ਚੰਡੀਗੜ੍ਹ, 18 ਫਰਵਰੀ 2025: ਕੱਲ੍ਹ ਤੋਂ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਸ਼ੁਰੂ ਹੋਣ ਜਾ ਰਹੀ ਹੈ। ਇਸ ਚੈਂਪੀਅਨਜ਼ ਟਰਾਫੀ ਦੇ ਮੈਚ ਪਾਕਿਸਤਾਨ ਅਤੇ ਦੁਬਈ ‘ਚ ਖੇਡੇ ਜਾਣਗੇ। ਭਾਰਤੀ ਟੀਮ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗੀ। ਚੈਂਪੀਅਨਜ਼ ਟਰਾਫੀ 19 ਫਰਵਰੀ ਤੋਂ ਸ਼ੁਰੂ ਹੋ ਰਹੀ ਹੈ। ਭਾਰਤ ਸਮੇਤ ਦੁਨੀਆ ਦੀਆਂ ਚੋਟੀ ਦੀਆਂ 8 ਟੀਮਾਂ ਇਸ ਟੂਰਨਾਮੈਂਟ ‘ਚ ਹਿੱਸਾ ਲੈਣਗੀਆਂ, ਪਰ ਉਨ੍ਹਾਂ ਵਿੱਚੋਂ ਸਭ ਤੋਂ ਮਜ਼ਬੂਤ ਟੀਮ ਕਿਹੜੀ ਹੈ?
ਚੈਂਪੀਅਨਜ਼ ਟਰਾਫੀ ਦੀ ਸਭ ਤੋਂ ਮਜ਼ਬੂਤ ਟੀਮ ਦੀ ਪਛਾਣ ਕਰਨ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਹਨ। ਇਸ 50 ਓਵਰਾਂ ਦੇ ਟੂਰਨਾਮੈਂਟ ‘ਚ ਅੱਠ ਟੀਮਾਂ ਭਾਰਤ, ਪਾਕਿਸਤਾਨ, ਇੰਗਲੈਂਡ, ਆਸਟ੍ਰੇਲੀਆ, ਦੱਖਣੀ ਅਫਰੀਕਾ, ਨਿਊਜ਼ੀਲੈਂਡ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਿੱਸਾ ਲੈਣਗੀਆਂ। ਜਿਸ ‘ਚ ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਬੰਗਲਾਦੇਸ਼ ਸ਼ਾਮਲ ਹਨ।
ਭਾਰਤ ਚੈਂਪੀਅਨਜ਼ ਟਰਾਫੀ ਦੀ ਸਭ ਤੋਂ ਮਜ਼ਬੂਤ ਟੀਮ ਮੰਨੀ ਜਾ ਰਹੀ ਹੈ। ਟੀਮ ਨੇ ਆਸਟ੍ਰੇਲੀਆ ਦੇ ਬਰਾਬਰ 2 ਖਿਤਾਬ ਜਿੱਤੇ ਹਨ, ਪਰ ਮੈਚ ਜਿੱਤ, ਸਕੋਰਿੰਗ ਦਰ ਅਤੇ ਵਿਕਟ ਲੈਣ ਦੀ ਸਮਰੱਥਾ ਦੇ ਮਾਮਲੇ ‘ਚ ਭਾਰਤੀ ਟੀਮ ਕੰਗਾਰੂਆਂ ਨੂੰ ਪਛਾੜ ਗਈ ਹੈ। ਭਾਰਤ ਨੇ ਚੈਂਪੀਅਨਜ਼ ਟਰਾਫੀ ਵਿੱਚ ਸਭ ਤੋਂ ਵੱਧ ਮੈਚ ਜਿੱਤੇ ਹਨ, ਸਭ ਤੋਂ ਵੱਧ ਦੌੜਾਂ ਬਣਾਈਆਂ ਹਨ ਅਤੇ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਪਾਕਿਸਤਾਨ ਨੇ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਲਈ ਮੁਹੰਮਦ ਰਿਜ਼ਵਾਨ ਨੂੰ ਕਪਤਾਨੀ ਸੌਂਪ ਦਿੱਤੀ ਹੈ। ਰਿਜ਼ਵਾਨ ਨੇ ਬਾਬਰ ਆਜ਼ਮ ਤੋਂ ਕਮਾਨ ਸੰਭਾਲ ਲਈ ਹੈ ਅਤੇ ਉਹ ਆਪਣੀ ਅਗਵਾਈ ਹੇਠ ਟੀਮ ਨੂੰ ਪਹਿਲਾ ਖਿਤਾਬ ਦਿਵਾਉਣਾ ਚਾਹੁੰਦੀ ਹੈ। ਪਾਕਿਸਤਾਨ ਕ੍ਰਿਕਟ ਟੀਮ ਦਾ ਪਹਿਲਾ ਮੈਚ 19 ਫਰਵਰੀ 2025 ਨੂੰ ਨਿਊਜ਼ੀਲੈਂਡ ਵਿਰੁੱਧ ਖੇਡਿਆ ਜਾ ਰਿਹਾ ਹੈ। ਇਹ ਟੂਰਨਾਮੈਂਟ ਦਾ ਪਹਿਲਾ ਮੈਚ ਹੋਵੇਗਾ ਅਤੇ ਟੀਮ ਇਸਨੂੰ ਜਿੱਤਣਾ ਚਾਹੇਗੀ। ਪਾਕਿਸਤਾਨ ਭਾਵੇਂ ਟ੍ਰਾਈ ਹਾਰ ਚੁੱਕੀ ਹੈ, ਪਰ ਫਿਰ ਵੀ ਆਪਣੇ ਘਰੇਲੂ ਮੈਦਾਨ ਦਾ ਫਾਇਦਾ ਚੁੱਕ ਸਕਦੀ ਹੈ |
ਭਾਰਤੀ ਟੀਮ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ ‘ਚ ਸਿਖਰ ‘ਤੇ ਹੈ। ਭਾਰਤ ਨੇ ਟੂਰਨਾਮੈਂਟ ‘ਚ ਸਭ ਤੋਂ ਵੱਧ 29 ਮੈਚ ਖੇਡੇ ਅਤੇ ਉਨ੍ਹਾਂ ‘ਚੋਂ 18 ਜਿੱਤੇ। ਭਾਰਤ ਨੇ 62 ਫੀਸਦੀ ਮੈਚ ਜਿੱਤੇ। ਇੰਗਲੈਂਡ, ਵੈਸਟ ਇੰਡੀਜ਼ ਅਤੇ ਸ੍ਰੀਲੰਕਾ ਨੇ ਅੱਧੇ ਤੋਂ ਵੱਧ ਮੈਚ ਜਿੱਤੇ ਹਨ।
ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਦੀਆਂ ਵਿਸ਼ਵ ਚੈਂਪੀਅਨ ਟੀਮਾਂ ਸਿਰਫ਼ ਅੱਧੇ ਮੈਚ ਹੀ ਜਿੱਤ ਸਕੀਆਂ। ਪਾਕਿਸਤਾਨ ਅਤੇ ਬੰਗਲਾਦੇਸ਼ ਦੀ ਜਿੱਤ ਪ੍ਰਤੀਸ਼ਤਤਾ 50 ਤੋਂ ਘੱਟ ਸੀ।
ਚੈਂਪੀਅਨਜ਼ ਟਰਾਫੀ ਵਿੱਚ ਹੁਣ ਤੱਕ 4 ਟੀਮਾਂ ਨੇ 5 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ, ਜਿਨ੍ਹਾਂ ‘ਚੋਂ ਭਾਰਤ ਸਿਖਰ ‘ਤੇ ਹੈ। ਟੀਮ ਨੇ 5815 ਦੌੜਾਂ ਬਣਾਈਆਂ ਹਨ। ਭਾਰਤੀ ਖਿਡਾਰੀਆਂ ਨੇ 10 ਸੈਂਕੜੇ ਅਤੇ 35 ਅਰਧ ਸੈਂਕੜੇ ਲਗਾਏ। ਭਾਰਤੀ ਬੱਲੇਬਾਜ਼ਾਂ ਨੇ 601 ਚੌਕੇ ਅਤੇ 64 ਛੱਕੇ ਮਾਰੇ।
ਭਾਰਤੀ ਟੀਮ ਤੋਂ ਇਲਾਵਾ, ਇੰਗਲੈਂਡ (5555 ਦੌੜਾਂ), ਸ਼੍ਰੀਲੰਕਾ (5452 ਦੌੜਾਂ) ਅਤੇ ਦੱਖਣੀ ਅਫਰੀਕਾ (5175 ਦੌੜਾਂ) ਦੀਆਂ ਟੀਮਾਂ 5000 ਤੋਂ ਵੱਧ ਦੌੜਾਂ ਬਣਾਉਣ ਦੇ ਯੋਗ ਰਹੀਆਂ ਹਨ। ਨਿਊਜ਼ੀਲੈਂਡ, ਆਸਟ੍ਰੇਲੀਆ, ਵੈਸਟਇੰਡੀਜ਼ ਅਤੇ ਪਾਕਿਸਤਾਨ ਨੇ 4 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।
ਟੂਰਨਾਮੈਂਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਦੇ ਮਾਮਲੇ ‘ਚ ਵੀ ਭਾਰਤ ਪਹਿਲੇ ਨੰਬਰ ‘ਤੇ ਹੈ। ਜਦੋਂ ਕਿ ਸ਼੍ਰੀਲੰਕਾ ਦੂਜੇ ਸਥਾਨ ‘ਤੇ ਹੈ ਅਤੇ ਨਿਊਜ਼ੀਲੈਂਡ ਤੀਜੇ ਸਥਾਨ ‘ਤੇ ਹੈ। ਭਾਰਤੀ ਟੀਮ ਨੇ 195 ਵਿਕਟਾਂ ਲਈਆਂ ਹਨ। ਜਦੋਂ ਕਿ ਸ਼੍ਰੀਲੰਕਾ ਦੀਆਂ 175 ਵਿਕਟਾਂ ਹਨ ਅਤੇ ਨਿਊਜ਼ੀਲੈਂਡ ਦੀਆਂ 172 ਵਿਕਟਾਂ ਹਨ।
Read More: Champions Trophy 2025: ਚੈਂਪੀਅਨਜ਼ ਟਰਾਫੀ 2025 ‘ਚ ਇਹ ਵੱਡਾ ਰਿਕਾਰਡ ਬਣਾ ਸਕਦੇ ਨੇ ਵਿਰਾਟ ਕੋਹਲੀ