July 7, 2024 6:16 am
Chandrayaan-3

ਚੰਦ ‘ਤੇ ਉਤਰਨ ਦੇ ਆਖ਼ਰੀ 20 ਮਿੰਟ ਚੰਦਰਯਾਨ ਲਈ ਚੁਣੌਤੀਪੂਰਨ, ਦੇਸ਼ ਭਰ ‘ਚ ਹੋ ਰਹੀਆਂ ਹਨ ਦੁਆਵਾਂ

ਚੰਡੀਗ੍ਹੜ, 23 ਅਗਸਤ, 2023: ਚੰਦਰਯਾਨ-3 (Chandrayaan-3) ਦਾ ਲੈਂਡਰ ਮੋਡਿਊਲ (LM) ਬੁੱਧਵਾਰ ਸ਼ਾਮ ਨੂੰ ਚੰਦਰਮਾ ਦੀ ਸਤ੍ਹਾ ‘ਤੇ ਉਤਰੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਜਾਵੇਗਾ। ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਇਸ ਇਤਿਹਾਸਕ ਪਲ ਦੀ ਉਡੀਕ ਕਰ ਰਹੀ ਹੈ। ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਵਾਲੇ ਲੈਂਡਰ ਮੋਡਿਊਲ ਦੇ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵੀ ਖੇਤਰ ‘ਤੇ ਸੌਫਟ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰੇਗਾ ।

ਇਸਰੋ ਦੇ ਸਾਬਕਾ ਚੇਅਰਮੈਨ ਜੀ. ਮਾਧਵਨ ਨਾਇਰ, ਹਰ ਕੋਈ ਇਸ ਮਹਾਨ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਜਿੱਥੋਂ ਤੱਕ ਭਾਰਤੀ ਪੁਲਾੜ ਪ੍ਰੋਗਰਾਮ ਦਾ ਸਬੰਧ ਹੈ, ਗ੍ਰਹਿ ਦੀ ਖੋਜ ਵਿੱਚ ਇਹ ਸਭ ਤੋਂ ਮਹੱਤਵਪੂਰਨ ਮੀਲ ਪੱਥਰਾਂ ਵਿੱਚੋਂ ਇੱਕ ਹੋਣ ਜਾ ਰਿਹਾ ਹੈ… ਚੰਦਰਮਾ ਦੇ ਪੰਧ ਤੋਂ ਚੰਦਰਮਾ ਦੀ ਸਤ੍ਹਾ ਤੱਕ ਮਿਸ਼ਨ ਦੇ ਉਤਰਨ ਦੇ ਆਖਰੀ 20 ਮਿੰਟ ਸਭ ਤੋਂ ਚੁਣੌਤੀਪੂਰਨ ਹੋਣ ਜਾ ਰਹੇ ਹਨ।

ਜਿਕਰਯੋਗ ਹੈ ਕਿ ਚੰਦਰਮਾ ‘ਤੇ ਉਤਰਨ ਤੋਂ ਦੋ ਘੰਟੇ ਪਹਿਲਾਂ, ਲੈਂਡਰ ਮਾਡਿਊਲ ਦੀ ਸਥਿਤੀ ਅਤੇ ਚੰਦਰਮਾ ‘ਤੇ ਸਥਿਤੀਆਂ ਦੇ ਅਧਾਰ ‘ਤੇ ਇਹ ਫੈਸਲਾ ਕਰੇਗਾ ਕਿ ਕੀ ਉਸ ਸਮੇਂ ਉਤਰਨਾ ਉਚਿਤ ਹੋਵੇਗਾ ਜਾਂ ਨਹੀਂ। ਜੇਕਰ ਕੋਈ ਸਥਿਤੀ ਸਹੀ ਨਹੀਂ ਹੈ ਤਾਂ 27 ਅਗਸਤ ਨੂੰ ਲੈਂਡਿੰਗ ਕੀਤੀ ਜਾਵੇਗੀ।