Chandigarh Education Department: ਸਕੂਲਾਂ ਦਾ ਬਦਲਿਆ ਸਮਾਂ, ਜਾਣੋ ਵੇਰਵਾ

8 ਜਨਵਰੀ 2025: ਠੰਢ ਦੇ ਮੱਦੇਨਜ਼ਰ (Chandigarh Education Department) ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਰਕਾਰੀ (goverments schools) ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਿੱਖਿਆ (Education Department) ਵਿਭਾਗ ਨੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਅੱਜ ਤੋਂ ਅਧਿਆਪਕਾਂ (teachers) ਅਤੇ ਸਟਾਫ਼ ਦਾ ਸਮਾਂ ਸਵੇਰੇ 8:45 ਤੋਂ ਦੁਪਹਿਰ 2:45 ਤੱਕ ਹੋਵੇਗਾ।

ਨਾਲ ਹੀ ਬੱਚਿਆਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਹੈ। ਉੱਤਰੀ ਭਾਰਤ ਤੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਲੋਕ ਪ੍ਰੇਸ਼ਾਨ ਹਨ। ਦਿਨ ਵੇਲੇ ਕੰਬਣੀ ਅਤੇ ਰਾਤ ਨੂੰ ਧੁੰਦ ਮੁਸੀਬਤ ਬਣ ਰਹੀ ਹੈ। ਅਜਿਹੇ ‘ਚ ਸਿੱਖਿਆ ਵਿਭਾਗ ਨੇ ਵੀ ਛੁੱਟੀਆਂ ਵਧਾ ਦਿੱਤੀਆਂ ਹਨ।

ਸਰਕਾਰੀ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ (private school) ਸਕੂਲਾਂ ਵਿੱਚ ਪ੍ਰੀ-ਨਰਸਰੀ ਤੋਂ ਅੱਠਵੀਂ ਜਮਾਤ ਤੱਕ ਦੀਆਂ ਛੁੱਟੀਆਂ 11 ਜਨਵਰੀ ਤੱਕ ਰਹਿਣਗੀਆਂ। 12 ਜਨਵਰੀ ਦਿਨ ਐਤਵਾਰ ਹੈ। ਇਸ ਲਈ ਸਕੂਲ 13 ਜਨਵਰੀ ਨੂੰ ਖੁੱਲ੍ਹਣਗੇ। ਇਸ ਬਾਰੇ ਸਕੂਲ ਸਿੱਖਿਆ (Director of Education Department Harsuhinder Pal Singh Brar) ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਦਾ ਕਹਿਣਾ ਹੈ ਕਿ ਮੌਸਮ ਦੇ ਮੱਦੇਨਜ਼ਰ ਪ੍ਰੀ-ਸਕੂਲ ਤੋਂ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ। ਬਾਕੀ ਬਚੇ ਬੱਚਿਆਂ ਲਈ ਸਮਾਂ ਬਦਲ ਦਿੱਤਾ ਗਿਆ ਹੈ।

read more:  ਬਦਲਿਆ ਜਾ ਸਕਦਾ ਹੈ ਸਕੂਲਾਂ ਦਾ ਸਮਾਂ, ਜਾਣੋ ਵੇਰਵਾ

Scroll to Top