CGC Landran

ਸੀਬੀਐਸਏ-ਸੀਜੀਸੀ ਲਾਂਡਰਾਂ ਵੱਲੋਂ ਬਜਟਕੋਨ-26 ਨਾਮਕ ਸਮਾਗਮ ਕਰਵਾਇਆ

ਮੋਹਾਲੀ, 19 ਫਰਵਰੀ 2026: ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਿਸਟ੍ਰੇਸ਼ਨ (ਸੀਬੀਐਸਏ), ਸੀਜੀਸੀ ਲਾਂਡਰਾਂ ਦੇ ਐਮਬੀਏ ਵਿਭਾਗ ਵੱਲੋਂ ਬਜਟਕੋਨ ’26-ਪਾਲਿਸੀ ਟੂ ਪਾਕੇਟ ਨਾਮਕ ਦੋ ਦਿਨਾਂ ਸਮਾਗਮ ਕਰਵਾਇਆ। ਜਿਸ ਦਾ ਮੁੱਖ ਉਦੇਸ਼ ਕੇਂਦਰੀ ਬਜਟ-2026 ਅਤੇ ਇਸ ਦੇ ਅਰਥਵਿਵਸਥਾ ਦੇ ਮੁੱਖ ਖੇਤਰਾਂ ’ਤੇ ਪੈਣ ਵਾਲੇ ਪ੍ਰਭਾਵ ਦੀ ਜਾਂਚ ਕਰਨਾ ਸੀ।

ਇਸ ਪ੍ਰੋਗਰਾਮ ‘ਚ ਬੀ-ਕਾਮ, ਬੀਬੀਏ ਅਤੇ ਐਮਬੀਏ ਪ੍ਰੋਗਰਾਮਾਂ ਦੇ 300 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਸੀਬੀਐਸਏ ਦੇ ਵਿਦਿਆਰਥੀਆਂ ‘ਚ ਆਰਥਿਕ ਜਾਗਰੂਕਤਾ ਪੈਦਾ ਕਰਨਾ ਅਤੇ ਨੀਤੀਗਤ ਸਮਝ ਨੂੰ ਮਜ਼ਬੂਤ ਕਰਨਾ ਸੀ। ਇਸ ਉਦਘਾਟਨੀ ਸੈਸ਼ਨ ਦੀ ਸ਼ੁਰੂਆਤ ਰਸਮੀ ਦੀਵੇ ਜਗਾਉਣ ਨਾਲ ਹੋਈ, ਜਿਸ ਉਪਰੰਤ ਸੀਬੀਐਸਏ ਲਾਂਡਰਾਂ ਦੇ ਡਾਇਰੈਕਟਰ ਪ੍ਰਿੰਸੀਪਲ, ਪ੍ਰੋ.(ਡਾ.) ਰਮਨਦੀਪ ਸੈਣੀ ਨੇ ਸਵਾਗਤੀ ਭਾਸ਼ਣ ਦਿੰਦਿਆਂ ਕਿਹਾ ਕਿ ਬਜਟ ਸਾਖਰਤਾ ਸਿਰਫ਼ ਸੰਖਿਆਵਾਂ ਤੱਕ ਸੀਮਿਤ ਨਹੀਂ ਸਗੋਂ ਇਹ ਦੇਸ਼ ਦੀਆਂ ਤਰਜੀਹਾਂ ਨੂੰ ਸਮਝਣ ਅਤੇ ਸਾਡੇ ਵਿਦਿਆਰਥੀਆਂ ਨੂੰ ਭਾਰਤ ਦੀ ਆਰਥਿਕ ਯਾਤਰਾ ਵਿੱਚ ਅਰਥਪੂਰਨ ਯੋਗਦਾਨ ਪਾਉਣ ਲਈ ਤਿਆਰ ਕਰਨ ਬਾਰੇ ਹੈ।

ਪ੍ਰੋਗਰਾਮ ਦੇ ਪਹਿਲੇ ਦਿਨ ਬਜਟ ਵਿਸ਼ਲੇਸ਼ਣ ਪ੍ਰੈਜ਼ਨਟੇਸ਼ਨ ਮੁਕਾਬਲਾ ਹੋਇਆ, ਜਿੱਥੇ ਸੀਬੀਐਸਏ ਦੇ ਵਿਦਿਆਰਥੀਆਂ ਸਮੇਤ 14 ਟੀਮਾਂ ਨੇ ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ, ਰੱਖਿਆ ਅਤੇ ਊਰਜਾ, ਐਮਐਸਐਮਈ ਅਤੇ ਛੋਟੇ ਕਾਰੋਬਾਰ, ਸੈਰ ਸਪਾਟਾ ਤੇ ਪ੍ਰਾਹੁਣਚਾਰੀ ਅਤੇ ਨਿਰਮਾਣ ਤੇ ਆਵਾਜਾਈ ਵਰਗੇ ਖੇਤਰਾਂ ਸਬੰਧੀ ਵਿਚਾਰ ਪੇਸ਼ ਕੀਤੇ। ਇਸ ਮੁਕਾਬਲੇ ਨੇ ਵਿਦਿਆਰਥੀਆਂ ਦੀਆਂ ਵਿਸ਼ਲੇਸ਼ਣਾਤਮਕ ਯੋਗਤਾਵਾਂ ਅਤੇ ਵਿੱਤੀ ਨੀਤੀ ਦੀ ਵਿਵਹਾਰਕ ਸਮਝ ਨੂੰ ਹੋਰ ਮਜ਼ਬੂਤ ਕੀਤਾ।

ਇਸ ਮੁਕਾਬਲੇ ‘ਚ ਅਨਮੋਲ, ਖੁਸ਼ੀ ਅਤੇ ਅਰਾਧਨਾ (ਐਮਐਸਐਮਈ ਅਤੇ ਛੋਟੇ ਕਾਰੋਬਾਰ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਅੰਮ੍ਰਿਤਾ ਕੁਮਾਰੀ, ਰਿਤੇਸ਼ ਕੁਮਾਰ ਅਤੇ ਆਦਿਤਿਕਾ ਸਲਾਰੀਆ (ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਪਾਰਸ ਧੀਮਾਨ, ਸਮਰ ਅਤੇ ਨਿਧੀ (ਨਿਰਮਾਣ ਅਤੇ ਆਵਾਜਾਈ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਪ੍ਰੋਗਰਾਮ ਦੇ ਦੂਜੇ ਦਿਨ ਇੱਕ ਸੂਝਵਾਨ ਪੈਨਲ ਚਰਚਾ ਕਰਵਾਈ ਗਈ, ਜਿਸ ‘ਚ ਪ੍ਰਸਿੱਧ ਉਦਯੋਗਿਕ ਮਾਹਰਾਂ ਨੇ ਭਾਰਤ ਦੀ ਵਿੱਤੀ ਸਥਿਤੀ ਅਤੇ ਭਵਿੱਖੀ ਵਿਕਾਸ ਰਣਨੀਤੀਆਂ ਬਾਰੇ ਕੀਮਤੀ ਵਿਚਾਰ ਪੇਸ਼ ਕੀਤੇ।

ਪੈਨਲਿਸਟਾਂ ‘ਚ ਫਿਨੋ ਪੇਮੈਂਟਸ ਬੈਂਕ ਦੇ ਜ਼ੋਨਲ ਹੈੱਡ ਹਿਤੇਸ਼ ਦੀਵਾਨ, ਫਿਨਵਾਸੀਆ ਸਿਕਿਓਰਿਟੀਜ਼ ਪ੍ਰਾਈਵੇਟ ਲਿਮਟਿਡ ਦੇ ਵਪਾਰ ਖੋਜ ਵਿਸ਼ਲੇਸ਼ਕ ਕੇਸ਼ਵ ਖੁੱਲਰ, ਚੈਸਟਰ ਹਿਲਜ਼ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਅਰਪਿਤ ਗਰਗ, ਇੰਸਟੀਚਿਊਟ ਆਫ ਪ੍ਰੋਫੈਸ਼ਨਲ ਬੈਂਕਿੰਗ ਦੇ ਚੇਅਰਮੈਨ ਹਰਪਾਲ ਸਿੰਘ ਅਤੇ ਵਿਕਰਮਜੀਤ ਸਿੰਘ ਸੰਧੂ, ਡੇਲੀ ਪੋਸਟ ਦੇ ਸੀਨੀਅਰ ਨਿਰਮਾਤਾ ਅਤੇ ਐਂਕਰ ਆਦਿ ਸਨ। ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਨੇ ਚਰਚਾ ਨੂੰ ਹੋਰ ਗਹਿਰਾਈ ਪ੍ਰਦਾਨ ਕੀਤੀ।

ਗੱਲਬਾਤ ਦੌਰਾਨ ਵਿਸ਼ਵ ਅਰਥਵਿਵਸਥਾ ‘ਚ ਭਾਰਤ ਦੀ ਵਿੱਤੀ ਸਥਿਤੀ, ਐਮਐਸਐਮਈ ਸੁਧਾਰਾਂ, ਖੇਤਰੀ ਵਿਕਾਸ ਰਣਨੀਤੀਆਂ ਅਤੇ ਵਿਕਸਤ ਭਾਰਤ-2047 ਵੱਲ ਰੋਡਮੈਪ ਸਬੰਧੀ ਵਿਸਤ੍ਰਿਤ ਵਿਚਾਰ ਵਟਾਂਦਰਾ ਕੀਤਾ, ਇਸ ਦੇ ਨਾਲ ਹੀ ਓਰੇਂਜ ਅਰਥਵਿਵਸਥਾ ਅਤੇ ਨਵੀਨਤਾ ਸੰਚਾਲਿਤ ਖੇਤਰਾਂ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ ਗਿਆ। ਅੰਤ ਵਿੱਚ ਇਸ ਪ੍ਰੋਗਰਾਮ ਦੀ ਸਮਾਪਤੀ ਪ੍ਰੋ.(ਡਾ.) ਰਾਖੀ ਦੀਵਾਨ, ਐੱਚਓਡੀ, ਐਮਬੀਏ, ਸੀਬੀਐਸਏ ਵੱਲੋਂ ਧੰਨਵਾਦ ਮਤੇ ਨਾਲ ਹੋਈ।

ਜਿਨ੍ਹਾਂ ਨੇ ਪੈਨਲਿਸਟਾਂ, ਫੈਕਲਟੀ ਅਤੇ ਵਿਦਿਆਰਥੀਆਂ ਦੇ ਯੋਗਦਾਨ ਦੀ ਸਰਾਹਨਾ ਕੀਤੀ। ਇਸ ਕਾਨਫਰੰਸ ਨੇ ਅਕਾਦਮਿਕ-ਉਦਯੋਗ ਸਬੰਧ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨੀਤੀਗਤ ਵਿਚਾਰ ਵਟਾਂਦਰੇ ਨੂੰ ਕਾਰਜਸ਼ੀਲ ਸੂਝ ਵਿੱਚ ਬਦਲਿਆ ਅਤੇ ਸੀਬੀਐਸਏ ਦੇ ਵਿਦਿਆਰਥੀਆਂ ਨੂੰ ਤਿੱਖੀ ਵਿਸ਼ਲੇਸ਼ਣਾਤਮਕ ਯੋਗਤਾਵਾਂ, ਰਣਨੀਤਕ ਦ੍ਰਿਸ਼ਟੀਕੋਣ ਅਤੇ ਆਰਥਿਕ ਜਾਗਰੂਕਤਾ ਨਾਲ ਲੈਸ ਕੀਤਾ।

Read More: ਸੀਜੀਸੀ ਲਾਂਡਰਾਂ ਵਿਖੇ ਆਤਮਨਿਰਭਰ ਭਾਰਤ ਲਈ ‘ਏਆਈ ਸੰਚਾਲਿਤ ਖੋਜ ਤੇ ਨਵੀਨਤਾ’ ਵਿਸ਼ੇ ‘ਤੇ ਪ੍ਰੀ-ਸਮਿੱਟ ਪ੍ਰੋਗਰਾਮ ਕਰਵਾਇਆ

ਵਿਦੇਸ਼

Scroll to Top