July 2, 2024 3:59 pm
Krantikari Kisan Union

ਕੇਂਦਰ ਸਰਕਾਰ ਕਿਸਾਨਾਂ ਤੋ ਅੰਦੋਲਨ ਕਰਨ ਦਾ ਸੰਵਿਧਾਨਿਕ ਅਧਿਕਾਰ ਖੋਹ ਰਹੀ ਹੈ: ਕ੍ਰਾਂਤੀਕਾਰੀ ਕਿਸਾਨ ਯੂਨੀਅਨ

ਚੰਡੀਗੜ੍ਹ /ਪਟਿਆਲਾ 14 ਫਰਵਰੀ 2024: ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਦੇ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਅੱਜ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਸ਼ੰਭੂ ਅਤੇ ਖਨੌਰੀ ਬੈਰੀਅਰਾਂ ਤੇ ਲਾਏ ਬੈਰੀਕੇਡਾਂ ਤੇ ਖੱਟਰ ਅਤੇ ਮੋਦੀ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਤੇ ਗੋਲੀ ਚਲਾਉਣ, ਅਥਰੂ ਗੈਸ ਛੱਡਣ, ਕਿਸਾਨਾਂ ਨੂੰ ਕੁੱਟਣ ਅਤੇ ਕਿਸਾਨਾਂ ਨੂੰ ਫੱਟੜ ਕਰਨ ਦੇ ਰੋਸ ਵਜੋਂ ਪੰਜਾਬ ਦੇ 15 ਜ਼ਿਲ੍ਹਿਆਂ ਦੇ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ।

ਕ੍ਰਾਂਤੀਕਾਰੀ ਕਿਸਾਨ ਯੂਨੀਅਨ (Krantikari Kisan Union) ਦੇ ਸੂਬਾ ਪ੍ਰਧਾਨ ਡਾਕਟਰ ਦਰਸ਼ਨ ਪਾਲ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦਾ ਜਮਹੂਰੀ ਤੇ ਕਾਨੂੰਨੀ ਅਧਿਕਾਰ ਖੋਹ ਰਹੀ ਹੈ। ਭਾਰਤ ਦੇ ਸੰਵਿਧਾਨ ਅਨੁਸਾਰ ਸੰਘਰਸ਼ ਕਰਨਾ ਕਿਸਾਨਾਂ ਦਾ ਜਮਹੂਰੀ ਹੱਕ ਹੈ ਅਤੇ ਉਹ ਆਪਣੀਆਂ ਮੰਗਾਂ ਮਸਲਿਆਂ ਤੇ ਅੰਦੋਲਨ ਕਰ ਸਕਦੇ ਹਨ। ਅੰਦੋਲਨ ਕਰਨ ਲਈ ਹੀ ਕਿਸਾਨ ਪੰਜਾਬ, ਹਰਿਆਣਾ ਅਤੇ ਯੂਪੀ ਤੋਂ ਦਿੱਲੀ ਜਾ ਰਹੇ ਸਨ ਜੋ ਕਿ ਭਾਰਤ ਦੇ ਕਿਸਾਨ ਦਾ ਸਵਿਧਾਨ ਅਨੁਸਾਰ ਜਮਹੂਰੀ ਅਧਿਕਾਰ ਹੈ ਪਰ ਉਹਨਾਂ ਨੂੰ ਸੰਭੂ ਅਤੇ ਖਨੌਰੀ ਬੈਰੀਕੇਡ ਤੇ ਰੋਕ ਕੇ ਲਾਠੀਆਂ, ਗੋਲੀਆਂ ਅਤੇ ਅਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਛੱਡੇ ਜਾ ਰਹੇ ਹਨ ਅਤੇ 100 ਦੇ ਕਰੀਬ ਕਿਸਾਨ ਫੱਟੜ ਹੋ ਗਏ ਹਨ।

ਇਸ ਜਬਰ ਜ਼ੁਲਮ ਵਿਰੁੱਧ ਰੋਸ ਵਜੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ 15 ਜਿਲਿਆਂ ਦੇ ਵਿੱਚ 40 ਬਲਾਕਾਂ ਵਿੱਚ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ ਜਿਸ ਦੀ ਅਗਵਾਈ ਸੂਬਾ ਜਨ ਸਕੱਤਰ ਗੁਰਮੀਤ ਸਿੰਘ ਮਹਿਮਾ, ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ, ਸੂਬਾ ਖਜਾਨਜੀ ਰਣਜੀਤ ਸਿੰਘ ਚਨਾਰਥਲ, ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ, ਮੀਤ ਪ੍ਰਧਾਨ ਰੇਸ਼ਮ ਸਿੰਘ ਮਿੱਡਾ ਅਤੇ ਮੀਤ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ, ਪਟਿਆਲਾ ਜਿਲੇ ਦੇ ਪ੍ਰਧਾਨ ਗੁਰਮੀਤ ਸਿੰਘ ਦਿੱਤੂਪੁਰ, ਫਤਿਹਗੜ੍ਹ ਸਾਹਿਬ ਜਿਲੇ ਦੇ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ, ਬਰਨਾਲਾ ਜਿਲੇ ਦੇ ਪ੍ਰਧਾਨ ਪਵਿੱਤਰ ਸਿੰਘ ਲਾਲੀ ਮਾਨਸਾ ਜਿਲੇ ਦੇ ਆਗੂ ਭਜਨ ਸਿੰਘ ਘੁੰਮਣ ਕਲਾਂ,ਫਿਰੋਜਪੁਰ ਜਿਲੇ ਦੇ ਪ੍ਰਧਾਨ ਗੁਰਮੀਤ ਸਿੰਘ ਪੋਜੋਕੇ, ਫਾਜਿਲਕਾ ਜਿਲੇ ਦੇ ਪ੍ਰਧਾਨ ਸੁਰਿੰਦਰ ਸਿੰਘ ਲਾਧੂਕਾ, ਮੋਗਾ ਜ਼ਿਲੇ ਦੇ ਆਗੂ ਜਤਿੰਦਰ ਸਲੀਣਾ, ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਗੁਰਬਖਸ਼ ਸਿੰਘ ਗੁਮਟੀ ਕਲਾਂ,ਫਰੀਦਕੋਟ ਜਿਲ੍ਹੇ ਦੇ ਪ੍ਰਧਾਨ ਦਰਸ਼ਨ ਸਿੰਘ ਰੋੜੀਕਪੂਰਾ ਸਕਤਰ ਭੁਪਿੰਦਰ ਸਿੰਘ ਚਹਿਲ, ਮੁਕਤਸਰ ਜ਼ਿਲ੍ਹੇ ਦੇ ਮਨਦੀਪ ਸਿੰਘ ਕਬਰਵਾਲਾ, ਗੁਰਦਾਸਪੁਰ ਜਿਲੇ ਮਾਝਾ ਦੇ ਕਨਵੀਨਰ ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ, ਤਰਨਤਾਰਨ ਜਿਲ੍ਹੇ ਦੇ ਪ੍ਰਧਾਨ ਹਰਵਿੰਦਰ ਸਿੰਘ, ਹੁਸ਼ਿਆਰਪੁਰ ਜਿਲ੍ਹੇ ਦੇ ਪ੍ਰਧਾਨ ਕੁਲਵਿੰਦਰ ਸਿੰਘ ਸਮਰਾ ਨੇ ਮੋਦੀ ਸਰਕਾਰ ਦੇ ਪੁਤਲੇ ਸਾੜਨ ਦੇ ਰੋਸ ਮੁਜਾਰਿਆਂ ਦੀ ਅਗਵਾਈ ਕੀਤੀ ।

ਉਹਨਾਂ ਅੱਗੇ ਦੱਸਿਆ ਕਿ 16 ਨੂੰ ਪੂਰੇ ਭਾਰਤ ਵਿੱਚ ਬੰਦ ਕਰਨ ਦੇ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਪੰਜਾਬ ਵਿੱਚ ਵੀ 16 ਫਰਵਰੀ ਨੂੰ ਪੰਜਾਬ ਵਿੱਚ ਵੱਡੀ ਪੱਧਰ ਬੰਦ ਕਰਨ ਅਤੇ ਤੇ 12 ਤੋਂ 4.00 ਵਜੇ ਤੱਕ ਆਵਾਜਾਈ ਠੱਪ ਕਰਨ ਦਾ ਸੱਦਾ ਵੀ ਦਿੱਤਾ ਗਿਆ।