Chandigarh Education Department

Chandigarh: ਚੰਡੀਗੜ੍ਹ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਜਾਣੋ ਕਾਰਨ

ਚੰਡੀਗੜ੍ਹ, 07 ਜਨਵਰੀ 2025: ਚੰਡੀਗੜ੍ਹ ਸਿੱਖਿਆ ਵਿਭਾਗ (Chandigarh Education Department) ਜਨਵਰੀ ‘ਚ ਸਾਰੀਆਂ ਅਸਾਮੀਆਂ ਲਈ ਨਿਯੁਕਤੀਆਂ ਕਰਨ ਲਈ ਤਿਆਰ ਹੈ। ਸਿੱਖਿਆ ਵਿਭਾਗ ਨੇ ਭਰਤੀ ਪ੍ਰਕਿਰਿਆ ਨੂੰ ਸੰਭਾਲਣ ਵਾਲੇ ਸਾਰੇ ਵਿਭਾਗੀ ਅਧਿਕਾਰੀਆਂ ਨੂੰ ਮੰਗਲਵਾਰ ਤੋਂ ਦਫ਼ਤਰ ‘ਚ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਜਦੋਂ ਤੱਕ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ ਅਤੇ ਸਾਰੀਆਂ ਅਸਾਮੀਆਂ ‘ਤੇ ਪਦਉੱਨਤ ਨਹੀਂ ਹੋ ਜਾਂਦੀ ਉਦੋਂ ਤੱਕ ਮੁਲਾਜ਼ਮਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਜਾਵੇਗੀ।

ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਦਾ ਕੰਮ ਪੂਰਾ ਹੋ ਚੁੱਕਾ ਹੈ। ਕਾਨੂੰਨੀ ਪੇਚੀਦਗੀਆਂ ਤੋਂ ਬਚਣ ਲਈ ਵਿਭਾਗ ਨੂੰ ਕਾਨੂੰਨੀ ਸਲਾਹ ਲੈਣੀ ਪਈ। ਕਾਨੂੰਨੀ ਸਲਾਹ ਲੈਣ ਤੋਂ ਬਾਅਦ ਵਿਭਾਗ ਹੁਣ ਉਮੀਦਵਾਰਾਂ ਦੀ ਅੰਤਿਮ ਚੋਣ ਸੂਚੀ ਤਿਆਰ ਕਰ ਰਿਹਾ ਹੈ। ਇਸ ਨੂੰ ਮਿਆਦ ਅਨੁਸਾਰ ਘੋਸ਼ਿਤ ਕੀਤਾ ਜਾਵੇਗਾ।

ਇਹ ਸੂਚੀ ਜਲਦੀ ਤੋਂ ਜਲਦੀ ਵਿਭਾਗ ਦੀ ਵੈੱਬਸਾਈਟ ‘ਤੇ ਵੀ ਅਪਲੋਡ ਕਰ ਦਿੱਤੀ ਜਾਵੇਗੀ ਅਤੇ ਇਹ ਪ੍ਰਕਿਰਿਆ ਅਗਲੇ ਕੁਝ ਦਿਨਾਂ ‘ਚ ਸ਼ੁਰੂ ਹੋ ਜਾਵੇਗੀ। ਨਿਯੁਕਤੀ ਪੱਤਰਾਂ ਦੀ ਪਹਿਲੀ ਵੰਡ 13 ਜਨਵਰੀ ਤੋਂ ਸ਼ੁਰੂ ਹੋਵੇਗੀ ਅਤੇ 31 ਜਨਵਰੀ ਤੱਕ ਮੁਕੰਮਲ ਕਰ ਲਿਆ ਜਾਵੇਗਾ। ਵੱਖ-ਵੱਖ ਅਹੁਦਿਆਂ ਲਈ ਵੱਖ-ਵੱਖ ਸਮਾਗਮ ਕਰਵਾਏ ਜਾਣਗੇ।

ਚੰਡੀਗੜ੍ਹ ਸਿੱਖਿਆ ਵਿਭਾਗ (Chandigarh Education Department )ਤੋਂ ਪੀ.ਜੀ.ਟੀ. 98 ਅਸਾਮੀਆਂ ਲਈ ਅਰਜ਼ੀ ਦੀ ਪ੍ਰਕਿਰਿਆ 25 ਅਕਤੂਬਰ, 2023 ਤੋਂ ਸ਼ੁਰੂ ਹੋਈ ਸੀ। ਇਸ ਲਿਖਤੀ ਪ੍ਰੀਖਿਆ 10 ਤੋਂ 13 ਅਕਤੂਬਰ ਦਰਮਿਆਨ ਹੋਈ ਸੀ।

ਇਸਦੇ ਨਾਲ ਹੀ ਪੀ.ਜੀ.ਟੀ. ਇਨ੍ਹਾਂ ਅਸਾਮੀਆਂ ਲਈ 15679 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਟੀ.ਜੀ.ਟੀ. 303 ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 26 ਫਰਵਰੀ ਤੋਂ ਸ਼ੁਰੂ ਹੋਈ ਸੀ ਅਤੇ ਲਿਖਤੀ ਪ੍ਰੀਖਿਆ 23 ਤੋਂ 28 ਜੂਨ ਤੱਕ ਕਰਵਾਈ ਗਈ ਸੀ। ਇਨ੍ਹਾਂ ਅਸਾਮੀਆਂ ਲਈ 60397 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਜੇ.ਬੀ.ਟੀ. 396 ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ 10 ਅਗਸਤ, 2023 ਤੋਂ ਸ਼ੁਰੂ ਹੋਈ, ਲਿਖਤੀ ਪ੍ਰੀਖਿਆ 28 ਅਪ੍ਰੈਲ, 2024 ਨੂੰ ਹੋਈ। ਇਸ ਜੇ.ਬੀ.ਟੀ. ਅਸਾਮੀਆਂ ਲਈ ਵਿਭਾਗ ਨੂੰ 47353 ਅਰਜ਼ੀਆਂ ਦਿੱਤੀਆਂ ਸਨ।

ਐਨ.ਟੀ.ਟੀ. 100 ਅਸਾਮੀਆਂ ਲਈ ਪ੍ਰਕਿਰਿਆ 10 ਜਨਵਰੀ ਤੋਂ ਸ਼ੁਰੂ ਹੋਈ, ਲਿਖਤੀ ਪ੍ਰੀਖਿਆ 7 ਅਪ੍ਰੈਲ, 2024 ਨੂੰ ਹੋਈ। ਇਨ੍ਹਾਂ ਅਸਾਮੀਆਂ ਲਈ 15310 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਇਸਤੋਂ ਇਲਾਵਾ 29 ਸਤੰਬਰ, 2023 ਤੋਂ 96 ਐਜੂਕੇਟਰ ਦੀਆਂ ਅਸਾਮੀਆਂ ਲਈ ਪ੍ਰਕਿਰਿਆ ਸ਼ੁਰੂ ਹੋਈ ਸੀ ਅਤੇ ਇਸਦੀ ਲਿਖਤੀ ਪ੍ਰੀਖਿਆ 6 ਜਨਵਰੀ, 2024 ਨੂੰ ਹੋਈ। ਇਸ ਅਸਾਮੀਆਂ 5662 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।

Read More: Farmers Protest: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵਿਗੜੀ

Scroll to Top