ਚੰਡੀਗੜ੍ਹ, 17 ਮਾਰਚ 2025: ਸੋਸ਼ਲ ਮੀਡੀਆ ਇਨਫੂਲੈਨਸ਼ਰ ਓਰੀ (Orry) ਉਰਫ਼ ਓਰਹਾਨ ਅਵਾਤਰਾਮਣੀ (Orhan Awatramani) ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਹ ਹਾਲ ਹੀ ‘ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਗਏ ਸਨ। ਆਪਣੀ ਧਾਰਮਿਕ ਯਾਤਰਾ ਦੌਰਾਨ, ਉਨ੍ਹਾਂ ‘ਤੇ ਕਟੜਾ ਦੇ ਇੱਕ ਬੇਸ ਕੈਂਪ ‘ਚ ਸ਼ਰਾਬ ਪੀਣ ਦਾ ਦੋਸ਼ ਹੈ। ਓਰੀ ਅਤੇ ਅੱਠ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ‘ਜੰਮੂ-ਕਸ਼ਮੀਰ ਪੁਲਿਸ ਦੇ ਅਨੁਸਾਰ, ਕਟੜਾ ਦੇ ਇੱਕ ਹੋਟਲ ‘ਚ ਸ਼ਰਾਬ ਪੀਣ ਦੇ ਦੋਸ਼ ‘ਚ ਓਰੀ ਸਮੇਤ ਅੱਠ ਜਣਿਆ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।’ ਇਨ੍ਹਾਂ ‘ਚ ਇੱਕ ਰੂਸੀ ਨਾਗਰਿਕ ਵੀ ਸ਼ਾਮਲ ਹੈ। ਕਾਨੂੰਨ ਮੁਤਾਬਕ ਇਸ ਤੀਰਥ ਖੇਤਰ ‘ਚ ਸ਼ਰਾਬ ਅਤੇ ਮਾਸਾਹਾਰੀ ਭੋਜਨ ਦੀ ਵਰਤੋਂ ਸਖ਼ਤੀ ਨਾਲ ਵਰਜਿਤ ਹੈ।
ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਪਣੀ ਧਾਰਮਿਕ ਯਾਤਰਾ ਦੌਰਾਨ, ਓਰੀ (Orry) ਨੇ ਅਜਿਹੀ ਗਲਤੀ ਕੀਤੀ ਕਿ ਹੁਣ ਉਸਦੀ ਗ੍ਰਿਫਤਾਰੀ ਦਾ ਸਮਾਂ ਆ ਗਿਆ ਹੈ। ਇਹ ਓਰੀ ਦੀ ਇੱਕ ਇੰਸਟਾਗ੍ਰਾਮ ਪੋਸਟ ਤੋਂ ਬਾਅਦ ਹੋਇਆ। ਓਰੀ ਨੇ ਕਟੜਾ ਦੇ ਇੱਕ ਹੋਟਲ ‘ਚ ਸ਼ਰਾਬ ਪੀਂਦੇ ਹੋਏ ਆਪਣੀ ਫੋਟੋ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ।