ਚੰਡੀਗੜ੍ਹ, 24 ਅਗਸਤ 2024: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਦੀ 338ਵੀਂ ਬੈਠਕ 27 ਅਗਸਤ ਨੂੰ ਹੋਣ ਜਾ ਰਹੀ ਹੈ | ਜਾਣਕਾਰੀ ਮੁਤਾਬਕ ਇਹ ਬੈਠਕ ਪਹਿਲਾਂ 21 ਅਗਸਤ ਨੂੰ ਹੋਣੀ ਸੀ, ਪਰ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ । ਨਗਰ ਨਿਗਮ ਦੀ ਇਸ ਬੈਠਕ ‘ਚ ਕੁਝ ਅਹਿਮ ਪ੍ਰਸਤਾਵਾਂ ‘ਤੇ ਹੀ ਚਰਚਾ ਹੋਵੇਗੀ | ਨਗਰ ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਆਪਣਾ ਚਾਰਜ ਛੱਡ ਦਿੱਤਾ ਹੈ। ਇਸ ਵੇਲੇ ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਕੋਲ ਨਗਰ ਨਿਗਮ ਕਮਿਸ਼ਨਰ ਦਾ ਚਾਰਜ ਹੈ, ਉਨ੍ਹਾਂ ਦੀ ਅਗਵਾਈ ‘ਚ ਇਹ ਬੈਠਕ ਹੋਣ ਜਾ ਰਹੀ ਹੈ |
ਅਗਸਤ 17, 2025 12:28 ਬਾਃ ਦੁਃ