ਚੰਡੀਗੜ, 25 ਫਰਵਰੀ 2025: ਆਲ ਇੰਡੀਆ ਯੂਨੀਵਰਸਿਟੀ ਵੁਸ਼ੂ ਚੈਂਪੀਅਨਸ਼ਿਪ (University Wushu Championship) ‘ਚ ਆਰਯੂ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਖਿਡਾਰੀ ਦੀ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਟੂਰਨਾਮੈਂਟ ਦੌਰਾਨ ਮੌਤ (Wushu player dies) ਹੋ ਗਈ। ਮੋਹਿਤ ਸ਼ਰਮਾ ਤਿੰਨ ਦਿਨ ਪਹਿਲਾਂ ਵੁਸ਼ੂ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਚੰਡੀਗੜ੍ਹ ਪਹੁੰਚੇ ਸਨ। ਸੋਮਵਾਰ ਨੂੰ ਮੈਚ ਦੌਰਾਨ ਉਸਦੀ ਮੌਤ ਹੋ ਗਈ।
ਇਸ ਘਟਨਾ ਦੇ ਪਿੱਛੇ ਦਿਲ ਦਾ ਦੌਰਾ ਪੈਣ ਦਾ ਕਾਰਨ ਹੋਣ ਦਾ ਖਦਸ਼ਾ ਹੈ। ਉਸਦੀ ਸਿਹਤ ਵਿਗੜਨ ਤੋਂ ਬਾਅਦ ਉਸਨੂੰ ਮੋਹਾਲੀ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਮੋਹਿਤ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਮੈਚ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਜੈਪੁਰ ਦੇ 21 ਸਾਲਾ ਜ਼ਿਲ੍ਹਾ ਚੈਂਪੀਅਨ ਮੋਹਿਤ ਸ਼ਰਮਾ ਦੀ ਮੈਚ ਦੌਰਾਨ ਮੌਤ (Wushu player dies) ਹੋ ਗਈ। ਇਹ ਟੂਰਨਾਮੈਂਟ ਚੰਡੀਗੜ੍ਹ ਯੂਨੀਵਰਸਿਟੀ (Chandigarh University) ‘ਚ ਚੱਲ ਰਿਹਾ ਸੀ। ਟੂਰਨਾਮੈਂਟ ਦੇ ਪ੍ਰਬੰਧਕ ਦੀਪਕ ਕੁਮਾਰ ਦੇ ਅਨੁਸਾਰ, ਮੋਹਿਤ ਨੇ ਪਹਿਲਾ ਦੌਰ ਜਿੱਤਿਆ ਸੀ ਅਤੇ ਦੂਜੇ ਦੌਰ ‘ਚ ਵੀ ਅੱਗੇ ਸੀ। ਇਸ ਦੌਰਾਨ ਮੋਹਿਤ ਦੀ ਸਿਹਤ ਵਿਗੜਨ ਕਾਰਨ ਉਹ ਮੂੰਹ ਦੇ ਭਾਰ ਡਿੱਗ ਪਿਆ।
ਜਿਸ ਤੋਂ ਬਾਅਦ ਉੱਥੇ ਮੌਜੂਦ ਰੈਫਰੀ ਨੇ ਵੀ ਉਸਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਸਨੂੰ ਰਿੰਗ ਤੋਂ ਹੇਠਾਂ ਉਤਾਰਿਆ ਗਿਆ, ਪਰ ਉਦੋਂ ਤੱਕ ਮੋਹਿਤ ਦੀ ਮੌਤ ਹੋ ਚੁੱਕੀ ਸੀ। ਮੋਹਿਤ ਦੀ ਲਾਸ਼ ਇਸ ਸਮੇਂ ਮੋਹਾਲੀ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰੱਖੀ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੋਹਾਲੀ ਪਹੁੰਚ ਗਏ ਹਨ। ਲਾਸ਼ ਨੂੰ ਮੁਰਦਾਘਰ ਵਿੱਚ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ।
Read More: Sangrur News: ਦੋ ਸਕੇ ਭਰਾਵਾਂ ਦੀ ਹਾਰਟ ਅਟੈਕ ਨਾਲ ਮੌ.ਤ