Tripura

ਕੇਂਦਰ ਤੇ ਤ੍ਰਿਪੁਰਾ ਸਰਕਾਰ ਵੱਲੋਂ ਦੋ ਸੰਗਠਨਾਂ ਨਾਲ ਸਮਝੌਤਾ, 10 ਹਜ਼ਾਰ ਜਣਿਆਂ ਨੇ ਕੀਤਾ ਆਤਮ ਸਮਰਪਣ

ਚੰਡੀਗੜ੍ਹ, 04 ਸਤੰਬਰ 2024: ਕੇਂਦਰ ਸਰਕਾਰ ਅਤੇ ਤ੍ਰਿਪੁਰਾ (Tripura) ਸਰਕਾਰ ਨੇ ਅੱਜ ਦੋ ਸੰਗਠਨ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤ੍ਰਿਪੁਰਾ (NLFT) ਅਤੇ ਆਲ ਤ੍ਰਿਪੁਰਾ ਟਾਈਗਰ ਫੋਰਸ (ATTF) ਨਾਲ ਸ਼ਾਂਤੀ ਸਮਝੌਤੇ ‘ਤੇ ਹਸਤਾਖਰ ਕੀਤੇ ਹਨ । ਇਸ ਸਮਝੌਤੇ ‘ਤੇ ਹਸਤਾਖਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਮੌਜੂਦ ਸਨ।

ਇਸ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ 35 ਸਾਲਾਂ ਦੇ ਸੰਘਰਸ਼ ਤੋਂ ਬਾਅਦ ਦੋ ਸੰਗਠਨਾਂ ਨੇ ਹਥਿਆਰ ਛੱਡ ਕੇ ਮੁੱਖ ਧਾਰਾ ‘ਚ ਸ਼ਾਮਲ ਹੋ ਕੇ ਤ੍ਰਿਪੁਰਾ (Tripura) ਦੇ ਵਿਕਾਸ ਲਈ ਕੰਮ ਕਰਨ ਦੀ ਇੱਛਾ ਪ੍ਰਗਟਾਈ ਹੈ। ਸ਼ਾਂਤੀ ਸਮਝੌਤੇ ‘ਤੇ ਦਸਤਖਤ ਹੋਣ ਨਾਲ ਦੋਵਾਂ ਸੰਗਠਨਾਂ ਦੇ 328 ਕੇਡਰ ਮੁੱਖ ਧਾਰਾ ‘ਚ ਸ਼ਾਮਲ ਹੋਣ ਲਈ ਤਿਆਰ ਹਨ। ਅਮਿਤ ਸ਼ਾਹ ਨੇ ਕਿਹਾ ਕਿ ਉੱਤਰ ਪੂਰਬ ਲਈ ਇਹ 12ਵਾਂ ਸਮਝੌਤਾ ਹੈ। ਹੁਣ ਤੱਕ ਕਰੀਬ 10,000 ਕਾਰਕੁਨ ਹਥਿਆਰ ਛੱਡ ਕੇ ਆਤਮ ਸਮਰਪਣ ਕਰ ਚੁੱਕੇ ਹਨ।

Scroll to Top