ਹਾਈਸਪੀਡ ਕੋਰੀਡੋਰ

ਕੇਂਦਰ ਵੱਲੋਂ ਬਕਸਰ-ਭਾਗਲਪੁਰ ਹਾਈਸਪੀਡ ਕੋਰੀਡੋਰ ਨੂੰ ਮਨਜੂਰੀ, 4,447 ਕਰੋੜ ਰੁਪਏ ਹੋਣਗੇ ਖਰਚ

ਦੇਸ਼, 10 ਸਤੰਬਰ 2025: ਕੇਂਦਰੀ ਮੰਤਰੀ ਮੰਡਲ ਨੇ ਬਿਹਾਰ ‘ਚ ਬਕਸਰ-ਭਾਗਲਪੁਰ ਹਾਈਸਪੀਡ ਕੋਰੀਡੋਰ ਦੇ 4-ਲੇਨ ਵਾਲੇ ਗ੍ਰੀਨਫੀਲਡ ਐਕਸੈਸ-ਨਿਯੰਤਰਿਤ ਮੋਕਾਮਾ-ਮੁੰਗੇਰ ਸੈਕਸ਼ਨ ਦੇ ਨਿਰਮਾਣ ਨੂੰ ਹਾਈਬ੍ਰਿਡ ਐਨੂਇਟੀ ਮੋਡ (HAM) ‘ਤੇ ਮਨਜ਼ੂਰੀ ਦੇ ਦਿੱਤੀ ਹੈ। ਕੁੱਲ ਪ੍ਰੋਜੈਕਟ ਦੀ ਲੰਬਾਈ 82.4 ਕਿਲੋਮੀਟਰ ਹੈ ਅਤੇ ਇਸਦਾ ਖਰਚਾ 4,447.38 ਕਰੋੜ ਰੁਪਏ ਹੈ।

ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਬਕਸਰ ਤੋਂ ਭਾਗਲਪੁਰ ਤੱਕ ਕੋਰੀਡੋਰ ਦਾ ਇੱਕ ਹਿੱਸਾ ਹੈ। ਇਸਦਾ ਨਿਵੇਸ਼ 4,447 ਕਰੋੜ ਰੁਪਏ ਹੋਵੇਗਾ। ਇਹ ਦੱਖਣੀ ਬਿਹਾਰ ਦਾ ਇੱਕ ਮਹੱਤਵਪੂਰਨ ਪ੍ਰੋਜੈਕਟ ਹੈ।

ਇਸ ‘ਚ ਜੇਕਰ ਅਸੀਂ ਬਕਸਰ ਤੋਂ ਪਟਨਾ ਤੱਕ ਜਾਂਦੇ ਹਾਂ, ਤਾਂ ਪਹਿਲਾਂ ਹੀ ਇੱਕ ਚੰਗਾ ਨੈੱਟਵਰਕ ਹੈ ਅਤੇ ਪਟਨਾ ਤੋਂ ਫਤੂਹਾ ਅਤੇ ਫਤੂਹਾ ਤੋਂ ਬੇਗੂਸਰਾਏ ਤੱਕ ਅੱਗੇ ਜਾਂਦੇ ਹਾਂ, ਤਾਂ ਇਹ ਪ੍ਰੋਜੈਕਟ ਲਗਭਗ ਪੂਰਾ ਹੋ ਗਿਆ ਹੈ, ਕੁਝ ਛੇ ਲੇਨ ਹਨ ਅਤੇ ਕੁਝ ਚਾਰ ਲੇਨ ਹਨ। ਅੱਜ ਜਿਸ ਭਾਗ ਨੂੰ ਮਨਜ਼ੂਰੀ ਦਿੱਤੀ ਹੈ ਉਹ ਮੋਕਾਮਾ ਤੋਂ ਮੁੰਗੇਰ ਅਤੇ ਮੁੰਗੇਰ ਤੋਂ ਭਾਗਲਪੁਰ ਤੱਕ 82 ਕਿਲੋਮੀਟਰ ਹੈ।

Read More: ਕੇਂਦਰੀ ਮੰਤਰੀ ਮੰਡਲ ਨੇ ਬੈਠਕ ਦੌਰਾਨ ਲਏ ਵੱਡੇ ਫੈਸਲੇ, ਜਾਤੀ ਜਨਗਣਨਾ ਕਰਵਾਉਣ ਦਾ ਫੈਸਲਾ

Scroll to Top