ਸੀਜੀਸੀ ਯੂਨੀਵਰਸਿਟੀ ਮੋਹਾਲੀ

ਸੀਜੀਸੀ ਯੂਨੀਵਰਸਿਟੀ ਮੋਹਾਲੀ ਨੇ ਮਨੁੱਖਤਾ ਦੀ ਸੇਵਾ ‘ਚ ਲਗਾਇਆ ਖੂਨਦਾਨ ਕੈਂਪ

ਮੋਹਾਲੀ, 06 ਸਤੰਬਰ 2025: ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਗ੍ਰੇਟ ਨਵ-ਭਾਰਤ ਮਿਸ਼ਨ ਫਾਊਂਡੇਸ਼ਨ ਅਤੇ ਪੰਜਾਬ ਕੇਸਰੀ ਗਰੁੱਪ ਦੇ ਸਹਿਯੋਗ ਨਾਲ ਆਪਣੇ ਕੈਂਪਸ ‘ਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ | ਇਹ ਕੈਂਪ ਪੰਜਾਬ ਕੇਸਰੀ ਸਮੂਹ ਦੇ ਸੰਸਥਾਪਕ ਲਾਲਾ ਜਗਤ ਨਾਰਾਇਣ ਜੀ ਦੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਲਗਾਇਆ ਗਿਆ। ਇਸ ਖੂਨਦਾਨ ਕੈਂਪ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ । ਜਿਕਰਯੋਗ ਹੈ ਕਿ ਕੈਂਪ ਦਾ ਮਕਸਦ ਲੋੜਵੰਦਾਂ ਲਈ ਖੂਨ ਉਪਲਬੱਧ ਕਰਵਾਉਣਾ,ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਨੌਜਵਾਨਾਂ ਨੂੰ ਸਮਾਜ ਸੇਵਾ ਵੱਲ ਪ੍ਰੇਰਿਤ ਕਰਨਾ ਸੀ।

ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਪ੍ਰੇਰਣਾਦਾਇਕ ਸ਼ਬਦਾਂ ਨੇ ਮੌਜੂਦ ਲੋਕਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਖੂਨਦਾਨ ਮਨੁੱਖਤਾ ਲਈ ਇਕ ਡੂੰਘੀ ਜ਼ਿੰਮੇਵਾਰੀ ਹੈ। ਉਨ੍ਹਾਂ ਦੇ ਸੰਬੋਧਨ ਨੇ ਸਮਾਗਮ ‘ਚ ਸ਼ਾਮਲ ਲੋਕਾਂ ‘ਚ ਜੋਸ਼ ਭਰ ਦਿੱਤਾ। ਰਾਜਪਾਲ ਨੇ ਕਿਹਾ, ਕਿ ਖੂਨਦਾਨ ਇਕ ਅਜਿਹਾ ਦਾਨ ਹੈ, ਜਿਸ ਰਾਹੀਂ ਅਸੀਂ ਕਿਸੇ ਨੂੰ ਨਵਾਂ ਜੀਵਨ ਦੇ ਸਕਦੇ ਹਾਂ। ਜੇਕਰ ਸਾਨੂੰ ਕਿਸੇ ਦੀ ਜ਼ਿੰਦਗੀ ਬਚਾਉਣ ਦਾ ਮੌਕਾ ਮਿਲੇ, ਤਾਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ, ਕਿਉਂਕਿ ਸਾਡਾ ਇਹ ਛੋਟਾ ਜਿਹਾ ਯਤਨ ਕਿਸੇ ਲਈ ਨਵੀਂ ਜ਼ਿੰਦਗੀ ਤੇ ਸਾਡੇ ਲਈ ਜੀਵਨ ਭਰ ਦਾ ਗੌਰਵ ਬਣ ਸਕਦਾ ਹੈ।

ਇਸ ਮੌਕੇ ਕਰਨ ਗਿਲਹੋਤਰਾ ਵੀ ਮੌਜੂਦ ਸਨ, ਜਿਨ੍ਹਾਂ ਨੇ ਸਭ ਤੋਂ ਛੋਟੀ ਉਮਰ ਦੇ ਸਰਪੰਚ ਹੋਣ ਕਰਕੇ ਆਪਣਾ ਨਾਮ ਲਿਮਕਾ ਬੁੱਕ ਆਫ਼ ਰਿਕਾਰਡ ‘ਚ ਦਰਜ ਕਰਵਾਇਆ ਹੈ, ਅਤੇ ਜੋ ਪੀਐਚਡੀ ਚੈਂਬਰ (ਪੰਜਾਬ) ਦੇ ਸਹਿ-ਚੇਅਰਮੈਨ ਅਤੇ ਪਲਾਕਸ਼ਾ ਯੂਨੀਵਰਸਿਟੀ, ਮੋਹਾਲੀ ਦੇ ਸੰਸਥਾਪਕ ਵੀ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਲੀਡਰਸ਼ਿਪ ਸਿਰਫ਼ ਸਫਲਤਾ ਪ੍ਰਾਪਤ ਕਰਨ ‘ਚ ਨਹੀਂ ਹੈ, ਸਗੋਂ ਦੂਜਿਆਂ ਦੀ ਸੇਵਾ ਕਰਨ ‘ਚ ਵੀ ਹੈ।

ਇਸ ਸਮਾਗਮ ਨੂੰ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਅਭਿਜੈ ਚੋਪੜਾ ਦੀ ਸ਼ਮੂਲੀਅਤ ਨਾਲ ਹੋਰ ਵੀ ਸ਼ਾਨਦਾਰ ਬਣਾ ਦਿੱਤਾ, ਜਿਨ੍ਹਾਂ ਨੇ ਗਰੁੱਪ ਦੀ ਸਮਾਜਿਕ ਯੋਗਦਾਨ ‘ਚ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਚਾਨਣਾ ਪਾਇਆ। ਉਨ੍ਹਾਂ ਨੇ ਸਮੂਹਿਕ ਭਲਾਈ ਲਈ ਭਾਈਚਾਰਿਆਂ ਨੂੰ ਸੰਗਠਿਤ ਕਰਨ ਵਿੱਚ ਮੀਡੀਆ ਦੀ ਮਹੱਤਵਪੂਰਨ ਭੂਮਿਕਾ ‘ਤੇ ਜ਼ੋਰ ਦਿੱਤਾ।

ਇਸ ਦੌਰਾਨ ਪੀਐਚਡੀ ਚੈਂਬਰ ਤੋਂ ਰਾਜਨ ਚੋਪੜਾ ਅਤੇ ਸੀਜੀਸੀ ਯੂਨੀਵਰਸਿਟੀ ਤੋਂ ਸੁਸ਼ੀਲ ਪਰਾਸ਼ਰ ਵੀ ਇਸ ਸਮਾਗਮ ‘ਚ ਸ਼ਾਮਲ ਹੋਏ, ਉਨ੍ਹਾਂ ਨੇ ਪ੍ਰਬੰਧਕਾਂ ਅਤੇ ਦਾਨੀਆਂ ਦੇ ਜੀਵਨ ਬਚਾਉਣ ਵਾਲੇ ਯੋਗਦਾਨ ਦੀ ਸ਼ਲਾਘਾ ਕੀਤੀ। ਗ੍ਰੇਟ ਨਵ ਭਾਰਤ ਮਿਸ਼ਨ ਫਾਊਂਡੇਸ਼ਨ, ਸਮਾਜ ਭਲਾਈ ਪ੍ਰਤੀ ਆਪਣੀ ਦ੍ਰਿੜ ਵਚਨਬੱਧਤਾ ਦੇ ਨਾਲ, ਸਮਰਥਨ ਜੁਟਾਉਣ ਅਤੇ ਜਾਗਰੂਕਤਾ ਫੈਲਾਉਣ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ, ਜਦੋਂ ਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਭਰੋਸੇਯੋਗਤਾ ਅਤੇ ਪਹੁੰਚ ਰਾਹੀਂ ਇਸ ਉਦੇਸ਼ ਨੂੰ ਵਧਾਇਆ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੁਆਰਾ ਸਥਾਪਿਤ, ਇਸ ਸਾਂਝੇਦਾਰੀ ਨੇ ਸਾਬਿਤ ਕਰ ਦਿੱਤਾ ਕਿ ਸਾਂਝਾ ਉਦੇਸ਼ ਕਿਵੇਂ ਸਥਾਈ ਪ੍ਰਭਾਵ ‘ਚ ਬਦਲ ਸਕਦਾ ਹੈ।

ਜ਼ਿਕਰਯੋਗ ਹੈ, ਕਿ ਇਸ ਕੈਂਪ ‘ਚ 600 ਤੋਂ ਵੱਧ ਖੂਨਦਾਨੀਆਂ ਨੇ ਖੂਨਦਾਨ ਕੀਤਾ ਅਤੇ ਹਰ ਖੂਨਦਾਨੀ ਯੋਧਾ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਸਾਡੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਵੱਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਕਾਬਿਲੇ ਤਾਰੀਫ਼ ਹੈ। ਇਸ ਕੈਂਪ ਨੇ ਸਾਬਿਤ ਕਰ ਦਿੱਤਾ, ਕਿ ਸੀਜੀਸੀ ਯੂਨੀਵਰਸਿਟੀ ਦੇ ਵਿਦਿਆਰਥੀ ਸਮਾਜਿਕ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਹਮੇਸ਼ਾ ਹਨ। ਸੀਜੀਸੀ ਯੂਨੀਵਰਸਿਟੀ, ਮੋਹਾਲੀ ਭਵਿੱਖ ‘ਚ ਵੀ ਇਸ ਤਰ੍ਹਾਂ ਦੇ ਸਮਾਜ ਸੇਵਾ ਅਤੇ ਸਿਹਤ ਸੰਬੰਧੀ ਕੰਮ ਕਰਦੀ ਰਹੇਗੀ, ਤਾਂ ਜੋ ਸਮਾਜ ‘ਚ ਸਕਰਾਤਮਕ ਬਦਲਾਅ ਲਿਆਇਆ ਜਾ ਸਕੇ।

Read More: ਸੀਜੀਸੀ ਝੰਜੇਰੀ ਹੁਣ ਸੀਜੀਸੀ ਯੂਨੀਵਰਸਿਟੀ ਮੋਹਾਲੀ, ਅਗਲੀ ਪੀੜੀ ਲਈ ਇੱਕ ਨਵੀਂ ਦ੍ਰਿਸ਼ਟੀ

Scroll to Top