ਭਾਰਤੀਆਂ ਨੂੰ ਧੋਖੇ ਨਾਲ ਰੂਸ-ਯੂਕਰੇਨ ਜੰਗ ‘ਚ ਭੇਜਣ ਦੇ ਮਾਮਲੇ ‘ਚ CBI ਨੇ 4 ਜਣਿਆਂ ਨੂੰ ਕੀਤਾ ਗ੍ਰਿਫਤਾਰ

CBI

ਚੰਡੀਗੜ੍ਹ, 08 ਮਈ 2024: ਭਾਰਤੀਆਂ ਨੂੰ ਧੋਖੇ ਨਾਲ ਰੂਸ-ਯੂਕਰੇਨ ਜੰਗ ਵਿੱਚ ਭੇਜਣ ਦੇ ਮਾਮਲੇ ਵਿੱਚ ਸੀਬੀਆਈ (CBI) ਨੇ 4 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿੱਚੋਂ ਤਿੰਨ ਭਾਰਤ ਦੇ ਹਨ, ਜਦੋਂ ਕਿ ਇੱਕ ਰੂਸ ਦੇ ਰੱਖਿਆ ਮੰਤਰਾਲੇ ਵਿੱਚ ਕੰਮ ਕਰਨ ਵਾਲਾ ਅਨੁਵਾਦਕ ਹੈ। ਜਿਸ ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ।

ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵਿਚ ਅਰੁਣ ਅਤੇ ਯੇਸੂਦਾਸ ਤਿਰੂਵਨੰਤਪੁਰਮ ਦੇ ਰਹਿਣ ਵਾਲੇ ਹਨ। ਐਂਥਨੀ ਏਲਾਂਗੋਵਨ ਮੁੰਬਈ ਤੋਂ ਹੈ, ਜਦੋਂ ਕਿ ਨਿਜ਼ੀਲ ਜੋਬੀ ਬੇਨਸਾਮ ਰੂਸੀ ਰੱਖਿਆ ਮੰਤਰਾਲੇ ਤੋਂ ਹੈ। ਸੀਬੀਆਈ (CBI) ਮੁਤਾਬਕ ਸਾਰੇ ਜਣੇ ਇੱਕ ਅਜਿਹੇ ਨੈੱਟਵਰਕ ਦਾ ਹਿੱਸਾ ਹਨ ਜਿਸ ਵਿੱਚ ਭਾਰਤੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਨੌਕਰੀਆਂ ਅਤੇ ਚੰਗੀਆਂ ਤਨਖਾਹਾਂ ਦਾ ਲਾਲਚ ਦੇ ਕੇ ਫਸਾਇਆ ਜਾਂਦਾ ਹੈ। ਇਸ ਦੇ ਲਈ ਸਥਾਨਕ ਏਜੰਟਾਂ ਦੀ ਮੱਦਦ ਵੀ ਲਈ ਜਾਂਦੀ ਹੈ।

ਸੀਬੀਆਈ ਨੇ ਕਿਹਾ ਕਿ ਰੂਸੀ ਅਨੁਵਾਦਕ ਇਸ ਨੈੱਟਵਰਕ ਦਾ ਅਹਿਮ ਹਿੱਸਾ ਸੀ। ਉਹ ਭਾਰਤੀਆਂ ਨੂੰ ਰੂਸੀ ਫੌਜ ਵਿੱਚ ਭਰਤੀ ਕਰਦਾ ਸੀ। ਐਂਥਨੀ ਨੇ ਦੁਬਈ ਵਿੱਚ ਫੈਜ਼ਲ ਬਾਬਾ ਅਤੇ ਰੂਸ ਵਿੱਚ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਭਾਰਤੀਆਂ ਲਈ ਵੀਜ਼ਾ ਅਤੇ ਹਵਾਈ ਜਹਾਜ਼ ਦੀਆਂ ਟਿਕਟਾਂ ਲੈਣ ਦਾ ਕੰਮ ਕੀਤਾ। ਅਰੁਣ ਅਤੇ ਯੇਸੂਦਾਸ ਸਥਾਨਕ ਏਜੰਟ ਸਨ। ਉਹ ਰੂਸ ਵਿਚ ਨੌਕਰੀਆਂ ਅਤੇ ਤਨਖਾਹਾਂ ਬਾਰੇ ਲੋਕਾਂ ਨੂੰ ਧੋਖਾ ਦਿੰਦੇ ਸਨ।

ਸੀਬੀਆਈ ਮੁਤਾਬਕ ਉਨ੍ਹਾਂ ਨੇ ਮਨੁੱਖੀ ਤਸਕਰੀ ਲਈ ਕੁਝ ਨਿੱਜੀ ਵੀਜ਼ਾ ਸਲਾਹਕਾਰ ਫਰਮਾਂ ਅਤੇ ਏਜੰਟਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦਾ ਨੈੱਟਵਰਕ ਕਈ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਦਿੱਲੀ ਦੀ ਇੱਕ ਵੀਜ਼ਾ ਕੰਪਨੀ ਹੁਣ ਤੱਕ ਕਰੀਬ 180 ਭਾਰਤੀਆਂ ਨੂੰ ਰੂਸ ਭੇਜ ਚੁੱਕੀ ਹੈ। ਫਿਲਹਾਲ ਉਨ੍ਹਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।