Champions Trophy

Champions Trophy: ਆਈ.ਸੀ.ਸੀ ਵੱਲੋਂ ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ‘ਚ ਵਾਧਾ

ਚੰਡੀਗੜ੍ਹ, 14 ਫਰਵਰੀ 2025: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੇ ਸ਼ੁੱਕਰਵਾਰ ਨੂੰ ਚੈਂਪੀਅਨਜ਼ ਟਰਾਫੀ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ। ਵਿਸ਼ਵ ਕ੍ਰਿਕਟ ਸੰਸਥਾ ਨੇ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਪਿਛਲੀ ਵਾਰ ਦੇ ਮੁਕਾਬਲੇ 53 ਪ੍ਰਤੀਸ਼ਤ ਵਧਾ ਦਿੱਤੀ ਹੈ। 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਚੈਂਪੀਅਨਜ਼ ਟਰਾਫੀ (ICC Champions Trophy) ਦੀ ਜੇਤੂ ਟੀਮ ਨੂੰ 2.4 ਮਿਲੀਅਨ ਅਮਰੀਕੀ ਡਾਲਰ ਯਾਨੀ ਕਿ ਲਗਭਗ 19.5 ਕਰੋੜ ਰੁਪਏ ਮਿਲਣਗੇ।

ਇਹ ਆਈਸੀਸੀ ਟੂਰਨਾਮੈਂਟ (ICC Champions Trophy) ਪਾਕਿਸਤਾਨ ਅਤੇ ਦੁਬਈ ‘ਚ ਹੋਣ ਜਾ ਰਿਹਾ ਹੈ। ਭਾਰਤ ਦੇ ਮੈਚ ਦੁਬਈ ‘ਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤ ਇਸ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ 20 ਫਰਵਰੀ ਨੂੰ ਬੰਗਲਾਦੇਸ਼ ਖ਼ਿਲਾਫ਼ ਕਰੇਗਾ। ਭਾਰਤ ਟੂਰਨਾਮੈਂਟ ਲਈ ਗਰੁੱਪ ਏ ‘ਚ ਹੈ ਜਿਸ ਵਿੱਚ ਮੌਜੂਦਾ ਚੈਂਪੀਅਨ ਪਾਕਿਸਤਾਨ, ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵੀ ਸ਼ਾਮਲ ਹਨ।

ਉਪ ਜੇਤੂ ਟੀਮ ਨੂੰ ਕਿੰਨਾ ਇਨਾਮ ?

ਜੇਤੂਆਂ ਤੋਂ ਇਲਾਵਾ ਉਪ ਜੇਤੂ ਟੀਮ ਨੂੰ 1.12 ਮਿਲੀਅਨ ਡਾਲਰ (ਲਗਭਗ 9.72 ਕਰੋੜ ਰੁਪਏ) ਮਿਲਣਗੇ, ਜਦੋਂ ਕਿ ਸੈਮੀਫਾਈਨਲ ‘ਚ ਬਾਹਰ ਹੋਈਆਂ ਦੋਵੇਂ ਟੀਮਾਂ ਨੂੰ 56000 ਡਾਲਰ (4.86 ਕਰੋੜ ਰੁਪਏ) ਮਿਲਣਗੇ। ਇਸ ਟੂਰਨਾਮੈਂਟ ਦੀ ਕੁੱਲ ਇਨਾਮੀ ਰਾਸ਼ੀ ਵਧ ਕੇ 6.9 ਮਿਲੀਅਨ ਡਾਲਰ (ਲਗਭਗ 60 ਕਰੋੜ ਰੁਪਏ) ਹੋ ਗਈ ਹੈ। ਆਈਸੀਸੀ ਦੇ ਚੇਅਰਮੈਨ ਜੈ ਸ਼ਾਹ ਨੇ ਇੱਕ ਕਿਹਾ “ਇਹ ਵੱਡੀ ਇਨਾਮੀ ਰਾਸ਼ੀ ਖੇਡ ‘ਚ ਨਿਵੇਸ਼ ਕਰਨ ਅਤੇ ਸਾਡੇ ਸਮਾਗਮਾਂ ਦੀ ਵਿਸ਼ਵਵਿਆਪੀ ਸਾਖ ਨੂੰ ਬਣਾਈ ਰੱਖਣ ਲਈ ਆਈਸੀਸੀ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।”

ਦੂਜੀਆਂ ਟੀਮਾਂ ਨੂੰ ਕਿੰਨੇ ਪੈਸੇ ਮਿਲਣਗੇ?

ਗਰੁੱਪ ਪੜਾਅ ‘ਚ ਹਰੇਕ ਮੈਚ ਜਿੱਤਣ ਵਾਲੀਆਂ ਟੀਮਾਂ ਨੂੰ $34,000 (30 ਲੱਖ ਰੁਪਏ) ਮਿਲਣਗੇ। ਪੰਜਵੇਂ ਅਤੇ ਛੇਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $350,000 (ਲਗਭਗ 3 ਕਰੋੜ ਰੁਪਏ) ਮਿਲਣਗੇ, ਜਦੋਂ ਕਿ ਸੱਤਵੇਂ ਅਤੇ ਅੱਠਵੇਂ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ $140,000 (ਲਗਭਗ 1.2 ਕਰੋੜ ਰੁਪਏ) ਮਿਲਣਗੇ। ਇਸ ਤੋਂ ਇਲਾਵਾ, ਇਸ ਆਈਸੀਸੀ ਟੂਰਨਾਮੈਂਟ ‘ਚ ਹਿੱਸਾ ਲੈਣ ਲਈ ਸਾਰੀਆਂ ਅੱਠ ਟੀਮਾਂ ਨੂੰ 125000 ਡਾਲਰ (ਲਗਭਗ 1.08 ਰੁਪਏ) ਕਰੋੜ ਦੀ ਰਕਮ ਦਿੱਤੀ ਜਾਵੇਗੀ।

Read More: Champions Trophy: ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਅਭਿਆਸ ਮੈਚ ਨਹੀਂ ਖੇਡੇਗੀ ਭਾਰਤੀ ਟੀਮ

Scroll to Top