ਸੀਜੀਸੀ ਲਾਂਡਰਾਂ

CGC ਲਾਂਡਰਾਂ ਵੱਲੋਂ ਅੰਤਰਰਾਸ਼ਟਰੀ ਅਕਾਦਮਿਕ ਭਾਈਵਾਲੀ ਨੂੰ ਮਜ਼ਬੂਤ ਕਰਨ ਦਾ ਵਿਸ਼ੇਸ਼ ਉਪਰਾਲਾ

ਚੰਡੀਗੜ੍ਹ, 11 ਜੂਨ 2025: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (CGC) ਲਾਂਡਰਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਨੇ ਦੁਨੀਆ ਭਰ ਵਿੱਚ ਆਪਣੇ ਅਕਾਦਮਿ ਨੈੱਟਵਰਕ ਨੂੰ ਵਧਾਉਣ ਦੇ ਮੱਦੇਨਜ਼ਰ ਦੋ ਅੰਤਰਰਾਸ਼ਟਰੀ ਸੰਸਥਾਵਾਂ ਡੁਬਰੋਵਨਿਕ ਯੂਨੀਵਰਸਿਟੀ, ਕਰੋਸ਼ੀਆ ਅਤੇ ਯੇਸ਼ਿਵਾ ਯੂਨੀਵਰਸਿਟੀ, ਨਿਊਯਾਰਕ ਸਿਟੀ, ਅਮਰੀਕਾ ਨਾਲ ਸਮਝੌਤਾ ਪੱਤਰਾਂ (ਐਮਓਯੂ) ’ਤੇ ਦਸਤਖਤ ਕੀਤੇ ਹਨ।

ਸੀਜੀਸੀ ਲਾਂਡਰਾਂ ਦੀ ਇਸ ਨਵੀਂ ਭਾਈਵਾਲੀ ਦਾ ਮੁੱਖ ਉਦੇਸ਼ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਗਲੋਬਲ ਯੋਗਤਾਵਾਂ, ਵਿਭਿੰਨ ਸਿੱਖਣ ਦੇ ਅਨੁਭਵਾਂ ਅਤੇ ਵਧੇਰੇ ਰਿਸਰਚ ਦੇ ਮੌਕਿਆਂ ਨਾਲ ਲੈੱਸ ਕਰਨਾ ਹੈ। ਜ਼ਿਕਰਯੋਗ ਹੈ ਕਿ ਸੀਜੀਸੀ ਨੇ ਹੁਣ ਤੱਕ ਦੁਨੀਆ ਭਰ ਦੀਆਂ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਨਾਲ 60 ਤੋਂ ਵੱਧ ਸਮਝੌਤਾ ਪੱਤਰਾਂ ’ਤੇ ਹਸਤਾਖਰ ਕੀਤੇ ਹਨ, ਜਿਨ੍ਹਾਂ ਵਿੱਚ ਅਮਰੀਕਾ, ਆਸਟ੍ਰੇਲੀਆ, ਯੂਕੇ, ਕੈਨੇਡਾ, ਬੈਲਜੀਅਮ ਅਤੇ ਏਏਸੀਐਸਬੀ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਆਦਿ ਸ਼ਾਮਲ ਹਨ।ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦਾ ਮਕਸਦ ਵਿਦਿਆਰਥੀਆਂ ਲਈ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ, ਅਕਾਦਮਿਕ ਉੱਤਮਤਾ ਅਤੇ ਨਿਜੀ ਵਿਕਾਸ ਨੂੰ ਵਧਾਉਣਾ ਹੈ।

ਯੂਨੀਵਰਸਿਟੀ ਆਫ ਡੁਬਰੋਵਨਿਕ (ਕ੍ਰੋਏਸ਼ੀਆ) ਆਪਣੀ ਨਵੀਨਤਾ ਅਤੇ ਅਕਾਦਮਿਕ ਉੱਤਮਤਾ ਲਈ ਮਸ਼ਹੂਰ ਇੱਕ ਪ੍ਰਮੁੱਖ ਜਨਤਕ ਸੰਸਥਾ ਹੈ।ਇਸ ਸੰਸਥਾ ਨਾਲ ਗਠਜੋੜ ਸੀਜੀਸੀਅਨਾਂ ਲਈ ਸੰਯੁਕਤ ਅਕਾਦਮਿਕ ਖੋਜ, ਆਰ ਐਂਡ ਡੀ ਉਪਰਾਲਿਆਂ ਅਤੇ ਵਿਕਾਸ ਪਹਿਲਕਦਮੀਆਂ, ਫੈਕਲਟੀ ਅਤੇ ਵਿਿਦਆਰਥੀ ਆਦਾਨ-ਪ੍ਦਾਨ ਪ੍ਰੋਗਰਾਮਾਂ, ਅਕਾਦਮਿਕ ਗਤੀਸ਼ੀਲਤਾ ਅਤੇ ਅਧਿਐਨ ਦੌਰਿਆਂ ਵਿੱਚ ਸਹਿਯੋਗ ਲਈ ਦੇ ਮੌਕੇ ਪ੍ਰਦਾਨ ਕਰੇਗਾ। ਕੇਏ171 ਯੂਰਪੀ ਯੂਨੀਅਨ ਪ੍ਰਾਜੈਕਟ ਦੇ ਢਾਂਚੇ ਹੇਠ ਹਾਲ ਹੀ ਵਿੱਚ ਕ੍ਰੋਏਸ਼ੀਆ ਦੇ ਦੌਰੇ ਦੌਰਾਨ ਸੀਬੀਐਸਏ ਦੇ ਡਾਇਰੈਕਟਰ ਪ੍ਰਿੰਸੀਪਲ ਅਤੇ ਡੀਨ ਇੰਟਰਨੈਸ਼ਨਲ ਅਫੇਅਰਜ, ਸੀਜੀਸੀ ਲਾਂਡਰਾਂ ਦੇ ਡਾ.ਰਮਨਦੀਪ ਸੈਣੀ ਅਤੇ ਐਸੋਸੀਏਟ ਡਾਇਰੈਕਟਰ, ਟੀਪੀਪੀ, ਸੀਜੀਸੀ ਲਾਂਡਰਾਂ ਦੇ ਮੰਦੀਪ ਸਿੰਘ ਵੱਲੋਂ ਅਧਿਕਾਰਿਤ ਤੌਰ ਤੇ ਦਸਤਖ਼ਤ ਕੀਤੇ ਗਏ।

ਇਸੇ ਤਰ੍ਹਾਂ ਹੀ ਅਕਾਦਮਿਕ ਸਾਂਝੇਦਾਰੀ ਤਹਿਤ ਸੀਜੀਸੀ ਲਾਂਡਰਾਂ ਨੇ ਅਮਰੀਕਾ ਦੇ ਨਿਊਯਾਰਕ ਸਿਟੀ ਵਿਖੇ ਸਥਿਤ ਪ੍ਰਮੁੱਖ ਯੇਸ਼ਿਵਾ ਯੂਨੀਵਰਸਿਟੀ ਨਾਲ ਵੀ ਇੱਕ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਹ ਸਾਂਝੇਦਾਰੀ ਸੀਜੀਸੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਏਕੀਕ੍ਰਿਤ ਅਕਾਦਮਿਕ ਵਾਤਾਵਰਣ ਵਿੱਚ ਵਿਕਸਿਤ ਹੋਣ ਦੇ ਯੋਗ ਬਣਾਏਗੀ। ਇਸ ਰਾਹੀਂ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮਾਂ, ਉੱਚ ਸਿੱਖਿਆ ਦੇ ਮੌਕਿਆਂ, ਫੈਕਲਟੀ ਅਤੇ ਵਿਦਿਆਰਥੀ ਆਦਾਨ-ਪ੍ਰਦਾਨ, ਸਾਂਝੀਆਂ ਖੋਜ ਪਹਿਲਕਦਮੀਆਂ, ਸਹਿਯੋਗੀ ਅਕਾਦਮਿਕ ਡਿਗਰੀ ਪ੍ਰੋਗਰਾਮਾਂ, ਅਧਿਆਪਨ ਅਤੇ ਸੱਭਿਆਚਾਰਕ ਕਾਰਜਕ੍ਰਮਾਂ ਨਾਲ ਕੋਆਪਰੇਟਿਵ ਸਿੱਖਿਆ ਦੇ ਮੌਕੇ ਉਪਲਬੱਧ ਹੋਣਗੇ।

ਇਸ ਦੌਰਾਨ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਨਵੇਂ ਸਮਝੌਤੇ ਸਾਡੇ ਵਿਦਿਆਰਥੀਆਂ ਨੂੰ ਪਰਿਵਰਤਨਸ਼ੀਲ ਗਲੋਬਲ ਸਿੱਖਿਆ ਅਤੇ ਅਨੁਭਵ ਮੁਹੱਈਆ ਕਰਵਾਉਣ ਦੀ ਸਾਡੀ ਦੂਰਦਰਸ਼ੀ ਸੋਚ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਅਕਾਦਮਿਕ ਗੱਠਜੋੜਾਂ ਨੂੰ ਬੜਾਵਾ ਦੇ ਕੇ ਉਹ ਆਪਣੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਅਰਥਪੂਰਨ ਖੋਜ ਵਿੱਚ ਸ਼ਾਮਲ ਹੋਣ, ਅੰਤਰ ਸੱਭਿਆਚਾਰਕ ਐਕਸਪੋਜ਼ਰ ਪ੍ਰਾਪਤ ਕਰਨ ਅਤੇ ਉਨ੍ਹਾਂ ਦੀਆਂ ਅਕਾਦਮਿਕ ਯਾਤਰਾਵਾਂ ਨੂੰ ਹੋਰ ਫਲਦਾਇਕ ਬਣਾਉਣ ਲਈ ਸ਼ਕਤੀ ਪ੍ਰਦਾਨ ਕਰਨ ਦਾ ਯਤਨ ਕਰਦੇ ਹਾਂ।

ਇਸ ਤੋਂ ਇਲਾਵਾ ਅਜਿਹੇ ਸਹਿਯੋਗ ਵਿਦਿਆਰਥੀਆਂ ਦੀ ਗਲੋਬਲ ਸਰੋਤਾਂ, ਅਕਾਦਮਿਕ ਅਤੇ ਕਰੀਅਰ ਦੇ ਮੌਕਿਆਂ ਤੱਕ ਪਹੁੰਚ ਨੂੰ ਵੀ ਵਧਾਉਂਦੇ ਹਨ। ਇਨ੍ਹਾਂ ਰਣਨੀਤਕ ਗਲੋਬਲ ਸਾਂਝੇਦਾਰੀਆਂ ਰਾਹੀਂ ਸੀਜੀਸੀ ਲਾਂਡਰਾਂ ਅਕਾਦਮਿਕ ਉੱਤਮਤਾ, ਨਵੀਨਤਾ ਅਤੇ ਅੰਤਰਰਾਸ਼ਟਰੀ ਸ਼ਮੂਲੀਅਤ ਲਈ ਸਮਰਪਿਤ ਇੱਕ ਸੰਸਥਾ ਵਜੋਂ ਆਪਣੀ ਪਹਿਚਾਣ ਨੂੰ ਲਗਾਤਾਰ ਮਜ਼ਬੂਤ ਕਰ ਰਿਹਾ ਹੈ।

Read More: ਸੀਜੀਸੀ ਲਾਂਡਰਾਂ ਦੇ ਏਸੀਆਈਸੀ ਰਾਈਜ਼ ਨਾਲ ਇਨਕਿਊਬੇਟਡ ਸਟਾਰਟਅੱਪ ਨੇ ਪ੍ਰੀ-ਸੀਡ ਫੰਡਿੰਗ ‘ਚ 1.31 ਕਰੋੜ ਰੁਪਏ ਕੀਤੇ ਇਕੱਠੇ

Scroll to Top