Chandigarh: ਚੰਡੀਗੜ੍ਹ ‘ਚ BJP ਦੇ ਹੋਰਡਿੰਗਸ ਲਾਉਣ ‘ਤੇ ਭਖਿਆ ਮਾਮਲਾ

19 ਅਕਤੂਬਰ 2024: ਚੰਡੀਗੜ੍ਹ ‘ਚ ਭਾਜਪਾ ਦੇ ਹੋਰਡਿੰਗਸ ਲਾਉਣ ਤੇ ਮਾਮਲਾ ਭਾਖੜਾ ਹੋਇਆ ਨਜ਼ਰ ਆ ਰਿਹਾ ਹੈ, ਦੱਸ ਦੇਈਏ ਕਿ ਇਸ ਮਾਮਲੇ ‘ਚ ਮੇਅਰ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਨਗਰ ਨਿਗਮ ਤੋਂ ਜਵਾਬ ਮੰਗਿਆ ਹੈ, ਦੱਸ ਦੇਈਏ ਕਿ ਬੀਤੇ ਦਿਨ ਹਰਿਆਣਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਸੀ ਜਿਥੇ ਹੋਰਡਿੰਗਸ ਲਗਾਏ ਗਏ ਸਨ, ਮੇਅਰ ਨੇ ਅਧਿਕਾਰੀਆਂ ਤੋਂ ਪੁੱਛਿਆ ਹੈ ਕਿ ਭਾਜਪਾ ਨੇ ਇਜਾਜ਼ਤ ਲਈ ਸੀ, ਕਿਸ ਦੇ ਹੁਕਮਾਂ ਤੇ ਬੀਜੇਪੀ ਦੇ ਹੋਰਡਿੰਗਸ ਲਗਾਏ ਗਏ ਸਨ| ਮੇਅਰ ਨੇ ਕਿਹਾ ਕਿ ਜੇ ਭਾਜਪਾ ਨੇ ਬਿਨਾਂ ਇਜਾਜ਼ਤ ਹੋਰਡਿੰਗਸ ਲਗਾਏ ਸਨ ਤਾ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਤੇ ਬੀਜੇਪੀ ਦੇ ਨਾਂ ਤੇ ਨੋਟਿਸ ਕੱਢੋ ਤੇ ਜ਼ੁਰਮਾਨਾ ਲਗਾਇਆ ਜਾਵੇ|

 

ਉਥੇ ਹੀ ਦੱਸ ਦੇਈਏ ਕਿ ਬੀਤੇ ਦਿਨ ਪੰਚੁਕਾਲਾ ‘ਚ ਸੈਣੀ ਸਰਕਾਰ ਦੇ ਵਲੋਂ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ ਜਿਸ ਵਿੱਚ PM ਮੋਦੀ ਨੇ ਵੀ ਸ਼ਿਰਕਤ ਕੀਤੀ ਸੀ, ਅਤੇ ਸਮਾਗਮ ਦੇ ਲਈ ਪਾਸਪੋਰਟ ਚੋਂਕ ਤੋਂ ਲਲਿਤ ਹੋਟਲ ਤੱਕ ਭਾਜਪਾ ਲੀਡਰਾਂ ਦੇ ਵੱਡੇ- ਵੱਡੇ ਹੋਰਡਿੰਗਸ ਲਗੇ ਹੋਏ ਸਨ, ਜਿਸ ਤੇ ਹੁਣ ਚੰਡੀਗੜ੍ਹ ਮੇਅਰ ਨੇ ਆਪਣੇ ਅਧਿਕਾਰੀਆਂ ਤੋਂ ਜਵਾਬ ਮੰਗਿਆ ਹੈ|

 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 2019 ‘ਚ ਇਹੋ ਜੀਅਹੁ ਮਾਮਲਾ ਸਾਹਮਣੇ ਆਇਆ ਸੀ ਜਿਥੇ ਸ਼ੋਭਾ ਯਾਤਰਾ ਦੇ ਦੌਰਾਨ ਇਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਕਾਰਪੋਰੇਸ਼ਨ ਦੇ ਵਲੋਂ ਹੋਰਡਿੰਗਸ ਨੂੰ ਲੈਕੇ 68 ਲੱਖ ਰੁਪਏ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਕਾਨੂੰਨ ਸਭ ਦੇ ਲਈ ਬਰਾਬਰ ਹੈ ਫਿਰ ਭਾਜਪਾ ਨੇ ਐਨੇ ਸਾਰੇ ਬੋਰਡ ਲਗਾਏ ਹਨ

Scroll to Top