Site icon TheUnmute.com

ਕੇਂਦਰ ਸਰਕਾਰ ਵਲੋਂ ਸੈਨਾ ਦੀ ਭਰਤੀ ਲਈ ‘ਅਗਨੀਪਥ ਭਰਤੀ ਯੋਜਨਾ’ ਦਾ ਐਲਾਨ

Agneepath

ਚੰਡੀਗੜ੍ਹ 14 ਜੂਨ 2022: ਕੇਂਦਰ ਸਰਕਾਰ ਨੇ ਹਥਿਆਰਬੰਦ ਸੇਵਾਵਾਂ ਦੀ ਭਰਤੀ ਲਈ ਅਗਨੀਪਥ ਭਰਤੀ ਯੋਜਨਾ (Agneepath Recruitment Scheme) ਦਾ ਐਲਾਨ ਕੀਤਾ ਹੈ | ਸਰਕਾਰ ਆਉਣ ਵਾਲੇ 1.5 ਸਾਲਾਂ ‘ਚ ਸਰਕਾਰ ਵੱਖ-ਵੱਖ ਵਿਭਾਗਾਂ ‘ਚ 10 ਲੱਖ ਅਸਾਮੀਆਂ ‘ਤੇ ਭਰਤੀਆਂ ਸ਼ੁਰੂ ਕਰੇਗੀ । ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਕਰੋੜਾਂ ਨੌਜਵਾਨ ਜੋ ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਹਨ ਉਨ੍ਹਾਂ ਨੂੰ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਵਿਭਾਗਾਂ ਅਤੇ ਮੰਤਰਾਲਿਆਂ ‘ਚ ਕਰਮਚਾਰੀਆਂ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਨੌਕਰੀਆਂ ਦੇਣ ਦੇ ਹੁਕਮ ਦਿੱਤੇ ਹਨ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਤਹਿਤ ਸਿਰਫ਼ ਚਾਰ ਸਾਲਾਂ ਲਈ ਸਿਪਾਹੀਆਂ ਦੀ ਭਰਤੀ ਕੀਤੀ ਜਾਵੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫੌਜ ‘ਚ ਭਰਤੀ ਪ੍ਰਕਿਰਿਆ ‘ਚ ਵੱਡਾ ਬਦਲਾਅ ਕਰਦੇ ਹੋਏ ‘ਅਗਨੀਪਥ ਭਰਤੀ ਯੋਜਨਾ’ ਦਾ ਐਲਾਨ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਅਗਨੀਪਥ ਭਰਤੀ ਯੋਜਨਾ ਤਹਿਤ ਨੌਜਵਾਨਾਂ ਨੂੰ ਚਾਰ ਸਾਲ ਲਈ ਫੌਜ ਵਿੱਚ ਭਰਤੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੂੰ ਨੌਕਰੀ ਛੱਡਣ ਸਮੇਂ ਸਰਵਿਸ ਫੰਡ ਪੈਕੇਜ ਮਿਲੇਗਾ।

Exit mobile version