Site icon TheUnmute.com

Chamoli Avalanche: ਮਜ਼ਦੂਰਾਂ ਦੇ ਕੰਟੇਨਰ ‘ਤੇ ਡਿੱਗਿਆ ਬਰਫ਼ ਦਾ ਤੋਦਾ, ਕਈਂ ਮਜ਼ਦੂਰ ਫਸੇ

Mana Camp

ਚੰਡੀਗੜ੍ਹ, 28 ਫਰਵਰੀ 2025: ਚਮੋਲੀ ਦੇ ਮਾਣਾ ਕੈਂਪ (Mana Camp) ਦੇ ਨੇੜੇ ਅੱਜ ਸਵੇਰੇ ਕੁਬੇਰ ਪਹਾੜ ਤੋਂ ਬਰਫ਼ ਦੇ ਤੋਦੇ ਡਿੱਗਣ ਦੀ ਘਟਨਾ ਵਾਪਰੀ ਹੈ | ਜਿਸ ਕਾਰਨ ਬੀਆਰਓ (ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ) ਦੇ 57 ਵਰਕਰ ਇਸ ‘ਚ ਫਸ ਗਏ। ਦੱਸਿਆ ਜਾ ਰਿਹਾ ਹੈ ਕਿ ਮਜ਼ਦੂਰ ਉੱਥੇ ਕੰਟੇਨਰ ‘ਚ ਸੁੱਤੇ ਪਏ ਸਨ। ਇਸ ਦੌਰਾਨ ਕੰਟੇਨਰ ‘ਤੇ ਬਰਫ਼ ਦਾ ਤੋਦਾ ਡਿੱਗ ਗਿਆ।

ਜਾਣਕਾਰੀ ਮੁਤਾਬਕ ਫੌਜ ਅਤੇ ਆਈਟੀਬੀਪੀ ਦੇ ਜਵਾਨਾਂ ਨੇ 15 ਮਜ਼ਦੂਰਾਂ ਨੂੰ ਸੁਰੱਖਿਅਤ ਬਚਾ ਲਿਆ ਹੈ। ਜਦੋਂ ਕਿ ਹੋਰ ਮਜ਼ਦੂਰਾਂ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਭਾਰੀ ਬਰਫ਼ਬਾਰੀ ਕਾਰਨ ਬਚਾਅ ਕਾਰਜ ਰੋਕ ਦਿੱਤਾ ਗਿਆ ਹੈ। ਬਰਫ਼ਬਾਰੀ ਰੁਕਣ ਤੋਂ ਬਾਅਦ ਬਚਾਅ ਕਾਰਜ ਮੁੜ ਸ਼ੁਰੂ ਕੀਤੇ ਜਾਣਗੇ।

ਮਾਣਾ ਪਿੰਡ-ਮਾਣਾ ਪਾਸ (Mana Camp) (50.987 ਕਿਲੋਮੀਟਰ) ਹਾਈਵੇਅ ਦੇ ਸੁਧਾਰ ਅਤੇ ਚੌੜੇਕਰਨ ਦਾ ਕੰਮ ਪਿਛਲੇ ਦੋ ਸਾਲਾਂ ਤੋਂ ਚੱਲ ਰਿਹਾ ਹੈ। ਜਿਸ ਲਈ ਇਲਾਕੇ ‘ਚ ਮਜ਼ਦੂਰ ਰਹਿ ਰਹੇ ਸਨ। ਪਿਛਲੇ ਦੋ ਦਿਨਾਂ ਤੋਂ ਬਰਫ਼ਬਾਰੀ ਹੋਣ ਕਾਰਨ, ਮਜ਼ਦੂਰ ਇਨ੍ਹਾਂ ਕੰਟੇਨਰਾਂ ‘ਚ ਰਹਿ ਰਹੇ ਸਨ। ਸ਼ੁੱਕਰਵਾਰ ਸਵੇਰੇ ਲਗਭਗ 6:30 ਵਜੇ ਕੁਬੇਰ ਪਹਾੜ ਤੋਂ ਮਜ਼ਦੂਰਾਂ ਦੇ ਕੰਟੇਨਰ ‘ਤੇ ਇੱਕ ਵੱਡਾ ਬਰਫ਼ ਦਾ ਤੋਦਾ ਡਿੱਗ ਗਿਆ। ਜਿਸ ਕਾਰਨ ਮਜ਼ਦੂਰਾਂ ‘ਚ ਹਫੜਾ-ਦਫੜੀ ਮਚ ਗਈ।

ਕੁਝ ਮਜ਼ਦੂਰ ਬਦਰੀਨਾਥ ਵੱਲ ਭੱਜ ਗਏ, ਜਦੋਂ ਕਿ ਕੁਝ ਕੰਟੇਨਰ ਦੇ ਅੰਦਰ ਫਸੇ ਰਹੇ। ਬਰਫ਼ਬਾਰੀ ਦੀ ਸੂਚਨਾ ਮਿਲਣ ‘ਤੇ, ਮਾਣਾ ਪਿੰਡ ਦੇ ਕੈਂਪ ‘ਚ ਰਹਿ ਰਹੇ ਆਈਟੀਬੀਪੀ ਅਤੇ ਫੌਜ ਦੇ ਜਵਾਨ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਬਰਫ਼ਬਾਰੀ ਦੇ ਵਿਚਕਾਰ ਮਜ਼ਦੂਰਾਂ ਨੂੰ ਬਚਾਉਣ ਲਈ ਬਚਾਅ ਕਾਰਜ ਸ਼ੁਰੂ ਕੀਤਾ।

ਚਮੋਲੀ ਦੇ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਨੰਦ ਕਿਸ਼ੋਰ ਜੋਸ਼ੀ ਨੇ ਕਿਹਾ ਕਿ ਬਦਰੀਨਾਥ ਹਾਈਵੇਅ ‘ਤੇ ਬਰਫ਼ ਹਟਾਉਣ ਲਈ ਬੀਆਰਓ ਦਾ ਜੇਸੀਬੀ ਤਾਇਨਾਤ ਕੀਤਾ ਹੈ। ਇਲਾਕੇ ‘ਚ ਲਗਾਤਾਰ ਬਰਫ਼ਬਾਰੀ ਅਤੇ ਧੁੰਦ ਕਾਰਨ ਬਚਾਅ ਕਾਰਜਾਂ ‘ਚ ਰੁਕਾਵਟ ਆ ਰਹੀ ਹੈ। ਐਨਡੀਆਰਐਫ, ਐਸਡੀਆਰਐਫ, ਆਫ਼ਤ ਅਤੇ ਪੁਲਿਸ ਟੀਮਾਂ ਬਦਰੀਨਾਥ ਹਾਈਵੇਅ ਤੋਂ ਪੈਦਲ ਹੀ ਮਾਣਾ ਪਿੰਡ ਲਈ ਰਵਾਨਾ ਹੋ ਗਈਆਂ ਹਨ।

Read More: Himachal Weather: ਬਾਰਿਸ਼ ਤੇ ਬਰਫ਼ਬਾਰੀ ਦੇ ਕਾਰਨ ਵਧੀਆਂ ਮੁਸ਼ਕਲਾਂ, ਵਿਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ

Exit mobile version