ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ

11 ਜੂਨ 2025: ਸੀਨੀਅਰ ਕਾਂਗਰਸੀ ਨੇਤਾ ਅਤੇ ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ (Chandigarh MP Manish Tewari) ਨੇ ਅੱਜ PM ਮੋਦੀ ਨਾਲ ਮੁਲਾਕਾਤ ਕੀਤੀ ਹੈ, ਦੱਸ ਦੇਈਏ ਕਿ ਜੋ ਕਿ ਭਾਰਤ ਦੇ ਸਰਬ-ਪਾਰਟੀ ਵਫ਼ਦ ਦਾ ਹਿੱਸਾ ਸਨ ਜੋ ਪੂਰੀ ਦੁਨੀਆ ਸਾਹਮਣੇ ਪਾਕਿਸਤਾਨ ਦੇ ਝੂਠਾਂ ਦਾ ਪਰਦਾਫਾਸ਼ ਕਰਨ ਗਏ ਸੀ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ।

ਇਸ ਬਾਰੇ ਮਨੀਸ਼ ਤਿਵਾੜੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪ੍ਰਧਾਨ ਮੰਤਰੀ ਨਾਲ ਆਪਣੀ ਗੱਲਬਾਤ ਅਤੇ ਅਨੁਭਵ ਸਾਂਝਾ ਕੀਤਾ ਹੈ। ਉਨ੍ਹਾਂ ਲਿਖਿਆ ਹੈ, “ਸਾਡੇ ਲਈ, ਪਾਕਿਸਤਾਨ (pakistan) ਦੁਆਰਾ ਸਪਾਂਸਰ ਕੀਤਾ ਗਿਆ ਅੱਤਵਾਦ ਸਿਧਾਂਤਕ ਜਾਂ ਅਕਾਦਮਿਕ ਚਰਚਾ ਦਾ ਵਿਸ਼ਾ ਨਹੀਂ ਹੈ, ਪਰ ਇਹ ਸਾਡੇ ਵਜੂਦ ਲਈ ਇੱਕ ਗੰਭੀਰ ਚੁਣੌਤੀ ਹੈ।” ਅਸੀਂ ਇਸ ਜੰਗ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।

ਪੰਜਾਬ ਅਤੇ ਚੰਡੀਗੜ੍ਹ ਦੇ ਚਾਰ ਸੰਸਦ ਮੈਂਬਰ ਵਫ਼ਦ ਵਿੱਚ ਗਏ ਸਨ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਕੇਂਦਰ ਸਰਕਾਰ ਦੁਆਰਾ ਵਿਦੇਸ਼ ਭੇਜੇ ਗਏ ਸਰਬ-ਪਾਰਟੀ ਵਫ਼ਦ ਵਿੱਚ ਚੰਡੀਗੜ੍ਹ (chandigarh) ਦੇ ਸੰਸਦ ਮੈਂਬਰ ਅਤੇ ਕਾਂਗਰਸ ਨੇਤਾ ਮਨੀਸ਼ ਤਿਵਾੜੀ, ਪੰਜਾਬ ਕਾਂਗਰਸ ਨੇਤਾ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ. ਅਮਰ ਸਿੰਘ, ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਸ਼ੋਕ ਮਿੱਤਲ ਸ਼ਾਮਲ ਸਨ। ਇਹ ਚਾਰੇ ਵੱਖ-ਵੱਖ ਵਫ਼ਦਾਂ ਦਾ ਹਿੱਸਾ ਸਨ।

Read More: ਕਾਂਗਰਸ MP ਸ਼ਸ਼ੀ ਥਰੂਰ ਦੀ ਅਗਵਾਈ ਹੇਠ ਸਰਬ ਪਾਰਟੀ ਵਫ਼ਦ ਦਿੱਲੀ ਤੋਂ ਹੋਇਆ ਰਵਾਨਾ, ਪੰਜ ਦੇਸ਼ਾਂ ਦਾ ਕਰੇਗਾ ਦੌਰਾ

Scroll to Top