One Nation One Election

One Nation One Election: ਕੇਂਦਰੀ ਕੈਬਿਨਟ ਵੱਲੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਬਿੱਲ ਨੂੰ ਮਨਜ਼ੂਰੀ

ਚੰਡੀਗੜ੍ਹ, 12 ਦਸੰਬਰ 2024: One Nation One Election Bill: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਅਹਿਮ ਬੈਠਕ ‘ਚ ‘ਵਨ ਨੇਸ਼ਨ ਵਨ ਇਲੈਕਸ਼ਨ’ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਕੇਂਦਰ ਸਰਕਾਰ ਇਸ ਨੂੰ ਸਰਦ ਰੁੱਤ ਸੈਸ਼ਨ ‘ਚ ਸਦਨ ‘ਚ ਪੇਸ਼ ਕਰ ਸਕਦੀ ਹੈ।

ਇਸ ਤੋਂ ਪਹਿਲਾਂ ‘ਵਨ ਨੇਸ਼ਨ ਵਨ ਇਲੈਕਸ਼ਨ’ ( ਬਾਰੇ ਕੋਵਿੰਦ ਕਮੇਟੀ ਦੀ ਰਿਪੋਰਟ ਨੂੰ ਕੇਂਦਰੀ ਮੰਤਰੀ ਮੰਡਲ ਨੇ 18 ਸਤੰਬਰ ਨੂੰ ਮਨਜ਼ੂਰੀ ਦਿੱਤੀ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸਭ ਤੋਂ ਪਹਿਲਾਂ 2019 ‘ਚ 73ਵੇਂ ਸੁਤੰਤਰਤਾ ਦਿਹਾੜੇ ਮੌਕੇ ‘ਵਨ ਨੇਸ਼ਨ ਵਨ ਇਲੈਕਸ਼ਨ’ ਦਾ ਆਪਣਾ ਵਿਚਾਰ ਪੇਸ਼ ਕੀਤਾ ਸੀ ।

‘ਵਨ ਨੇਸ਼ਨ ਵਨ ਇਲੈਕਸ਼ਨ’ (One Nation One Election) ਤਹਿਤ ਇੱਕੋ ਸਮੇਂ ਚੋਣਾਂ

ਉਦੋਂ ਤੋਂ ਹੀ ਭਾਜਪਾ ਕਈ ਮੌਕਿਆਂ ‘ਤੇ ‘ਵਨ ਨੇਸ਼ਨ ਵਨ ਇਲੈਕਸ਼ਨ’ (One Nation One Election)  ਦਾ ਜ਼ਿਕਰ ਕਰਦੀ ਰਹੀ ਹੈ। ਇਹ ਵਿਚਾਰ ਇਸ ਤੱਥ ‘ਤੇ ਆਧਾਰਿਤ ਹੈ ਕਿ ਦੇਸ਼ ਦੇ ਸਾਰੇ ਸੂਬਿਆਂ ਦੀਆਂ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਸਮੇਂ ਹੋਣੀਆਂ ਚਾਹੀਦੀਆਂ ਹਨ। ਮੌਜੂਦਾ ਸਮੇਂ ‘ਚ ਲੋਕ ਸਭਾ ਯਾਨੀ ਆਮ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਪੰਜ ਸਾਲਾਂ ਦੇ ਅੰਤਰਾਲ ‘ਤੇ ਹੁੰਦੀਆਂ ਹਨ। ਇਸ ਦੀ ਵਿਵਸਥਾ ਭਾਰਤੀ ਸੰਵਿਧਾਨ ‘ਚ ਕੀਤੀ ਗਈ ਹੈ। ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ ਦਾ ਕਾਰਜਕਾਲ ਵੱਖ-ਵੱਖ ਸਮੇਂ ‘ਤੇ ਪੂਰਾ ਹੁੰਦਾ ਹੈ, ਇਸ ਮੁਤਾਬਕ ਉਸ ਸੂਬੇ ‘ਚ ਵਿਧਾਨ ਸਭਾ ਚੋਣਾਂ ਹੁੰਦੀਆਂ ਹਨ।

Read More: Iran News: ਹਿਜਾਬ ਨਾ ਪਹਿਨਣ ‘ਤੇ ਔਰਤ ਨੂੰ ਮਿਲੇਗੀ ਮੌ.ਤ ਦੀ ਸਜ਼ਾ, ਈਰਾਨ ਵੱਲੋਂ ਨਵਾਂ ਕਾਨੂੰਨ ਲਾਗੂ

Scroll to Top