ਡੇਰਾਬੱਸੀ, 21 ਜੂਨ 2025: ਡੇਰਾਬੱਸੀ ਹਸਪਤਾਲ ਦੇ ਲੇਬਰ ਰੂਮ ਕੰਪਲੈਕਸ ਦੇ ਅੰਦਰ ਦੀ ਵੀਡੀਓ ਬਣਾਉਣ ਵਾਲੇ ਯੂਟਿਊਬਰ ਨੂੰ ਖ਼ਿਲਾਫ ਕੇਸ ਦਰਜ ਕੀਤਾ ਗਿਆ ਹੈ | ਜਾਣਕਾਰੀ ਮੁਤਾਬਕ ਜਸਵੀਰ ਨਾਮ ਦੇ ਵਿਆਕਤੀ ਵੱਲੋਂ ਡੇਰਾਬੱਸੀ ਹਸਪਤਾਲ ਦੇ ਲੇਬਰ ਰੂਮ ਕੰਪਲੈਕਸ ਦੇ ਅੰਦਰ ਦੀ ਵੀਡੀਓ ਬਣਾਕੇ ਸ਼ੋਸ਼ਲ ਮੀਡੀਆਂ ਤੇ ਵਾਇਰਲ ਕੀਤੀ ਗਈ ਸੀ।
ਹਸਪਤਾਲ ਪ੍ਰਸ਼ਾਸਨ ਮੁਤਾਬਕ ਲੇਬਰ ਰੂਮ ਕੰਪਲੈਕਸ ਇੱਕ ਜਨਾਨਾ ਵਿਭਾਗ ਹੁੰਦਾ ਹੈ, ਜਿੱਥੇ ਗਰਭਵਤੀ ਔਰਤਾਂ ਦੀਆਂ ਡਿਲੀਵਰੀਆਂ ਹੁੰਦੀਆਂ ਹਨ। ਇਸ ਵਿਭਾਗ ‘ਚ ਔਰਤਾਂ ਦੀ ਨਿੱਜਤਾ ਨੂੰ ਮੁੱਖ ਰੱਖਦੇ ਹੋਏ ਫੋਟੋਗਰਾਫੀ ਅਤੇ ਵਿਡੀਓਗਰਾਫੀ ਦੀ ਸਖ਼ਤ ਪਾਬੰਦੀ ਹੁੰਦੀ ਹੈ। ਇਸਦੇ ਬਾਵਜੂਦ ਵੀਡਿਉ ਬਣਾਕੇ ਵਾਇਰਲ ਕੀਤੀ। ਸੀਨੀਅਰ ਮੈਡੀਕਲ ਅਫਸਰ ਵੱਲੋ ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ ।
FIR ਦੀ ਪੂਰੀ ਕਾਪੀ ਪੜ੍ਹਨ ਲਈ ਕਲਿੱਕ ਕਰੋ |
Read More: ਚੰਡੀਗੜ੍ਹ ਦੇ ਪ੍ਰੋਫੈਸਰ ਵੱਲੋਂ ਕਾਮੇਡੀਅਨ ਜਸਪ੍ਰੀਤ ਸਿੰਘ ਖ਼ਿਲਾਫ SGPC ਨੂੰ ਸ਼ਿਕਾਇਤ