29 ਦਸੰਬਰ 2024: ਗੁਰਦਾਸਪੁਰ (gurdaspur central jail) ਸੈਂਟਰਲ ਜੇਲ ਵਿੱਚ 26 ਜਨਵਰੀ ਨੂੰ ਹੋਈ ਦੋ ਗੁੱਟਾਂ ਦੇ ਦਰਮਿਆਨ ਲੜਾਈ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੁਲਿਸ (police) ਵੱਲੋਂ ਜੇਲ ਅਧਿਕਾਰੀਆਂ ਦੀ ਸ਼ਿਕਾਇਤ ਤੇ ਦੋਹਾਂ ਗੁੱਟਾਂ ਦੇ 13 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਹੈ।
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਜੇਲ ਵਿੱਚ ਬੰਦ ਹਵਾਲਾਤੀ ਸਾਹਿਲ ਪ੍ਰੀਤ ਉਰਫ ਸੋਹੀ ਪੁੱਤਰ ਜਰਨੈਲ (jarnail singh) ਸਿੰਘ ਅਤੇ ਹਵਾਲਾਤੀ ਬਲਵਿੰਦਰ ਸਿੰਘ ਬਿੱਲੀ ਪੁੱਤਰ ਗੁਰਦੀਪ ਸਿੰਘ ਦਰਮਿਆਨ ਬਹਿਸਬਾਜ਼ੀ ਅਤੇ ਗਾਲੀ ਗਲੋਚ ਤੋਂ ਇਹ ਮਾਮਲਾ ਭੱਖਿਆ ਸੀ , ਜਿਨਾਂ ਵਿੱਚ ਪੁਰਾਨੀ ਰੰਜਿਸ਼ ਚਲਦੀ ਆ ਰਹੀ ਹੈ।
ਇਸ ਦੌਰਾਨ ਬਿੱਲੀ ਦੀ ਹਿਮਾਇਤ ਵਿੱਚ ਗੁਰਮੀਤ ਸਿੰਘ ਮੀਤਾ ਨਾਮ ਦਾ ਬੰਦੀ ਵੀ ਆ ਗਿਆ ਅਤੇ ਦੇਖਦੇ ਹੀ ਦੇਖਦੇ ਲੜਾਈ ਬਹੁਤ ਵੱਧ ਗਈ ਤਾਂ ਜੇਲ ਗਾਰਡ ਵੱਲੋਂ ਜੇਲ ਦਾ ਸਾਇਰਨ ਵਜਾ ਦਿੱਤਾ ਗਿਆ। ਲੜਾਈ ਦਰਮਿਆਨ ਇੱਕ ਹਵਾਲਾਤੀ ਗਗਨਦੀਪ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋਇਆ ਸੀ ਜਿਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦਾਖਲ ਕਰਵਾਇਆ ਗਿਆ ਸੀ, ਜਦਕਿ ਦੋ ਹੋਰ ਹਵਾਲਾਤੀ ਮਾਮੂਲੀ ਜਖਮੀ ਹੋਏ ਸਨ।
ਛੇ ਥਾਣਿਆਂ ਦੀ ਪੁਲਿਸ ਵੱਲੋਂ ਮੌਕੇ ਤੇ ਜੇਲ ਵਿੱਚ ਪਹੁੰਚ ਕੇ ਹਾਲਾਤ ਤੇ ਕਾਬੂ ਪਾਇਆ ਗਿਆ ਸੀ। ਮਾਮਲੇ ਵਿੱਚ ਹੁਣ ਪੁਲਿਸ ਵੱਲੋਂ ਜੇਲ ਵਿੱਚ ਬੰਦ 13 ਬੰਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
read more: Gurdaspur News: ਅੰਮ੍ਰਿਤਸਰ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਥਾਣੇ ਤੇ ਹੋਇਆ ਗ੍ਰ.ਨੇ.ਡ ਹ.ਮ.ਲਾ, ਜਾਂਚ ਸ਼ੁਰੂ