ਪੁਣੇ ‘ਚ ਕਰੋੜਾ ਦੀ ਨਕਦੀ ਬਰਾਮਦ, ਨਾਕਾਬੰਦੀ ਦੌਰਾਨ ਹਾਸਲ ਕੀਤੀ ਵੱਡੀ ਸਫਲਤਾ

22 ਅਕਤੂਬਰ 2024: ਮਹਾਰਾਸ਼ਟਰ ਦੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਿਹਾ ਹਨ, ਜਿਸ ਨੂੰ ਲੈ ਕੇ 15 ਅਕਤੂਬਰ ਤੋਂ ਲਾਗੂ ਚੋਣ ਜ਼ਾਬਤੇ ਦੌਰਾਨ ਪੁਣੇ ਦਿਹਾਤੀ ਪੁਲਿਸ ਨੇ 5 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁੰਬਈ-ਬੰਗਲੁਰੂ ਹਾਈਵੇਅ ‘ਤੇ ਖੇੜ-ਸ਼ਿਵਪੁਰ ਪਲਾਜ਼ਾ ਨੇੜੇ ਨਾਕਾਬੰਦੀ ਦੌਰਾਨ ਇਕ ਕਾਰ ‘ਚੋਂ ਰਕਮ ਬਰਾਮਦ ਕੀਤੀ ਗਈ ਹੈ।

ਇਸ ਬਾਰੇ ‘ਚ ਸ਼ਿਵ ਸੈਨਾ (ਯੂਬੀਟੀ) ਨੇਤਾ ਸੰਜੇ ਰਾਉਤ ਨੇ ਐਕਸ ‘ਤੇ ਇਕ ਪੋਸਟ ‘ਚ ਦਾਅਵਾ ਕੀਤਾ ਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਦੇ ਇਕ ਵਿਧਾਇਕ ਦੀ ਕਾਰ ‘ਚੋਂ 15 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ।

Scroll to Top