July 4, 2024 2:54 pm
Elante Mall

Chandigarh News: ਚੰਡੀਗੜ੍ਹ ਦੇ ਏਲਾਂਟੇ ਮਾਲ ‘ਚ ਖਿਡੌਣਾ ਟਰੇਨ ਪਲਟੀ, ਇੱਕ ਬੱਚੇ ਦੀ ਗਈ ਜਾਨ

ਚੰਡੀਗੜ੍ਹ, 24 ਜੂਨ 2024: ਚੰਡੀਗੜ੍ਹ ਦੇ ਏਲਾਂਟੇ ਮਾਲ (Elante Mall) ‘ਚ ਐਤਵਾਰ ਅਤੇ ਬਾਕੀ ਦਿਨ ਕਾਫੀ ਲੋਕ ਘੁੰਮਣ ਅਤੇ ਸਮਾਨ ਦੀ ਖਰੀਦ ਕਰਨ ਆਉਂਦੇ ਹਨ | ਹੁਣ ਏਲਾਂਟੇ ਮਾਲ ‘ਚ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ‘ਚ ਇੱਕ ਖਿਡੌਣਾ ਟਰੇਨ ਪਲਟਣ ਨਾਲ ਇੱਕ ਬੱਚੇ ਦੀ ਚਲੀ ਗਈ | ਦੱਸਿਆ ਜਾ ਰਿਹਾ ਹੈ ਕਿ ਜਦੋਂ ਖਿਡੌਣਾ ਟਰੇਨ ਪਲਟੀ ਤਾਂ ਬੱਚਾ ਹੇਠਾਂ ਗਿਰ ਗਿਆ |

ਹਾਦਸੇ ਤੋਂ ਬਾਅਦ ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ | ਮ੍ਰਿਤਕ ਬੱਚੇ ਦੀ ਪਛਾਣ ਸ਼ਾਹਬਾਜ਼ (ਉਮਰ 11 ਸਾਲ) ਵਾਸੀ ਨਵਾਂਸ਼ਹਿਰ ਵਜੋਂ ਹੋਈ ਹੈ | ਪੁਲਿਸ ਨੇ ਕਾਰਵਾਈ ਕਰਦਿਆਂ ਖਿਡੌਣਾ ਟਰੇਨ ਨੂੰ ਜ਼ਬਤ ਕਰ ਲਿਆ ਹੈ ਅਤੇ ਕੰਪਨੀ ਮਾਲਕਾਂ ਖ਼ਿਲਾਫ਼ ਇਰਾਦਾ ਕਤਲ ਅਤੇ ਅਣਗਹਿਲੀ ਦਾ ਮਾਮਲਾ ਦਰਜ ਕਰ ਲਿਆ ਹੈ | ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ |