Raja Warring

ਡਾ. ਮਨਮੋਹਨ ਸਿੰਘ ਦੀ ਯਾਦਗਾਰ ਲਈ ਥਾਂ ਮੁਹੱਈਆ ਕਰਵਾਏ ਕੇਂਦਰ ਸਰਕਾਰ: ਰਾਜਾ ਵੜਿੰਗ

ਚੰਡੀਗੜ੍ਹ, 28 ਦਸੰਬਰ 2024: Dr. Manmohan Singh Funeral: ਡਾ. ਮਨਮੋਹਨ ਸਿੰਘ ਦੇ ਅੰਤਿਮ ਸਸਕਾਰ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਾਹੁਲ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਮ੍ਰਿਤਕ ਦੇਹ ਨੂੰ ਮੋਢਾ ਦਿੱਤਾ। ਇਸਤੋਂ ਪਹਿਲਾਂ ਯਾਦਗਾਰ ਵਿਵਾਦ ‘ਤੇ ਕਾਂਗਰਸ ਦੇ ਸੰਸਦ ਮੈਂਬਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕਿਹਾ ਕਿ ਅਸੀਂ ਸਰਕਾਰ ਤੋਂ ਯਾਦਗਾਰ ਲਈ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਕਰ ਰਹੇ ਹਾਂ।

ਉਨ੍ਹਾਂ ਕਿਹਾ ਕਿ ਜੇਕਰ ਅਟਲ ਬਿਹਾਰੀ ਵਾਜਪਾਈ ਨੂੰ ਥਾਂ ਦਿੱਤੀ ਜਾ ਸਕਦੀ ਹੈ ਤਾਂ ਡਾ. ਮਨਮੋਹਨ ਸਿੰਘ ਨੂੰ ਕਿਉਂ ਨਹੀਂ? ਡਾ. ਮਨਮੋਹਨ ਸਿੰਘ ਦੇਸ਼ ਦੇ ਇਕਲੌਤੇ ਸਿੱਖ ਪ੍ਰਧਾਨ ਮੰਤਰੀ ਸਨ। ਜਦੋਂ ਯਾਦਗਾਰ ਬਣੇਗੀ ਤਾਂ ਇਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰੇਗੀ।

ਦੂਜੇ ਪਾਸੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਕੋਈ ਬੰਦਾ ਛੱਡ ਜਾਂਦਾ ਹੈ ਤਾਂ ਉਸ ਨਾਲ ਸਾਰੇ ਵੈਰ ਖ਼ਤਮ ਹੋ ਜਾਂਦੇ ਹਨ, ਪਰ ਇੱਥੇ ਸਿਆਸਤ ਹੋ ਰਹੀ ਹੈ। ਮੈਂ ਇੱਕ ਛੋਟਾ ਜਿਹਾ ਸਵਾਲ ਪੁੱਛਦਾ ਹਾਂ ਕਿ ਜੇਕਰ ਅਟਲ ਜੀ ਦਾ ਅੰਤਿਮ ਸਸਕਾਰ ਹੋਣਾ ਹੁੰਦਾ ਅਤੇ ਕਿਸੇ ਨੇ ਕਿਹਾ ਹੁੰਦਾ ਕਿ ਇਹ ਰਾਜਘਾਟ ‘ਤੇ ਨਹੀਂ ਹੋਵੇਗਾ, ਉੱਥੇ ਯਾਦਗਾਰ ਨਹੀਂ ਬਣੇਗੀ ਅਤੇ ਇਹ ਕਿਸੇ ਹੋਰ ਜਗ੍ਹਾ ਬਣਾਈ ਜਾਵੇਗੀ, ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ? ਇਹ ਮੁੱਦਾ ਕਿਸੇ ਪਾਰਟੀ ਦਾ ਨਹੀਂ, ਦੇਸ਼ ਦੇ ਇਤਿਹਾਸ ਦਾ ਹੈ। ਇਹ ਵਿਅਕਤੀ ਖਾਸ ਸੀ, ਉਹ ਜਿਉਂਦਾ ਜਾਗਦਾ ਇਤਿਹਾਸ ਸੀ। ਵੱਡਾ ਦਿਲ ਹੋਣਾ ਚਾਹੀਦਾ ਹੈ।’

Read More: ਡਾ. ਮਨਮੋਹਨ ਸਿੰਘ ਦਾ ਨਿਗਮ ਬੋਧ ਘਾਟ ‘ਤੇ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ

Scroll to Top