ਚੰਡੀਗੜ੍ਹ, 13 ਮਈ 2024: ਸੀ.ਬੀ.ਐੱਸ.ਈ. ਬੋਰਡ (CBSE Board) ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਾਰ 87.98% ਬੱਚੇ 12ਵੀਂ ਜਮਾਤ ‘ਚ ਪਾਸ ਹੋਏ | ਵਿਦਿਆਰਥੀ CBSE ਬੋਰਡ ਦੇ ਨਤੀਜਿਆਂ ਦੀ ਅਧਿਕਾਰਤ ਵੈੱਬਸਾਈਟ (results.cbse.nic.in) ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ। ਲੜਕਿਆਂ ਨਾਲੋਂ 6.40 ਫੀਸਦੀ ਵੱਧ ਲੜਕੀਆਂ ਪਾਸ ਹੋਈਆਂ ਹਨ। ਤ੍ਰਿਵੇਂਦਰਮ ਦੇਸ਼ ਭਰ ਵਿੱਚ ਸਭ ਤੋਂ ਅੱਗੇ ਹੈ।
ਸੀ.ਬੀ.ਐਸ.ਈ ਬੋਰਡ (CBSE Board) ਦੀ 12ਵੀਂ ਜਮਾਤ ਦੀ ਫਾਈਨਲ ਪ੍ਰੀਖਿਆ ਵਿੱਚ 1,16,145 ਵਿਦਿਆਰਥੀਆਂ ਨੇ 90 ਫੀਸਦੀ ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ, ਜੋ ਪਾਸ ਹੋਏ ਕੁੱਲ ਵਿਦਿਆਰਥੀਆਂ ਦਾ 7.16 ਫੀਸਦੀ ਹੈ। ਇਸ ਵਾਰ ਵਿਦੇਸ਼ਾਂ ਵਿੱਚ ਸਥਿਤ ਸੀਬੀਐਸਈ ਬੋਰਡ ਦੇ ਸਕੂਲਾਂ ਵਿੱਚ 20,355 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 19,508 ਪਾਸ ਹੋਏ। ਇੱਥੋਂ ਦੀ ਪਾਸ ਪ੍ਰਤੀਸ਼ਤਤਾ 95.84 ਫੀਸਦੀ ਰਹੀ ਹੈ।