Champions Trophy Final

Champions Trophy Final: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 25 ਸਾਲ ਬਾਅਦ ਹੋਵੇਗਾ ਖ਼ਿਤਾਬੀ ਮੁਕਾਬਲਾ

ਚੰਡੀਗੜ੍ਹ, 06 ਮਾਰਚ 2025: ICC Champions Trophy Final 2025: ਆਈ.ਸੀ.ਸੀ ਚੈਂਪੀਅਨਜ਼ ਟਰਾਫੀ 2025 ‘ਚ ਫਾਈਨਲ ਟੀਮਾਂ ਤੈਅ ਹੋ ਗਈਆਂ ਹਨ | ਹੁਣ ਚੈਂਪੀਅਨਜ਼ ਟਰਾਫੀ 2025 ਦੇ ਖ਼ਿਤਾਬ ਲਈ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੁਕਾਬਲਾ ਖੇਡਿਆ ਜਾਵੇਗਾ | ਇਹ ਫਾਈਨਲ ਮੁਕਾਬਲਾ ਮੇਜ਼ਬਾਨ ਪਾਕਿਸਤਾਨ ‘ਚ ਨਹੀਂ ਸਗੋਂ ਦੁਬਈ ‘ਚ ਖੇਡਿਆ ਜਾਵੇਗਾ | ਬੀਤੇ ਦਿਨ ਨਿਊਜ਼ੀਲੈਂਡ ਨੇ ਦੂਜੇ ਸੈਮੀਫਾਈਨਲ ਮੈਚ ਦੱਖਣੀ ਅਫਰੀਕਾ ਨੂੰ 50 ਦੌੜਾਂ ਨਾਲ ਹਰਾ ਕੇ ਮੈਚ ਜਿੱਤਿਆ ਹੈ। ਦੋਵੇਂ ਟੀਮਾਂ 9 ਮਾਰਚ (ਐਤਵਾਰ) ਨੂੰ ਚੈਂਪੀਅਨਜ਼ ਟਰਾਫੀ ਦਾ ਫਾਈਨਲ ਖੇਡਣਗੀਆਂ |

ਦੂਜੇ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਰਚਿਨ ਰਵਿੰਦਰ ਅਤੇ ਕੇਨ ਵਿਲੀਅਮਸਨ ਦੇ ਸੈਂਕੜਿਆਂ ਦੀ ਬਦੌਲਤ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 362 ਦੌੜਾਂ ਬਣਾਈਆਂ ਸਨ। ਜਵਾਬ ‘ਚ ਦੱਖਣੀ ਅਫਰੀਕਾ ਨੌਂ ਵਿਕਟਾਂ ਗੁਆ ਕੇ 312 ਦੌੜਾਂ ਹੀ ਬਣਾ ਸਕੀ। ਉਨ੍ਹਾਂ ਲਈ ਡੇਵਿਡ ਮਿਲਰ ਨੇ ਨਾਬਾਦ ਸੈਂਕੜਾ ਜੜਿਆ।

ਜਿਕਰਯੋਗ ਹੈ ਕਿ 25 ਸਾਲਾਂ ਬਾਅਦ ਇੱਕ ਵਾਰ ਫਿਰ ਭਾਰਤ ਅਤੇ ਨਿਊਜ਼ੀਲੈਂਡ ਦੋਵੇਂ ਟੀਮਾਂ ਆਈਸੀਸੀ ਦੇ ਸੀਮਤ ਓਵਰਾਂ ਦੇ ਫਾਰਮੈਟ ਦੇ ਖਿਤਾਬੀ ਮੈਚ (Champions Trophy Final) ‘ਚ ਇੱਕ ਦੂਜੇ ਦੇ ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ ਆਖਰੀ ਵਾਰ 2021 ‘ਚ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਦੇ ਫਾਈਨਲ ‘ਚ ਇੱਕ ਦੂਜੇ ਨਾਲ ਖੇਡੀਆਂ ਸਨ। ਮੀਂਹ ਕਾਰਨ ਛੇ ਦਿਨ ਤੱਕ ਚੱਲੇ ਖਿਤਾਬੀ ਮੈਚ ਵਿੱਚ ਨਿਊਜ਼ੀਲੈਂਡ ਦਾ ਭਾਰਤ ਉੱਤੇ ਕਬਜ਼ਾ ਰਿਹਾ ਅਤੇ ਕੀਵੀਆਂ ਨੇ ਭਾਰਤੀ ਟੀਮ ਨੂੰ ਅੱਠ ਵਿਕਟਾਂ ਨਾਲ ਹਰਾਇਆ।

ਦਿਲਚਸਪ ਗੱਲ ਇਹ ਹੈ ਕਿ ਦੋਵੇਂ ਟੀਮਾਂ ਆਖਰੀ ਵਾਰ 2000 ‘ਚ ਆਈਸੀਸੀ ਨਾਕਆਊਟ ਟਰਾਫੀ (ਹੁਣ ਚੈਂਪੀਅਨਜ਼ ਟਰਾਫੀ) ‘ਚ ਆਈਸੀਸੀ ਸੀਮਤ ਓਵਰਾਂ ਦੇ ਫਾਰਮੈਟ ਦੇ ਫਾਈਨਲ ‘ਚ ਖੇਡੀਆਂ ਸਨ। ਉਸ ਸਮੇਂ ਨਿਊਜ਼ੀਲੈਂਡ ਨੇ ਭਾਰਤ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਖਿਤਾਬ ਜਿੱਤਿਆ ਸੀ।

ਇਸ ਮੈਚ ‘ਚ ਭਾਰਤ ਵੱਲੋਂ ਸੌਰਵ ਗਾਂਗੁਲੀ ਨੇ 117 ਦੌੜਾਂ ਅਤੇ ਸਚਿਨ ਤੇਂਦੁਲਕਰ ਦੀਆਂ 69 ਦੌੜਾਂ ਦੀ ਬਦੌਲਤ 50 ਓਵਰਾਂ ਵਿੱਚ ਛੇ ਵਿਕਟਾਂ ‘ਤੇ 264 ਦੌੜਾਂ ਬਣਾਈਆਂ। ਜਵਾਬ ਵਿੱਚ, ਸਟੀਫਨ ਫਲੇਮਿੰਗ ਦੀ ਕਪਤਾਨੀ ਵਾਲੀ ਨਿਊਜ਼ੀਲੈਂਡ ਟੀਮ ਨੇ ਟੀਚਾ ਸਫਲਤਾਪੂਰਵਕ ਪ੍ਰਾਪਤ ਕੀਤਾ। ਕੀਵੀਆਂ ਲਈ ਕ੍ਰਿਸ ਕੇਅਰਨਜ਼ ਨੇ 113 ਗੇਂਦਾਂ ‘ਤੇ ਨਾਬਾਦ 102 ਦੌੜਾਂ ਬਣਾਈਆਂ ਅਤੇ ਭਾਰਤ ਤੋਂ ਜਿੱਤ ਖੋਹ ਲਈ।

Read More: SA vs NZ Semi-Final: ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਨਿਊਜ਼ੀਲੈਂਡ ਨੇ ਬਣਾਇਆ ਸਭ ਤੋਂ ਵੱਡਾ ਸਕੋਰ

Scroll to Top