9 ਅਕਤੂਬਰ 2024: ਪੰਜਾਬ ਦੇ ਵਿੱਚ ਅੱਜ ਹਰ ਪਾਸੇ ਕਾਸੋ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਨਸ਼ੇ ਅਤੇ ਨਸ਼ਾ ਵੇਚਣ ਵਾਲਿਆਂ ਦੇ ਨਕੇਲ ਕੱਸਣ ਦੇ ਲਈ DIG STF ਸੰਜੀਵ ਕੁਮਾਰ ਦੀ ਅਗਵਾਈ ਵਿੱਚ ਬਟਾਲਾ ਦੇ ਗਾਂਧੀ ਕੈਂਪ ਸਣੇ ਆਸ ਪਾਸ ਦੇ ਇਲਾਕਿਆਂ ਵਿੱਚ ਸਰਚ ਅਭਿਆਨ ਚਲਾਇਆ ਗਿਆ, ਇਸ ਮੌਕੇ ਬਟਾਲਾ ਐਸ. ਐਸ.ਪੀ ਸੋਹੇਲ ਕਾਸਿਮ ਮੀਰ ਤਹਿਤ ਦੂਸਰੇ ਪੁਲਿਸ ਅਧਿਕਾਰੀ ਵੀ ਮਜੂਦ ਰਹੇ|
ਉੱਥੇ ਹੀ DIG ਨੇ ਕਿਹਾ ਕਿ ਗ੍ਰਾਮ ਪੰਚਾਇਤਾਂ ਦੇ ਬਾਵਜੂਦ ਵੀ ਸਾਰੀ ਪੁਲਿਸ ਫੋਰਸ ਅੱਜ ਇਸ ਆਪ੍ਰੇਸ਼ਨ ਵਿਚ ਲਗਾਈ ਗਈ ਹੈ ਤਾਂਕਿ ਨਸ਼ੇ ਤੇ ਨਕੇਲ ਕੱਸੀ ਜਾ ਸਕੇ, ਅੱਗੇ ਉਹਨਾਂ ਕਿਹਾਕਿ ਈ.ਡੀ.ਪੀ ( ਇੰਫੋਰਸਮੇੰਟ ਡੀ- ਐਡੀਕਸ਼ਨ ਅਤੇ ਪਰੋਵਨਸਲ ) ਦੇ ਤਹਿਤ ਕੰਮ ਕਰਦੇ ਹੋਏ ਬਹੁਤ ਹੀ ਸਖਤ ਐਕਸ਼ਨ ਲਏ ਜਾ ਰਹੇ ਹਨ ਇਸ ਦੇ ਤਹਿਤ ਨਸ਼ਾ ਵੇਚਣ ਵਾਲਿਆਂ ਦੀ ਪ੍ਰਾਪਰਟੀ ਫਰੀਜ ਕੀਤੀਆਂ ਜਾ ਰਹੀਆਂ ਹਨ ਅਤੇ ਨਾਲ ਹੀ ਡਰੱਗ ਐਡੀਕਟ ਨੂੰ ਵੀ ਠੀਕ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ, 2022 ਤੋਂ ਲੈਕੇ ਹੁਣ ਤੱਕ ਪੁਲਿਸ ਦੇ ਵਲੋਂ ਨਸ਼ੇ ਦੇ 30 ਹਜਾਰ ਕੇਸ ਦਰਜ ਕੀਤੇ ਗਏ ਹਨ, 45 ਹਜ਼ਾਰ ਦੇ ਕਰੀਬ ਡਰੱਗ ਸਮਗਲਰ ਕਾਬੂ ਕੀਤੇ ਗਏ ਹਨ|
ਰਿਪੋਰਟਰ: ਵਿੱਕੀ ਮਲਿਕ ਬਟਾਲਾ