Chhatbir Zoo

Chandigarh News: ਦੋ ਨੰਨ੍ਹੇ ਟਾਈਗਰ ‘ਅਭੈ’ ਤੇ ‘ਆਰਿਅਨ’ ਛੱਤਬੀੜ ਚਿੜੀਆਘਰ ਦਾ ਹਿੱਸਾ ਬਣੇ

ਚੰਡੀਗੜ੍ਹ, 20 ਫਰਵਰੀ 2025: ਪੰਜਾਬ ‘ਚ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਢੁਕਵੀਂ ਸੰਭਾਲ ਨੂੰ ਯਕੀਨੀ ਬਣਾਉਣ ਤਹਿਤ ਜੰਗਲਾਤ ਅਤੇ ਜੰਗਲੀ ਜੀਵਾਂ ਦੀ ਸੰਭਾਲ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਬੀਤੇ ਦਿਨ ਨਵਜੰਮੇ ਟਾਈਗਰ ਦੇ ਬੱਚਿਆਂ ਨੂੰ ਛੱਤਬੀੜ ਚਿੜੀਆਘਰ (Chhatbir Zoo) ਦੇ ਇੰਟੈਂਸਿਵ ਕੇਅਰ ਤੋਂ ਵੱਡੇ ਘਰ (ਕ੍ਰਾਲ) ‘ਚ ਛੱਡਿਆ ਗਿਆ।

ਜਿਕਰਯੋਗ ਹੈ ਕਿ ਮਾਦਾ ਗੌਰੀ (ਚਿੱਟੀ ਟਾਈਗਰ) ਅਤੇ ਨਰ ਅਰਜੁਨ (ਪੀਲਾ ਟਾਈਗਰ) ਦੇ ਆਪਸੀ ਮੇਲ ਤੋਂ ਬਾਅਦ, 31 ਅਕਤੂਬਰ 2024 ਨੂੰ ਦੀਵਾਲੀ ਦੀ ਰਾਤ ਨੂੰ ਲਗਭਗ 12 ਵਜੇ ਦੋ ਬੱਚੇ – ਇੱਕ ਚਿੱਟਾ ਅਤੇ ਇੱਕ ਪੀਲਾ ਪੈਦਾ ਹੋਏ ਸਨ। ਮੰਤਰੀ ਨੇ ਕਿਹਾ ਕਿ ਦੋਵੇਂ ਬੱਚੇ ਸਿਹਤਮੰਦ ਹਨ ਅਤੇ ਇੱਕ ਹੋਰ ਟੀਕਾਕਰਨ ਤੋਂ ਬਾਅਦ, ਉਨ੍ਹਾਂ ਨੂੰ ਆਮ ਲੋਕਾਂ ਦੇ ਦੇਖਣ ਲਈ ਪਿੰਜਰੇ ‘ਚ ਛੱਡ ਦਿੱਤਾ ਜਾਵੇਗਾ।

ਮੰਤਰੀ ਲਾਲ ਚੰਦ ਕਟਾਰੂਚੱਕ ਨੇ ਛੱਤਬੀੜ ਚਿੜੀਆਘਰ (Chhatbir Zoo) ਵਿਖੇ ਸਾਲ 2024-25 ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੇ ਫੰਡਾਂ ਤੋਂ ਕੀਤੇ ਜਾ ਰਹੇ ਹੇਠ ਲਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ, ਜੋ ਮੁਕੰਮਲ ਹੋ ਚੁੱਕੇ ਹਨ |ਇਨ੍ਹਾਂ ‘ਚ ਵੈਟਰਨਰੀ ਹਸਪਤਾਲ ਦੇ ਪੁਰਾਣੇ ਪ੍ਰਬੰਧਕੀ ਬਲਾਕ ਦਾ ਨਵੀਨੀਕਰਨ ਤੋਂ ਬਾਅਦ ਉਦਘਾਟਨ ਸ਼ਾਮਲ ਸੀ। ਇਸ ‘ਚ ਇੱਕ ਸੀਨੀਅਰ ਵੈਟਰਨਰੀ ਅਫ਼ਸਰ ਦਾ ਦਫ਼ਤਰ, ਵੈਟਰਨਰੀ ਇੰਸਪੈਕਟਰ ਦਾ ਦਫ਼ਤਰ, ਵੈਟਰਨਰੀ ਸਟਾਫ਼ ਰੂਮ, ਪ੍ਰਯੋਗਸ਼ਾਲਾ-1 ਅਤੇ ਪ੍ਰਯੋਗਸ਼ਾਲਾ-2, ਡਿਸਪੈਂਸਰੀ, ਖੋਜ ਕਮਰਾ, ਪੈਂਟਰੀ ਅਤੇ ਦੋ ਵਾਸ਼ਰੂਮ ਸ਼ਾਮਲ ਹਨ।

Chhatbir Zoo

ਇਸਦੇ ਨਾਲ ਹੀ 3500 ਵਰਗਮੀਟਰ ਸਰਵਿਸ ਸਰਕੂਲੇਸ਼ਨ ਮਾਰਗ ਨੂੰ ਪੂਰਾ ਕੀਤਾ ਗਿਆ ਸੀ ਅਤੇ ਸਟਾਫ ਦੀ ਆਵਾਜਾਈ, ਫੀਡ-ਚਾਰਾ ਵਾਹਨਾਂ ਅਤੇ ਸਭ ਤੋਂ ਵਧੀਆ ਪਸ਼ੂ ਪ੍ਰਬੰਧਨ ਅਭਿਆਸਾਂ ਨੂੰ ਲਾਗੂ ਕਰਨ ਲਈ ਸਮਰਪਿਤ ਕੀਤਾ ਗਿਆ। ਇਸ ਨਾਲ ਜਾਨਵਰਾਂ ਜਾਂ ਆਮ ਲੋਕਾਂ ਨੂੰ ਬਿਨਾਂ ਕਿਸੇ ਅਸੁਵਿਧਾ ਦੇ ਉਨ੍ਹਾਂ ਦੇ ਵਾੜਿਆਂ ‘ਚ ਚਾਰੇ ਦੀ ਸਪਲਾਈ ਯਕੀਨੀ ਬਣੇਗੀ। ਇਹ ਇੱਕ ਆਧੁਨਿਕ ਚਿੜੀਆਘਰ ਦੀ ਪਛਾਣ ਹੈ।

ਇੰਨਾ ਹੀ ਨਹੀਂ, ਸਗੋਂ ਸੈਲਾਨੀਆਂ ਦੀ ਸਹੂਲਤ ਲਈ ਵੱਖ-ਵੱਖ ਘੇਰਿਆਂ ਦੇ ਸਾਹਮਣੇ 3200 ਵਰਗ ਮੀਟਰ (800 ਮੀਟਰ ਲੰਬਾ ਅਤੇ 4 ਮੀਟਰ ਚੌੜਾ) ਲੰਬਾ ਸੈਲਾਨੀ ਰਸਤਾ ਵੀ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿਖੇ ਰਾਤ ਦੀ ਡਿਊਟੀ ‘ਤੇ ਤਾਇਨਾਤ ਚੌਕੀਦਾਰਾਂ ਲਈ ਬਣਾਏ ਗਏ ਦੋ ਨਵੇਂ ਨਾਈਟ ਸੈਲਟਰ ਦਾ ਉਦਘਾਟਨ ਕੀਤਾ। ਇਸ ਤੋਂ ਇਲਾਵਾ, ਪੰਜਾਬ ਜ਼ੂਜ਼ ਡਿਵੈਲਪਮੈਂਟ ਸੋਸਾਇਟੀ ਦੇ ਲੋਗੋ ਦਾ ਵੀ ਉਦਘਾਟਨ ਕੀਤਾ ।

ਇਸ ਤੋਂ ਇਲਾਵਾ, ਮੰਤਰੀ ਨੇ ਜੰਗਲੀ ਜੀਵ ਸਫਾਰੀ ਬੱਸਾਂ ਲਈ ਪਾਰਕਿੰਗ ਸਟੈਂਡ, ਵਿਜ਼ਟਰ ਸ਼ੈਲਟਰ ਨੇੜੇ ਲਾਇਨ ਸਫਾਰੀ ਕੰਟੀਨ ਅਤੇ ਸ਼ੈਲੋਲੈਕ ਕੰਟੀਨ, ਮਗਰਮੱਛਾਂ ਦੀ ਘੇਰਾਬੰਦੀ, ਬੈਟਰੀ ਸੰਚਾਲਿਤ ਵਾਹਨ (BOT) ਲਈ ਪਾਰਕਿੰਗ ਸਟੈਂਡ ਅਤੇ ਹਿਰਨ ਸਫਾਰੀ ਵਿਖੇ ਸ਼ਾਕਾਹਾਰੀ ਜਾਨਵਰਾਂ ਲਈ ਫੀਡਿੰਗ ਪਲੇਟਫਾਰਮ ਆਦਿ ਪ੍ਰੋਜੈਕਟਾਂ ਦਾ ਵੀ ਨਿਰੀਖਣ ਕੀਤਾ।

Read More: ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਚਿੜੀਆਘਰ ਛੱਤਬੀੜ ਅੰਦਰ ਹਿਰਨ ਸਫਾਰੀ ਤੇ ਕੁੱਝ ਹਿਰਨਾ ਦੇ ਵਾੜੇ ਆਰਜ਼ੀ ਤੌਰ ‘ਤੇ ਬੰਦ

Scroll to Top