ਚੰਡੀਗੜ੍ਹ, 18 ਜਨਵਰੀ 2025: India’s Champions Trophy Squad Announcement Live: ਭਾਰਤੀ ਪੁਰਸ਼ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਟੀਮ ਚੋਣ ਮੀਟਿੰਗ ‘ਚ ਸ਼ਾਮਲ ਹੋਣ ਲਈ ਪਹੁੰਚੇ ਚੁੱਕੇ ਹਨ। ਇਸਦੇ ਨਾਲ ਹੀ ਪੁਰਸ਼ ਚੋਣ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਲਈ ਟੀਮ ਚੋਣ ਮੀਟਿੰਗ ‘ਚ ਸ਼ਾਮਲ ਹੋਣ ਲਈ ਪਹੁੰਚੇ ਹਨ।
ਜਿਕਰਯੋਗ ਹੈ ਕਿ ਭਾਰਤੀ ਟੀਮ ਦੇ ਰੋਹਿਤ ਸ਼ਰਮਾ ਕਪਤਾਨ ਹੋਣਗੇ, ਪਰ ਇਹ ਪਤਾ ਨਹੀਂ ਹੈ ਕਿ ਉਪ-ਕਪਤਾਨ ਦੀ ਭੂਮਿਕਾ ਕੌਣ ਨਿਭਾਏਗਾ। ਜਸਪ੍ਰੀਤ ਬੁਮਰਾਹ ਨੇ ਟੈਸਟ ਮੈਚਾਂ ‘ਚ ਆਪਣੀ ਮੁਹਾਰਤ ਦਿਖਾਈ ਹੈ, ਪਰ ਕੀ ਉਨ੍ਹਾਂ ਦੀ ਸੱਟ ਦੀਆਂ ਚਿੰਤਾਵਾਂ ਨੂੰ ਦੇਖਦੇ ਹੋਏ ਚੈਂਪੀਅਨਜ਼ ਟਰਾਫੀ ਲਈ ਵੀ ਉਨ੍ਹਾਂ ਨੂੰ ਇਹੀ ਜ਼ਿੰਮੇਵਾਰੀ ਦਿੱਤੀ ਜਾਵੇਗੀ?
ਦੂਜੇ ਪਾਸੇ ਸ਼ੁਭਮਨ ਗਿੱਲ 2024 ‘ਚ ਸ਼੍ਰੀਲੰਕਾ ਦੌਰੇ ਲਈ ਉਪ-ਕਪਤਾਨ ਸਨ, ਜਦੋਂ ਕਿ ਇੰਗਲੈਂਡ ਟੀ-20 ਲੜੀ ਲਈ ਉਪ-ਕਪਤਾਨ ਨਿਯੁਕਤ ਕੀਤੇ ਜਾਣ ਤੋਂ ਬਾਅਦ ਅਕਸ਼ਰ ਪਟੇਲ ਵੀ ਦੌੜ ‘ਚ ਹਨ। ਹਾਲਾਂਕਿ, ਹਾਰਦਿਕ ਪੰਡਯਾ ਇਸ ਸੂਚੀ ‘ਚ ਨਹੀਂ ਹੈ। ਗੰਭੀਰ ਦੀ ਅਗਵਾਈ ਹੇਠ ਪੰਡਯਾ ਦੇ ਉਪ-ਕਪਤਾਨ ਬਣਨ ਦੀ ਸੰਭਾਵਨਾ ਘੱਟ ਜਾਪਦੀ ਹੈ।
ਇੰਗਲੈਂਡ ਵਿਰੁੱਧ ਵਨਡੇ ਸੀਰੀਜ਼ ਲਈ ਟੀਮ ਦਾ ਹੋਵੇਗਾ ਐਲਾਨ:-
ਚੈਂਪੀਅਨਜ਼ ਟਰਾਫੀ 2025 ਤੋਂ ਇਲਾਵਾ ਅਗਲੇ ਮਹੀਨੇ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਵੀ ਭਾਰਤੀ ਟੀਮ (Indian squad) ਦਾ ਐਲਾਨ ਕੀਤਾ ਜਾਵੇਗਾ। ਪਾਕਿਸਤਾਨ ‘ਚ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ ਹਾਈਬ੍ਰਿਡ ਮਾਡਲ ਦੇ ਤਹਿਤ ਖੇਡੀ ਜਾਵੇਗੀ | ਜਿਸ ‘ਚ ਭਾਰਤ ਆਪਣੇ ਮੈਚ ਦੁਬਈ ‘ਚ ਖੇਡੇਗਾ। ਜਿਕਰਯੋਗ ਹੈ ਕਿ ਭਾਰਤ ਨੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਆਈਸੀਸੀ ਨੇ ਹਾਈਬ੍ਰਿਡ ਮਾਡਲ ਦਾ ਫਾਰਮੂਲਾ ਅਪਣਾਇਆ।
Read More: India’s Champions Trophy Squad: ਚੈਂਪੀਅਨਜ਼ ਟਰਾਫੀ 2025 ਲਈ ਕੱਲ੍ਹ ਹੋਵੇਗਾ ਭਾਰਤੀ ਟੀਮ ਦਾ ਐਲਾਨ