ਚੰਡੀਗੜ੍ਹ, 10 ਸਤੰਬਰ 2024: ਪੈਰਿਸ ਪੈਰਾਲੰਪਿਕ (Paris Paralympics) ‘ਚ ਤਮਗੇ ਜਿੱਤਣ ਵਾਲੇ ਭਾਰਤੀ ਪੈਰਾ ਖਿਡਾਰੀਆਂ ਲਈ ਨਕਦ ਇਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ ਹੈ । ਭਾਰਤ ਨੇ ਹਾਲ ਹੀ ‘ਚ ਸਮਾਪਤ ਹੋਈਆਂ ਇਨ੍ਹਾਂ ਪੈਰਿਸ ਪੈਰਾਲੰਪਿਕ ਖੇਡਾਂ ‘ਚ ਆਪਣੇ ਇਤਿਹਾਸ ‘ਚ ਸਰਵੋਤਮ ਪ੍ਰਦਰਸ਼ਨ ਕੀਤਾ ਅਤੇ 29 ਤਮਗੇ ਜਿੱਤੇ ਹਨ ।
ਪੈਰਿਸ ‘ਚ (Paris Paralympics) ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ 75 ਲੱਖ ਰੁਪਏ, ਚਾਂਦੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ 30 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਮਿਕਸਡ ਟੀਮ ‘ਚ ਸ਼ਾਮਲ ਮੈਡਲ ਜੇਤੂਆਂ ਨੂੰ 22.5 ਲੱਖ ਰੁਪਏ ਦਿੱਤੇ ਜਾਣਗੇ। ਭਾਰਤ ਨੇ ਪੈਰਿਸ ਪੈਰਾਲੰਪਿਕ 2024 ‘ਚ ਸੱਤ ਸੋਨ, ਨੌ ਚਾਂਦੀ ਅਤੇ 13 ਕਾਂਸੀ ਸਮੇਤ 29 ਤਮਗਿਆਂ ਨਾਲ ਆਪਣੀ ਇਤਿਹਾਸਕ ਮੁਹਿੰਮ ਸਮਾਪਤ ਕੀਤੀ ਹੈ |