ਮੋਹਾਲੀ, 06 ਸਤੰਬਰ 2025: ਚੰਡੀਗੜ੍ਹ ਗਰੁੱਪ ਆਫ ਕਾਲਜਿਜ਼ (ਸੀਜੀਸੀ) ਲਾਂਡਰਾਂ ਨੂੰ ਭਾਰਤ ਸਰਕਾਰ, ਸਿੱਖਿਆ ਮੰਤਰਾਲੇ ਵੱਲੋਂ ਜਾਰੀ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨਆਈਆਰਐਫ)-2025 ਦੇ 10ਵੇਂ ਅਡੀਸ਼ਨ ‘ਚ ਮਾਨਤਾ ਹਾਸਲ ਹੋਈ ਹੈ। ਜਦਕਿ ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀਈਸੀ) ਨੇ 101-150 ਦੇ ਇੰਜੀਨਿਅਰਿੰਗ ਰੈਂਕ ਬੈਂਡ ਅਤੇ ਓਵਰਆਲ 151-200 ਦੇ ਰੈਂਕ ਬੈਂਡ ‘ਚ ਸ਼ਾਮਲ ਹੋ ਕੇ ਵੱਖਰਾ ਦਰਜਾ ਹਾਸਲ ਕੀਤਾ ਹੈ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ‘ਚ ਇਹ ਮੀਲ ਪੱਥਰ ਹਾਸਲ ਕਰਨ ਵਾਲਾ ਇਕੱਲਾ ਸੈਲਫ ਫਾਇਨੈਂਸਡ ਕਾਲਜ ਬਣਿਆ ਹੈ।
ਇਸ ਦੇ ਨਾਲ ਹੀ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀਸੀਸੀ) ਨੇ ਫਾਰਮੇਸੀ ਸ਼੍ਰੇਣੀ ਵਿੱਚ ਰਾਸ਼ਟਰੀ ਪੱਧਰ ’ਤੇ 69ਵਾਂ ਸਥਾਨ ਹਾਸਲ ਕੀਤਾ ਹੈ ਜੋ ਖੋਜ ਕੇਂਦਰਿਤ ਅਤੇ ਉਦਯੋਗ ਸੰਬੰਧਿਤ ਸਿਖਲਾਈ ‘ਚ ਇਸ ਦੀ ਤਾਕਤ ਨੂੰ ਦਰਸਾਉਂਦਾ ਹੈ। ਇਸੇ ਤਰ੍ਹਾਂ ਸੀਜੀਸੀ ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਿਨਸਟ੍ਰੇਸ਼ਨ (ਸੀਬੀਐਸਏ) ਨੇ 101-125 ਦੇ ਰੈਂਕ ਬੈਂਡ ‘ਚ ਜਗ੍ਹਾ ਹਾਸਲ ਕੀਤੀ ਅਤੇ ਸੀਜੀਸੀ ਲਾਂਡਰਾਂ ਦਾ ਕਾਲਜ ਆਫ਼ ਇੰਜੀਨੀਅਰਿੰਗ (ਸੀਓਈ) 151-200 ਦੇ ਇੰਜੀਨੀਅਰਿੰਗ ਰੈਂਕ ਬੈਂਡ ‘ਚ ਸ਼ਾਮਲ ਹੋਇਆ ਹੈ ਜੋ ਕਈਂ ਅਨੁਸ਼ਾਸਨਾਂ ਵਿੱਚ ਕੁਆਲਟੀ ਦੀ ਇਕਸਾਰਤਾ ਨੂੰ ਰੇਖਾਂਕਿਤ ਕਰਦਾ ਹੈ।
ਐਨਆਈਆਰਐਫ-2025 ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ 17 ਅਕਾਦਮਿਕ ਅਤੇ ਪ੍ਰੋਫੈਸ਼ਨਲ (ਪੇਸ਼ੇਵਰ) ਸ਼੍ਰੇਣੀਆਂ ‘ਚ ਵਿਸ਼ਵਵਿਆਪੀ ਮੁਲਾਂਕਣ ਪ੍ਰਦਾਨ ਕਰਦਾ ਹੈ। ਇਹ ਉੱਚ ਸਿੱਖਿਆ ਦੀ ਗੁਣਵੱਤਾ ਲਈ ਭਾਰਤ ਦਾ ਭਰੋਸੇਮੰਦ ਬੈਂਚਮਾਰਕ ਹੈ ਅਤੇ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਕਲ, ਕਾਨੂੰਨ, ਯੂਨੀਵਰਸਿਟੀਆਂ ਅਤੇ ਸਮੁੱਚੀ ਪ੍ਰਦਰਸ਼ਨ ਵਰਗੀਆਂ ਸ਼੍ਰੇਣੀਆਂ ‘ਚ ਉੱਚ ਸਿੱਖਿਆ ਸੰਸਥਾਨਾਂ ਦਾ ਮੁਲਾਂਕਣ ਕਰਦਾ ਹੈ।ਇਹ ਫਰੇਮਵਰਕ ਸਿੱਖਿਆ, ਸਿਖਣ ਅਤੇ ਸਰੋਤ, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਨਤੀਜੇ, ਪਹੁੰਚ ਅਤੇ ਧਾਰਣਾ ਸਣੇ ਸੰਸਥਾਵਾਂ ਨੂੰ ਕਈ ਪੈਰਾਮੀਟਰਾਂ ਤੇ ਅੰਕਿਤ ਕਰਦਾ ਹੈ।
ਸੀਜੀਸੀ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਅਤੇ ਸਮਰਪਣ ਦੀ ਪ੍ਰਸੰਸ਼ਾਂ ਕਰਦਿਆਂ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸੰਸਥਾਨ ਵੱਲੋਂ ਪ੍ਰਾਪਤ ਕੀਤੀ ਐਨਆਈਆਰਐਫ ਰੈਂਕਿੰਗਜ਼ ਇਹ ਭਰੋਸਾ ਦਰਸਾਉਂਦੀਆਂ ਹਨ ਜੋ ਵਿਿਦਆਰਥੀਆਂ ਅਤੇ ਪਰਿਵਾਰਾਂ ਨੇ ਸੰਸਥਾ ਵਿੱਚ ਰੱਖਿਆ ਹੈ। ਉਨ੍ਹਾਂ ਕਿਹਾ ਕਿ ਐਨਆਈਆਰਐਫ-2025 ਰੈਂਕਿੰਗਜ਼ ‘ਚ ਸ਼ਾਮਲ ਹੋਣ ਨਾਲ ਸਾਡੀ ਸਿੱਖਿਆ ਅਤੇ ਖੋਜ ਵਿਚ ਉੱਤਮਤਾ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ।
ਇਹ ਪ੍ਰਾਪਤੀ ਇਸ ਸਾਲ ਸੀਜੀਸੀ ਲਾਂਡਰਾਂ ਦੀ ਗੌਰਵਸ਼ਾਲੀ 25ਵੀਂ ਵਰ੍ਹੇਗੰਢ ਨੂੰ ਹੋਰ ਵੀ ਖਾਸ ਬਣਾਤੀ ਹੈ ਅਤੇਸੰਸਥਾ ਦੀ ਸ਼ਾਨਦਾਰ ਵਿਰਾਸਤ ‘ਚ ਵੀ ਯੋਗਦਾਨ ਪਾਉਂਦੀ ਹੈ।
ਪ੍ਰੋ.(ਡਾ.) ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ ਨੇ ਕਿਹਾ ਕਿ ਇਹ ਰੈਂਕਿੰਗ ਇਸ ਗੱਲ ਨੂੰ ਪ੍ਰਮਾਣਿਤ ਕਰਦੀ ਹੈ ਕਿ ਜਦੋਂ ਵਿਿਦਆਰਥੀ ਸੀਜੀਸੀ ਲਾਂਡਰਾਂ ਨਾਲ ਜੁੜਦੇ ਹਨ ਤਾਂ ਉਹ ਇੱਕ ਅਜਿਹੀ ਸੰਸਥਾ ਨਾਲ ਜੁੜਦੇ ਹਨ ਜੋ ਉਨ੍ਹਾਂ ਨੂੰ ਵੱਡੇ ਸੁਪਨਿਆਂ ਅਤੇ ਸਫਲ ਕਰੀਅਰ ਨੂੰ ਪ੍ਰਾਪਤ ਕਰਨ ਦੇ ਵਧੀਆ ਮੌਕੇ ਵੀ ਪ੍ਰਦਾਨ ਕਰਦਾ ਹੈ। ਸੀਜੀਸੀ ਉਨ੍ਹਾਂ ਨੂੰ ਵਿਆਪਕ ਐਕਸਪੋਜ਼ਰ, ਵਿਹਾਰਕ ਸਿਖਲਾਈ ਅਤੇ ਅਗਵਾਈ ਕਰਨ ਲਈ ਤਿਆਰ ਕਰਦਾ ਹੈ।
ਐਨਆਈਆਰਐਫ-2025 ਮਾਨਤਾ ਸੀਜੀਸੀ ਲਾਂਡਰਾਂ ਨੂੰ ਹੋਰ ਉਚ ਪੱਧਰੇ ਪ੍ਰਮੁੱਖ ਭਾਰਤੀ ਸੰਸਥਾਨਾਂ ਦੇ ਨਾਲ ਖੜਾ ਕਰਦੀ ਹੈ ਜੋ ਦੇਸ਼ ਦੇ ਅਗਲੀ ਪੀੜੀ ਦੇ ਆਗੂਆਂ, ਇਨੋਵੇਟਰਸ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਦਾ ਨਿਰਮਾਣ ਕਰ ਰਹੀਆਂ ਹਨ। ਉਹ ਵਿਦਿਆਰਥੀ ਜੋ
ਅਕਾਦਮਿਕ ਸਿੱਖਿਆ ਨੂੰ ਨਿੱਜੀ ਵਿਕਾਸ ਅਤੇ ਕਰੀਅਰ ਦੀ ਤਿਆਰੀ ਨਾਲ ਜੋੜਨਾ ਚਾਹੁੰਦੇ ਹਨ ਉਨ੍ਹਾਂ ਲਈ ਸੀਜੀਸੀ ਲਾਂਡਰਾਂ ਉਹ ਸਥਾਨ ਹੈ, ਜਿੱਥੇ ਉਤਮਤਾ ਇੱਕ ਪਰੰਪਰਾ ਅਤੇ ਕੱਲ ਲਈ ਇੱਕ ਵਾਅਦਾ ਹੈ।
Read More: ਸੀਸੀਟੀ-ਸੀਜੀਸੀ ਲਾਂਡਰਾਂ ਦੇ ਐਨਸੀਸੀ ਕੈਡੇਟ ਵੱਲੋਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ‘ਚ ਸ਼ਾਨਦਾਰ ਪ੍ਰਦਰਸ਼ਨ