ਚੰਡੀਗੜ੍ਹ, 18 ਫਰਵਰੀ 2025: Final squads for ICC Men’s Champions Trophy 2025: ਕੱਲ੍ਹ ਤੋਂ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਸ਼ੁਰੂ ਹੋਣ ਜਾ ਰਹੀ ਹੈ। ਇਸ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਅਤੇ ਦੁਬਈ ‘ਚ ਖੇਡੇ ਜਾਣਗੇ। ਭਾਰਤ ਸਮੇਤ ਦੁਨੀਆ ਦੀਆਂ ਚੋਟੀ ਦੀਆਂ 8 ਟੀਮਾਂ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ |
ਟੂਰਨਾਮੈਂਟ ਦੇ ਸ਼ੁਰੂਆਤੀ ਪੜਾਅ ਲਈ ਅੱਠ ਟੀਮਾਂ ਨੂੰ ਦੋ ਗਰੁੱਪਾਂ ‘ਚ ਵੰਡਿਆ ਗਿਆ ਹੈ। ਸਾਰੀਆਂ ਟੀਮਾਂ ਤਿੰਨ ਗਰੁੱਪ-ਪੜਾਅ ਦੇ ਮੈਚ ਖੇਡਣਗੀਆਂ, ਜਿਸ ਵਿੱਚ ਹਰੇਕ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਟੂਰਨਾਮੈਂਟ ਦੇ ਪਹਿਲੇ ਮੈਚ ‘ਚ, ਘਰੇਲੂ ਟੀਮ ਪਾਕਿਸਤਾਨ 19 ਫਰਵਰੀ ਨੂੰ ਕਰਾਚੀ ‘ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ।
ਮੇਜ਼ਬਾਨ ਦੇਸ਼ ਅਤੇ ਮੌਜੂਦਾ ਚੈਂਪੀਅਨ ਹੋਣ ਦੇ ਨਾਤੇ, ਪਾਕਿਸਤਾਨ ਆਪਣਾ ਖਿਤਾਬ ਬਰਕਰਾਰ ਰੱਖਣ ਲਈ ਦੁਨੀਆ ਦੀਆਂ ਸੱਤ ਸਰਵੋਤਮ ਟੀਮਾਂ ਨਾਲ ਖੇਡੇਗਾ।
ਭਾਰਤੀ ਕ੍ਰਿਕਟ ਟੀਮ 23 ਫਰਵਰੀ ਨੂੰ ਆਪਣੇ ਗੁਆਂਢੀ ਦੇਸ਼ ਪਾਕਿਸਤਾਨ ਨਾਲ ਭਿੜੇਗੀ। ਭਾਰਤ ਦੇ ਸਾਰੇ ਮੈਚ ਦੁਬਈ ‘ਚ ਖੇਡੇ ਜਾਣਗੇ। ਇਸ ਦੌਰਾਨ, ਭਾਰਤ ਦੇ ਮੈਚਾਂ ਲਈ ਦੁਬਈ (ਯੂਏਈ) ਨੂੰ ਇੱਕ ਵੱਖਰਾ ਸਥਾਨ ਚੁਣਿਆ ਗਿਆ ਹੈ।
ਪਹਿਲਾ ਸੈਮੀਫਾਈਨਲ 4 ਮਾਰਚ ਨੂੰ ਦੁਬਈ ‘ਚ ਹੋਵੇਗਾ, ਜੇਕਰ ਭਾਰਤ ਕੁਆਲੀਫਾਈ ਕਰਦਾ ਹੈ ਤਾਂ ਇਹ ਮੈਚ ਦੁਬਈ ‘ਚ ਖੇਡਿਆ ਜਾਵੇਗਾ। ਦੂਜਾ ਸੈਮੀਫਾਈਨਲ 5 ਮਾਰਚ ਨੂੰ ਲਾਹੌਰ/ਦੁਬਈ ਦੇ ਸਟੇਡੀਅਮ ‘ਚ ਖੇਡਿਆ ਜਾਵੇਗਾ।
ਚੈਂਪੀਅਨਜ਼ ਟਰਾਫੀ 2025 ਦੀਆਂ ਟੀਮਾਂ (Champions Trophy 2025 Teams)
ਚੈਂਪੀਅਨਜ਼ ਟਰਾਫੀ ਗਰੁੱਪ-ਏ
ਭਾਰਤ ਦੀ ਪੂਰੀ ਟੀਮ (India Team Full Squads)
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਿਸ਼ਭ ਪੰਤ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਰਵਿੰਦਰ ਜਡੇਜਾ, ਵਰੁਣ ਚੱਕਰਵਰਤੀ।
ਨਿਊਜ਼ੀਲੈਂਡ ਦੀ ਪੂਰੀ ਟੀਮ (New Zealand Full Squads)
ਮਿਸ਼ੇਲ ਸੈਂਟਨਰ (ਕਪਤਾਨ), ਮਾਈਕਲ ਬ੍ਰੇਸਵੈਲ, ਮਾਰਕ ਚੈਪਮੈਨ, ਡੇਵੋਨ ਕੌਨਵੇ, ਲੌਕੀ ਫਰਗੂਸਨ, ਮੈਟ ਹੈਨਰੀ, ਟੌਮ ਲੈਥਮ, ਡੇਰਿਲ ਮਿਸ਼ੇਲ, ਵਿਲ ਓ’ਰੂਰਕੇ, ਗਲੇਨ ਫਿਲਿਪਸ, ਰਚਿਨ ਰਵਿੰਦਰ, ਬੇਨ ਸੀਅਰਸ, ਨਾਥਨ ਸਮਿਥ, ਕੇਨ ਵਿਲੀਅਮਸਨ, ਵਿਲ ਯੰਗ।
ਪਾਕਿਸਤਾਨ ਦੀ ਪੂਰੀ ਟੀਮ (Pakistan Full Squads)
ਮੁਹੰਮਦ ਰਿਜ਼ਵਾਨ (ਕਪਤਾਨ), ਬਾਬਰ ਆਜ਼ਮ, ਫਖਰ ਜ਼ਮਾਨ, ਕਾਮਰਾਨ ਗੁਲਾਮ, ਸੌਦ ਸ਼ਕੀਲ, ਤੈਯਬ ਤਾਹਿਰ, ਫਹੀਮ ਅਸ਼ਰਫ, ਖੁਸ਼ਦਿਲ ਸ਼ਾਹ, ਸਲਮਾਨ ਅਲੀ ਆਗਾ, ਉਸਮਾਨ ਖਾਨ, ਅਬਰਾਰ ਅਹਿਮਦ, ਹਰਿਸ ਰਾਊਫ, ਮੁਹੰਮਦ ਹਸਨੈਨ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ।
ਬੰਗਲਾਦੇਸ਼ ਦੀ ਪੂਰੀ ਟੀਮ (Bangladesh Full Squads)
ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਸੌਮਿਆ ਸਰਕਾਰ, ਤੰਜ਼ੀਦ ਹਸਨ, ਤੌਹੀਦ ਹਰੀਦੌਏ, ਮੁਸ਼ਫਿਕਰ ਰਹੀਮ, ਮੁਹੰਮਦ ਮਹਿਮੂਦੁੱਲਾ, ਜਾਕਰ ਅਲੀ ਅਨਿਕ, ਮੇਹਿਦੀ ਹਸਨ ਮਿਰਾਜ਼, ਰਿਸ਼ਾਦ ਹੁਸੈਨ, ਤਸਕੀਨ ਅਹਿਮਦ, ਮੁਸਤਫਿਜ਼ੁਰ ਰਹਿਮਾਨ, ਪਰਵੇਜ਼ ਹੋਸੈ ਈਮੋਨ, ਨਸੂਮ ਅਹਿਮਦ, ਤਨਜ਼ੀਮ ਨਸਾਨਕੀ, ਨਾਹੀਦ ਰਾਣਾ।
ਚੈਂਪੀਅਨਜ਼ ਟਰਾਫੀ ਗਰੁੱਪ-ਬੀ (Champions Trophy Group B)
ਅਫਗਾਨਿਸਤਾਨ ਦੀ ਪੂਰੀ ਟੀਮ (Afghanistan Full Squads)
ਹਸ਼ਮਤੁੱਲਾ ਸ਼ਹੀਦੀ (ਕਪਤਾਨ), ਇਬਰਾਹਿਮ ਜ਼ਦਰਾਨ, ਰਹਿਮਾਨਉੱਲ੍ਹਾ ਗੁਰਬਾਜ਼, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਇਕਰਾਮ ਅਲੀਖਿਲ, ਗੁਲਬਦੀਨ ਨਾਇਬ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਸ਼ੀਦ ਖਾਨ, ਨੰਗਯਾਲ ਖਰੋਤੀ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਫਰੀਦ ਮਲਿਕ, ਨਵੀਦ ਜ਼ਾਦਰਾਨ।
ਆਸਟ੍ਰੇਲੀਆ ਦੀ ਪੂਰੀ ਟੀਮ (Australia Full Squads)
ਸਟੀਵ ਸਮਿਥ (ਕਪਤਾਨ), ਸੀਨ ਐਬੋਟ, ਐਲੇਕਸ ਕੈਰੀ, ਬੇਨ ਡਵਾਰਸ਼ੂਇਸ, ਨਾਥਨ ਐਲਿਸ, ਜੇਕ ਫਰੇਜ਼ਰ-ਮੈਕਗੁਰਕ, ਐਰੋਨ ਹਾਰਡੀ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਸਪੈਂਸਰ ਜੌਨਸਨ, ਮਾਰਨਸ ਲਾਬੂਸ਼ਾਨੇ, ਗਲੇਨ ਮੈਕਸਵੈੱਲ, ਤਨਵੀਰ ਸਾਂਘਾ, ਮੈਥਿਊ ਸ਼ਾਰਟ, ਐਡਮ ਜੈਂਪਾ।
ਇੰਗਲੈਂਡ ਦੀ ਪੂਰੀ ਟੀਮ (England Full Squads)
ਜੋਸ ਬਟਲਰ (ਕਪਤਾਨ), ਜੋਫਰਾ ਆਰਚਰ, ਗੁਸ ਐਟਕਿੰਸਨ, ਟੌਮ ਬੈਂਟਨ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਬੇਨ ਡਕੇਟ, ਜੈਮੀ ਓਵਰਟਨ, ਜੈਮੀ ਸਮਿਥ, ਲਿਆਮ ਲਿਵਿੰਗਸਟੋਨ, ਆਦਿਲ ਰਾਸ਼ਿਦ, ਜੋ ਰੂਟ, ਸਾਕਿਬ ਮਹਿਮੂਦ, ਫਿਲ ਸਾਲਟ, ਮਾਰਕ ਵੁੱਡ।
ਦੱਖਣੀ ਅਫਰੀਕਾ ਦੀ ਪੂਰੀ ਟੀਮ (South Africa full Squad)
ਟੈਂਬਾ ਬਾਵੁਮਾ (ਕਪਤਾਨ), ਟੋਨੀ ਡੀ ਜ਼ੋਰਜ਼ੀ, ਮਾਰਕੋ ਜੈਨਸਨ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਏਡਨ ਮਾਰਕਰਾਮ, ਡੇਵਿਡ ਮਿਲਰ, ਵਿਆਨ ਮਲਡਰ, ਲੁੰਗੀ ਨਗੀਡੀ, ਕਾਗੀਸੋ ਰਬਾਡਾ, ਰਿਆਨ ਰਿਕੇਲਟਨ, ਤਬਰਾਈਜ਼ ਸ਼ਮਸੀ, ਟ੍ਰਿਸਟਨ ਸਟੱਬਸ, ਰਾਸੀ ਵੈਨ ਡੇਰ ਡੁਸਨ, ਕੋਰਬਿਨ ਬੋਸ਼।
ਆਈਸੀਸੀ ਚੈਂਪੀਅਨਜ਼ ਟਰਾਫੀ ਜੇਤੂਆਂ ਦੀ ਸੂਚੀ (List of ICC Champions Trophy winners)
1998: ਦੱਖਣੀ ਅਫਰੀਕਾ
2000: ਨਿਊਜ਼ੀਲੈਂਡ
2002: ਸ਼੍ਰੀਲੰਕਾ ਅਤੇ ਭਾਰਤ (ਸੰਯੁਕਤ ਤੌਰ ‘ਤੇ)
2004: ਵੈਸਟਇੰਡੀਜ਼ ਬਨਾਮ ਇੰਗਲੈਂਡ
2006: ਆਸਟ੍ਰੇਲੀਆ
2009: ਆਸਟ੍ਰੇਲੀਆ
2013: ਭਾਰਤ
2017: ਪਾਕਿਸਤਾਨ
Read More: Champions Trophy 2025: ਚੈਂਪੀਅਨਜ਼ ਟਰਾਫੀ 2025 ਪਹਿਲਾ ਮੈਚ ਕੱਲ੍ਹ, ਕਿਹੜੀ ਟੀਮ ਸਭ ਤੋਂ ਵੱਧ ਮਜ਼ਬੂਤ ?