ਚੰਡੀਗੜ੍ਹ 28 ਫਰਵਰੀ 2026: ਦਿੱਲੀ ‘ਚ ਐਡੀਸ਼ਨਲ ਸੀਪੀ (ਪੂਰਬੀ ਰੇਂਜ) ਵਜੋਂ ਤਾਇਨਾਤ ਆਈਪੀਐਸ ਅਧਿਕਾਰੀ ਰਾਜੀਵ ਰੰਜਨ ਸਿੰਘ ਦਾ ਚੰਡੀਗੜ੍ਹ ਤਬਾਦਲਾ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਵਿਭਾਗ ਨੇ ਰਾਜੀਵ ਰੰਜਨ ਨੂੰ ਰਿਲੀਵ ਕਰ ਦਿੱਤਾ ਹੈ। ਉਹ ਇੱਥੇ ਡੀਆਈਜੀ ਦਾ ਅਹੁਦਾ ਸੰਭਾਲਣਗੇ। ਚੰਡੀਗੜ੍ਹ ‘ਚ ਡੀਆਈਜੀ ਦਾ ਅਹੁਦਾ ਕੁਝ ਸਮੇਂ ਤੋਂ ਖਾਲੀ ਹੈ। ਇਸ ਤੋਂ ਪਹਿਲਾਂ ਇਹ ਜ਼ਿੰਮੇਵਾਰੀ 2004 ਬੈਚ ਦੇ ਆਈਪੀਐਸ ਅਧਿਕਾਰੀ ਰਾਜਕੁਮਾਰ ਕੋਲ ਸੀ।
ਉਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਤਬਾਦਲਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਤਬਾਦਲੇ ਤੋਂ ਬਾਅਦ ਡੀਆਈਜੀ ਦਾ ਅਹੁਦਾ ਖਾਲੀ ਸੀ। ਇਸ ਦੌਰਾਨ ਚੰਡੀਗੜ੍ਹ ਦੇ ਸਾਬਕਾ ਡੀਜੀਪੀ ਸੁਰੇਂਦਰ ਯਾਦਵ ਦਾ ਵੀ ਤਬਾਦਲਾ ਕਰ ਦਿੱਤਾ ਸੀ। ਉਸ ਸਮੇਂ ਕੁਝ ਸਮੇਂ ਲਈ ਇਹ ਚਾਰਜ ਰਾਜਕੁਮਾਰ ਨੂੰ ਸੌਂਪਿਆ ਗਿਆ ਸੀ।

Read More: ਸੀਟੀ ਯੂਨੀਵਰਸਿਟੀ ਵੱਲੋਂ ਦੂਜਾ ਅੰਤਰਰਾਸ਼ਟਰੀ ਸੰਮੇਲਨ “ਸਥਿਰ ਵਿਕਾਸ ਲਈ ਬਹੁ-ਵਿਸ਼ਾਗਤ ਪਹੁੰਚ” ਕਰਵਾਇਆ




