ਚੰਡੀਗੜ੍ਹ, 26 ਜੁਲਾਈ 2025: ਸੀਜੀਸੀ ਝੰਜੇੜੀ ਮੋਹਾਲੀ ਵੱਲੋਂ ਆਪਣੇ 14ਵੇਂ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਧਾਰਮਿਕ ਸਮਾਗਮ ਬੜੇ ਸ਼ਰਧਾ ਭਾਵਨਾ ਨਾਲ ਕਰਵਾਇਆ | ਇਸ ਪਵਿੱਤਰ ਧਾਰਮਿਕ ਸਮਾਗਮ ਨਾਲ ਇੱਕ ਨਵੀਂ ਅਧਿਆਤਮਿਕ ਸਫ਼ਰ ਦੀ ਸ਼ੁਰੂਆਤ ਹੋਈ ਹੈ।
ਜਿਕਰਯੋਗ ਹੈ ਕਿ ਪਵਿੱਤਰ ਸਮਾਗਮ ਮੌਕੇ ਪੂਰੇ ਦੋ ਦਿਨਾਂ ਤੱਕ ਕੈਂਪਸ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਪਾਠ ਗੂੰਜਦਾ ਰਿਹਾ, ਜਿਸ ਨੇ ਪੂਰੇ ਕੈਂਪਸ ਨੂੰ ਅਧਿਆਤਮਿਕ ਰੰਗ ‘ਚ ਰੰਗ ਦਿੱਤਾ। ਇਸ ਧਾਰਮਿਕ ਪਵਿੱਤਰ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਮਾਪਨ ਗਿਆਨ, ਏਕਤਾ ਅਤੇ ਨਿਰੰਤਰ ਤਰੱਕੀ ਅਤੇ ਸਾਰਿਆਂ ਦੀ ਭਲਾਈ ਲਈ ਸਮੂਹਿਕ ਅਰਦਾਸ ਨਾਲ ਹੋਇਆ।
ਇਹ ਸ਼ੁਭ ਮੌਕਾ ਨਵੇਂ ਅਕਾਦਮਿਕ ਸੈਸ਼ਨ 2025-26 ਦੀ ਸ਼ੁਰੂਆਤ ਨੂੰ ਵੀ ਦਰਸਾਉਂਦਾ ਹੈ, ਜਿਸ ਦੇ ਤਹਿਤ ਸੀਜੀਸੀ ਝੰਜੇੜੀ ਆਪਣੇ ਵੱਧਦੇ ਪਰਿਵਾਰ ‘ਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀ ਅਖੰਡ ਪਾਠ ਸਾਹਿਬ ਦਾ ਆਯੋਜਨ ਨਾ ਸਿਰਫ਼ ਸੰਸਥਾ ਦੇ ਅਕਾਦਮਿਕ ਸਫ਼ਰ ਦਾ ਪ੍ਰਤੀਕ ਹੈ, ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਚੰਗੀ ਅਗਵਾਈ ਦਾ ਸੰਦੇਸ਼ ਵੀ ਹੈ।
ਇਹ ਅਧਿਆਤਮਿਕ ਸਮਾਗਮ ਰੂਹਾਨੀ ਕੀਰਤਨ, ਅਰਦਾਸ ਅਤੇ ਗੁਰੂ ਕਾ ਲੰਗਰ ਨਾਲ ਸਮਾਪਤ ਹੋਇਆ ਜਿਸ ‘ਚ ਫੈਕਲਟੀ, ਸਟਾਫ਼, ਵਿਦਿਆਰਥੀਆਂ ਅਤੇ ਮੈਨੇਜਮੈਂਟ ਸਮੇਤ ਸਮੁੱਚੇ ਸੀਜੀਸੀ ਗਰੁੱਪ ਨੇ ਬੜੀ ਹੀ ਨਿਮਰਤਾ ਨਾਲ ਆਪਣੀ ਹਾਜ਼ਰੀ ਭਰੀ।
ਜਿਸ ਤਰ੍ਹਾਂ ਸੀਜੀਸੀ ਝੰਜੇੜੀ ਇੱਕ ਨਵੇਂ ਅਕਾਦਮਿਕ ਸਾਲ ‘ਚ ਦਾਖਲ ਹੋ ਰਿਹਾ ਹੈ, ਉਸੇ ਤਰ੍ਹਾਂ ਇਹ ਦਇਆ, ਸੇਵਾ ਅਤੇ ਅਕਾਦਮਿਕ ਉੱਤਮਤਾ ਦੇ ਪ੍ਰਤੀ ਵੀ ਸਮਰਪਿਤ ਹੈ। ਸ੍ਰੀ ਅਖੰਡ ਪਾਠ ਸਾਹਿਬ ਦੀ ਪਵਿੱਤਰ ਅਤੇ ਰੂਹਾਨੀ ਊਰਜਾ ਨੇ ਆਉਣ ਵਾਲੇ ਸਾਲ ਲਈ ਇੱਕ ਸੁੰਦਰ ਰਸਤਾ ਤੈਅ ਕੀਤਾ ਹੈ।
ਸੀਜੀਸੀ ਝੰਜੇੜੀ ਉਨ੍ਹਾਂ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦਾ ਖੁੱਲ੍ਹੀਆਂ ਬਾਹਾਂ ਨਾਲ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਛੇਤੀ ਹੀ ਇਸ ਸੰਸਥਾ ਨੂੰ ਆਪਣਾ ਘਰ ਕਹਿਣਗੇ ਅਤੇ ਇੱਥੋਂ ਆਪਣੇ ਸਫਲ ਅਤੇ ਉੱਜਵਲ ਭਵਿੱਖ ਦੀ ਸ਼ੁਰੂਆਤ ਕਰਨਗੇ।
Read More: ਸੀਜੀਸੀ ਝੰਜੇੜੀ, ਮੋਹਾਲੀ ਨੇ ਅੰਤਰਰਾਸ਼ਟਰੀ ਅਧਿਆਪਨ ਉੱਤਮਤਾ ਪ੍ਰੋਗਰਾਮ 2025 ਦੀ ਕੀਤੀ ਮੇਜ਼ਬਾਨੀ