਮ੍ਰਿਤਕ ਦਾ ਪੋਸਟਮਾਰਟਮ (postmortem) ਪਰਿਵਾਰਕ ਮੈਂਬਰਾਂ ਦੇ ਜੈਪੁਰ ਤੋਂ ਆਉਣ ਤੋਂ ਬਾਅਦ ਕੀਤਾ ਜਾਵੇਗਾ।

ਇਹ ਮੈਚ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ (Chandigarh University Gharuan) ਵਿੱਚ ਚੱਲ ਰਿਹਾ ਸੀ। ਮੋਹਿਤ ਆਪਣੇ ਵਿਰੋਧੀ ਵਿਰੁੱਧ ਮੈਚ ਜਿੱਤ ਰਿਹਾ ਸੀ। ਉਸਦੇ ਸਾਥੀ ਉਸਨੂੰ ਉਤਸ਼ਾਹਿਤ ਕਰ ਰਹੇ ਸਨ, ਪਰ ਅਚਾਨਕ ਉਹ ਮੈਟ ‘ਤੇ ਮੂੰਹ ਦੇ ਭਾਰ ਡਿੱਗ ਪਿਆ। ਪਹਿਲਾਂ ਤਾਂ ਰੈਫਰੀ ਨੇ ਸੋਚਿਆ ਕਿ ਮੋਹਿਤ (mohit) ਥਕਾਵਟ ਕਾਰਨ ਮੈਟ ‘ਤੇ ਡਿੱਗ ਪਿਆ ਸੀ। ਜਦੋਂ ਉਸਨੂੰ ਜਗਾਉਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਹ ਨਹੀਂ ਉੱਠਿਆ, ਤਾਂ ਸਾਰੇ ਘਬਰਾ ਗਏ। ਇਸ ਤੋਂ ਬਾਅਦ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Read More: ਸਿਟੀ ਬਿਊਟੀਫੁੱਲ ‘ਚ ਵਾਪਸ ਆਏ ਬੱਦਲ, ਜਾਣੋ ਚੰਡੀਗੜ੍ਹ ਦੇ ਮੌਸਮ ਬਾਰੇ ਅਹਿਮ ਜਾਣਕਾਰੀ

Scroll to Top