ਚੰਡੀਗੜ੍ਹ, 07 ਮਾਰਚ, 2023: ਰੇਲਵੇ ‘ਚ ਨੌਕਰੀ ਦੇ ਬਦਲੇ ਜ਼ਮੀਨ ਦੇ ਮਾਮਲੇ ‘ਚ ਦਿੱਲੀ ‘ਚ ਲਾਲੂ ਯਾਦਵ (Lalu Yadav) ਤੋਂ ਸੀ.ਬੀ.ਆਈ. ਦੀ ਪੁੱਛਗਿੱਛ ਖ਼ਤਮ ਹੋ ਗਈ ਹੈ। ਸੀਬੀਆਈ ਦੀ ਟੀਮ ਨੇ ਲਾਲੂ ਯਾਦਵ ਤੋਂ ਉਨ੍ਹਾਂ ਦੀ ਬੇਟੀ ਮੀਸਾ ਭਾਰਤੀ ਦੇ ਘਰ 3 ਘੰਟੇ ਤੱਕ ਪੁੱਛਗਿੱਛ ਕੀਤੀ ਹੈ । ਸੀਬੀਆਈ ਦੀ ਟੀਮ ਉਥੋਂ ਰਵਾਨਾ ਹੋ ਚੁੱਕੀ ਹੈ। ਇਸ ਦੌਰਾਨ ਰੋਹਿਣੀ ਅਚਾਰੀਆ ਨੇ ਕਿਹਾ ਕਿ ਜੇਕਰ ਪਿਤਾ ਨੂੰ ਕੋਈ ਮੁਸ਼ਕਲ ਆਈ ਤਾਂ ਉਹ ਦਿੱਲੀ ਦੀ ਕੁਰਸੀ ਹਿਲਾ ਦੇਣਗੇ।
ਸਿੰਗਾਪੁਰ ਤੋਂ ਕਿਡਨੀ ਟਰਾਂਸਪਲਾਂਟ ਤੋਂ ਬਾਅਦ ਲਾਲੂ ਯਾਦਵ (Lalu Yadav) ਦਿੱਲੀ ‘ਚ ਮੀਸਾ ਭਾਰਤੀ ਦੇ ਘਰ ਰਹਿ ਰਹੇ ਹਨ। ਇੱਕ ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੋਂ ਸੀਬੀਆਈ ਨੇ ਪਟਨਾ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਕਰੀਬ ਸਾਢੇ 4 ਘੰਟੇ ਤੱਕ ਪੁੱਛਗਿੱਛ ਕੀਤੀ ਸੀ। ਇਸ ਦੌਰਾਨ 48 ਸਵਾਲ ਪੁੱਛੇ ਗਏ।
ਅਦਾਲਤ ਨੇ ਲੈਂਡ ਫਾਰ ਜੌਬ ਘੁਟਾਲੇ ਵਿੱਚ ਸੀਬੀਆਈ ਦੀ ਚਾਰਜਸ਼ੀਟ ਵਿੱਚ ਲਾਲੂ, ਰਾਬੜੀ ਅਤੇ ਮੀਸਾ ਨੂੰ ਸੰਮਨ ਜਾਰੀ ਕੀਤਾ ਸੀ। ਸੀਬੀਆਈ ਨੇ ਲਾਲੂ ਪ੍ਰਸਾਦ ਤੋਂ ਇਲਾਵਾ ਰਾਬੜੀ ਦੇਵੀ ਅਤੇ 14 ਹੋਰਾਂ ਨੂੰ ਚਾਰਜਸ਼ੀਟ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਉਨ੍ਹਾਂ ਨੂੰ 15 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ।