ਚੰਡੀਗੜ੍ਹ 20 ਸਤੰਬਰ 2024: ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਨੇਬੂਲਾ ਗਰੁੱਪ ਦੇ ਅਧਿਕਾਰੀਆਂ ਨਾਲ ਅਹਿਮ ਬੈਠਕ ਕੀਤੀ ਹੈ। ਦੱਸ ਦੇਈਏ ਕਿ ਇਸ ਬੈਠਕ ਦੇ ਵਿੱਚ ਕਿਹਾ ਗਿਆ ਕਿ ਉਹ ਇੱਕ ਮਿਸ਼ਨ ਤਹਿਤ ਬੁੱਢੇ ਨਾਲੇ ਦੀ ਸਫ਼ਾਈ ਕਰਵਾਉਣਗੇ। ਬੁੱਢੇ ਡਰੇਨ ਦੀ ਸਫ਼ਾਈ ਸਬੰਧੀ ਸੀਐਮ ਮਾਨ ਨੇ ਕਿਹਾ ਕਿ ਇਹ ਕੰਮ 3 ਪੜਾਵਾਂ ਵਿੱਚ ਮੁਕੰਮਲ ਕੀਤਾ ਜਾਵੇਗਾ। CM ਮਾਨ ਦੇ ਵੱਲੋਂ ਇਸ ਬੈਠਕ ਦੇ ਵਿੱਚ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਚਰਚਾ ਹੋਈ, ਓਹਨਾ ਕਿਹਾ ਕਿ ਜਲਦ ਹੀ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ|
ਸੀਐਮ ਮਾਨ ਨੇ X ‘ਤੇ ਪੋਸਟ ਸਾਂਝੀ ਕਰਦੇ ਲਿਖਿਆ, ”ਅੱਜ ਨੇਬੂਲਾ ਗਰੁੱਪ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ… ਖਾਸ ਤੌਰ ‘ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫ਼ਾਈ ਨੂੰ ਲੈ ਕੇ ਚਰਚਾ ਹੋਈ… ਬੁੱਢੇ ਨਾਲੇ ਦੀ ਸਫ਼ਾਈ 3 ਪੜਾਵਾਂ ‘ਚ ਮੁਕੰਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। …ਜਲਦ ਹੀ ਇਸ ਮਾਮਲੇ ‘ਤੇ ਅਗਲੀ ਰਣਨੀਤੀ ਤਿਆਰ ਕਰਾਂਗੇ…ਮਿਸ਼ਨ ਵਜੋਂ ਬੁੱਢੇ ਡਰੇਨ ਦੀ ਸਫਾਈ ਲਈ ਵਚਨਬੱਧ ਹਾਂ…
ਅੱਜ Nebula Group ਦੇ ਅਫ਼ਸਰਾਂ ਨਾਲ ਮੀਟਿੰਗ ਕੀਤੀ ਤੇ ਖਾਸ ਤੌਰ ‘ਤੇ ਲੁਧਿਆਣਾ ਦੇ ਬੁੱਢੇ ਨਾਲੇ ਦੀ ਸਫਾਈ ਨੂੰ ਲੈਕੇ ਚਰਚਾ ਹੋਈ…ਬੁੱਢੇ ਨਾਲੇ ਦੀ ਸਫਾਈ ਨੂੰ 3 ਫੇਸ ‘ਚ ਮੁਕੰਮਲ ਕਰਨ ਨੂੰ ਲੈਕੇ ਫੈਸਲਾ ਹੋਇਆ…
ਜਲਦ ਇਸ ਮਸਲੇ ‘ਤੇ ਅਗਲੀ ਰਣਨੀਤੀ ਤਿਆਰ ਕਰਾਂਗੇ…ਬੁੱਢੇ ਨਾਲੇ ਨੂੰ ਇੱਕ ਮਿਸ਼ਨ ਤਹਿਤ ਸਾਫ ਕਰਨ ਲਈ ਅਸੀਂ ਵਚਨਬੱਧ ਹਾਂ… pic.twitter.com/yFmO7jqUMP
— Bhagwant Mann (@BhagwantMann) September 20, 2024