ਚੰਡੀਗੜ੍ਹ 3 ਜਨਵਰੀ 2022: ਚੰਡੀਗੜ੍ਹ ‘ਚ ਕੋਰੋਨਾ ਦੇ ਮਦੇਨਜਰ ਚੰਡੀਗੜ੍ਹ (Chandigarh) ਪ੍ਰਸ਼ਾਸਨ ਨੇ ਰੌਕ ਗਾਰਡਨ ਅਤੇ ਚੰਡੀਗੜ੍ਹ (Chandigarh) ਬਰਡ ਪਾਰਕ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਚੰਡੀਗੜ੍ਹ (Chandigarh) ਦੇ ਸੈਰ ਸਪਾਟਾ ਸਥਾਨ ਬੰਦ ਕਰ ਦਿੱਤੇ ਗਏ ਹਨ। ਸੁਖਨਾ ਝੀਲ ਤੋਂ ਬਾਅਦ ਰੌਕ ਗਾਰਡਨ ਅਤੇ ਚੰਡੀਗੜ੍ਹ ਬਰਡ ਪਾਰਕ ਵੀ ਬੰਦ ਕਰ ਦਿੱਤਾ ਗਿਆ। ਦੱਸ ਦੇਈਏ ਕਿ ਇਨ੍ਹਾਂ ਤਿੰਨਾਂ ਥਾਵਾਂ ‘ਤੇ ਸਭ ਤੋਂ ਵੱਧ ਭੀੜ ਹੋ ਰਹੀ ਸੀ, ਜਿਸ ਕਾਰਨ ਪ੍ਰਸ਼ਾਸਨ ਨੇ ਇਨ੍ਹਾਂ ਥਾਵਾਂ ਨੂੰ ਬੰਦ ਕਰ ਦਿੱਤਾ ਹੈ। ਇਹ ਫੈਸਲਾ ਵਾਰ ਰੂਮ ਮੀਟਿੰਗ ਵਿੱਚ ਲਿਆ ਗਿਆ ਹੈ।
ਫਰਵਰੀ 22, 2025 4:45 ਬਾਃ ਦੁਃ