ਦੇਸ਼, 28 ਜੂਨ 2025: ਕੇਂਦਰ ਸਰਕਾਰ ਨੇ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਪਰਾਗ ਜੈਨ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (R-AW) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਪਰਾਗ ਜੈਨ ਰਵੀ ਸਿਨਹਾ ਦੀ ਥਾਂ ਲੈਣਗੇ। ਰਵੀ ਸਿਨਹਾ ਦਾ ਮੌਜੂਦਾ ਕਾਰਜਕਾਲ 30 ਜੂਨ ਨੂੰ ਖਤਮ ਹੋ ਰਿਹਾ ਹੈ। ਪਰਾਗ ਜੈਨ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ।
ਪਰਾਗ ਜੈਨ 1 ਜੁਲਾਈ, 2025 ਤੱਕ ਇੱਕ ਨਿਸ਼ਚਿਤ ਕਾਰਜਕਾਲ ਲਈ ਇਹ ਚਾਰਜ ਸੰਭਾਲਣਗੇ। ਪਰਾਗ ਜੈਨ ਇਸ ਸਮੇਂ ਏਵੀਏਸ਼ਨ ਰਿਸਰਚ ਸੈਂਟਰ ਦੀ ਅਗਵਾਈ ਕਰ ਰਹੇ ਹਨ, ਜਿਸਨੇ ‘ਆਪ੍ਰੇਸ਼ਨ ਸੰਧੂਰ’ ਦੌਰਾਨ ਪਾਕਿਸਤਾਨੀ ਹਥਿਆਰਬੰਦ ਫੌਜਾਂ ਦੇ ਟਿਕਾਣਿਆਂ ਅਤੇ ਅੱ.ਤ.ਵਾ.ਦੀ ਕੈਂਪਾਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ‘ਚ ਮੁੱਖ ਭੂਮਿਕਾ ਨਿਭਾਈ ਸੀ।
ਖੁਫੀਆ ਸਰਕਲਾਂ ‘ਚ ‘ਸੁਪਰ ਜਾਸੂਸ’ ਵਜੋਂ ਜਾਣੇ ਜਾਂਦੇ, ਪਰਾਗ ਜੈਨ ਮਨੁੱਖੀ ਖੁਫੀਆ ਜਾਣਕਾਰੀ (HUMINT) ਨੂੰ ਤਕਨੀਕੀ ਖੁਫੀਆ ਜਾਣਕਾਰੀ (TECHINT) ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਲਈ ਜਾਣੇ ਜਾਂਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਸ਼ੇਸ਼ਤਾ ਕਈ ਮਹੱਤਵਪੂਰਨ ਕਾਰਜਾਂ ‘ਚ ਮਹੱਤਵਪੂਰਨ ਰਹੀ ਹੈ।
Read More: ਕੇਂਦਰੀ ਕੈਬਿਨਟ ਬੈਠਕ ‘ਚ ਮੈਟਰੋ ਰੇਲ ਪ੍ਰੋਜੈਕਟ ਸਮੇਤ ਕਈਂ ਅਹਿਮ ਫੈਸਲਿਆਂ ‘ਤੇ ਲਾਈ ਮੋਹਰ