ਅੰਬਾਲਾ/ਚੰਡੀਗੜ੍ਹ, 07 ਫਰਵਰੀ 2025: Deported Indians: ਹਰਿਆਣਾ ਦੇ ਕੈਬਿਨਟ ਮੰਤਰੀ ਅਨਿਲ ਵਿਜ (Anil Vij) ਨੇ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਦੇ ਦੋਸ਼ ‘ਤੇ ਕਿਹਾ ਕਿ ਜੇ ਚੋਣ ਨਤੀਜੇ ਅਜੇ ਤੱਕ ਨਹੀਂ ਆਏ, ਤਾਂ ਕੋਈ ਹਾਰਨ ਵਾਲੇ ਨਾਲ ਸੰਪਰਕ ਕਿਉਂ ਕਰੇਗਾ? ਉਨ੍ਹਾਂ ਕਿਹਾ ਕਿ ਸਾਰੇ ਸਰਵੇਖਣ ਦਿਖਾ ਰਹੇ ਹਨ ਕਿ ਆਮ ਆਦਮੀ ਪਾਰਟੀ ਦਿੱਲੀ ਚੋਣਾਂ ਹਾਰ ਰਹੀ ਹੈ।
ਅਮਰੀਕਾ ਤੋਂ ਡਿਪੋਰਟ (Deported Indians) ਹੋਏ ਭਾਰਤੀਆਂ ਦੇ ਸਵਾਲ ‘ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ, ਉਹ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ ਗਏ ਸਨ ਅਤੇ ਜਿਨ੍ਹਾਂ ਨੇ ਉਨ੍ਹਾਂ ਭਾਰਤੀਆਂ ਨੂੰ ਭੇਜਿਆ ਸੀ, ਉਨ੍ਹਾਂ ਨੇ ਅਜਿਹਾ ਗੈਰ-ਕਾਨੂੰਨੀ ਢੰਗ ਨਾਲ ਕੀਤਾ ਸੀ। ਉਨ੍ਹਾਂ ਵਿਰੁੱਧ ਵੀ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਅਨਿਲ ਵਿਜ (Anil Vij) ਨੇ ਕਿਹਾ ਕਿਹਾ ਕਿ ਜਦੋਂ ਉਹ ਗ੍ਰਹਿ ਮੰਤਰੀ ਸਨ, ਤਾਂ ਉਨ੍ਹਾਂ ਨੇ ਦੋ ਐਸਆਈਟੀ ਬਣਾਈਆਂ ਸਨ। ਪਹਿਲੀ ਵਾਰ ਕਬੂਤਰਬਾਜ਼ੀ ਦੇ ਮਾਮਲਿਆਂ ‘ਚ 600 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਦੂਜੀ ਵਾਰ, 550 ਲੋਕਾਂ ਨੂੰ ਸਲਾਖਾਂ ਪਿੱਛੇ ਸੁੱਟਿਆ। ਲੋਕਾਂ ਨੂੰ ਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਣਾ ਚਾਹੀਦਾ ਹੈ।
ਟਰਾਂਸਪੋਰਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਟਰਾਂਸਪੋਰਟ ਵਿਭਾਗ ‘ਚ ਇੱਕ ਐਪ ਬਣਾਇਆ ਜਾ ਰਿਹਾ ਹੈ ਜਿਸ ‘ਚ ਕਰਾਸ ਬਾਰ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ। ਅਸੀਂ ਡਿਜੀਟਲਾਈਜੇਸ਼ਨ ਕਰ ਰਹੇ ਹਾਂ, ਟਰੈਕਿੰਗ ਸੌਫਟਵੇਅਰ ਵਿਕਸਤ ਕਰ ਰਹੇ ਹਾਂ ਜੋ ਸਾਨੂੰ ਦੱਸੇਗਾ ਕਿ ਕਿਹੜੀ ਬੱਸ ਕਿੱਥੇ ਚੱਲ ਰਹੀ ਹੈ, ਤਾਂ ਜੋ ਯਾਤਰੀਆਂ ਅਤੇ ਵਿਭਾਗ ਨੂੰ ਬੱਸ ਦੀ ਸਹੀ ਸਥਿਤੀ ਦਾ ਪਤਾ ਲੱਗ ਸਕੇ।
ਇਸੇ ਤਰ੍ਹਾਂ ਜਿਵੇਂ ਹਵਾਈ ਅੱਡਿਆਂ ‘ਤੇ ਡਿਜੀਟਲ ਡਿਸਪਲੇ ਬੋਰਡ ਲਗਾਏ ਜਾਂਦੇ ਹਨ, ਅਸੀਂ ਬੱਸ ਅੱਡਿਆਂ ‘ਤੇ ਵੀ ਅਜਿਹੇ ਡਿਸਪਲੇ ਬੋਰਡ ਲਗਾਵਾਂਗੇ ਜੋ ਬੱਸਾਂ ਦੇ ਆਉਣ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ।
Read More: Haryana: ਜੇ ਲਿਫਟ 10 ਦਿਨਾਂ ਤੱਕ ਨਾ ਚੱਲੀ ਤਾ XEN ਨੂੰ 11ਵੇਂ ਦਿਨ ਕੀਤਾ ਜਾਵੇਗਾ ਮੁਅੱਤਲ