Carlos Alcaraz

ਕਾਰਲੋਸ ਅਲਕਾਰਾਜ਼ ਨੇ ਜਿੱਤਿਆ ਯੂਐਸ 2025 ਦਾ ਖ਼ਿਤਾਬ

ਸਪੋਰਟਸ, 08 ਸਤੰਬਰ 2025: US Open 2025 title: ਵਿਸ਼ਵ ਨੰਬਰ-2 ਕਾਰਲੋਸ ਅਲਕਾਰਾਜ਼ ਨੇ ਯੂਐਸ ਓਪਨ 2025 ਦੇ ਫਾਈਨਲ ‘ਚ ਵਿਸ਼ਵ ਨੰਬਰ-1 ਜੈਨਿਕ ਸਿਨਰ ਨੂੰ ਹਰਾ ਕੇ ਆਪਣਾ ਛੇਵਾਂ ਗ੍ਰੈਂਡ ਸਲੈਮ ਖ਼ਿਤਾਬ ਜਿੱਤਿਆ। ਇਸ ਦੇ ਨਾਲ ਉਨ੍ਹਾਂ ਨੇ ਸਿਨਰ ਤੋਂ ਵਿਸ਼ਵ ਨੰਬਰ-1 ਦਾ ਤਾਜ ਵੀ ਖੋਹ ਲਿਆ। ਅਲਕਾਰਾਜ਼ ਨੇ ਦੂਜੀ ਵਾਰ ਯੂਐਸ ਓਪਨ ਦਾ ਖ਼ਿਤਾਬ ਜਿੱਤਿਆ, ਇਸ ਤੋਂ ਪਹਿਲਾਂ ਉਨਾਂ ਨੇ 2022 ‘ਚ ਇਹ ਟਰਾਫੀ ਜਿੱਤੀ ਸੀ।

ਅਲਕਾਰਾਜ਼ 2023 ਤੋਂ ਬਾਅਦ ਪਹਿਲੀ ਵਾਰ ਵਿਸ਼ਵ ਨੰਬਰ-1 ਬਣਿਆ ਹੈ। ਸੋਮਵਾਰ ਤੋਂ, ਉਹ ਪੰਜਵੀਂ ਵਾਰ ਵਿਸ਼ਵ ਨੰਬਰ 1 ਵਜੋਂ ਆਪਣੀ ਪਾਰੀ ਸ਼ੁਰੂ ਕਰੇਗਾ। ਇਸ ਤੋਂ ਪਹਿਲਾਂ, ਉਹ ਕੁੱਲ 37 ਹਫ਼ਤਿਆਂ ਲਈ ਨੰਬਰ-1 ਰਿਹਾ ਹੈ।

ਨਿਊਯਾਰਕ ‘ਚ ਖੇਡੇ ਗਏ ਇਸ ਫਾਈਨਲ ਮੈਚ ‘ਚ, ਸਪੈਨਿਸ਼ ਖਿਡਾਰੀ ਅਲਕਾਰਾਜ਼ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲਾ ਸੈੱਟ 6-2 ਨਾਲ ਜਿੱਤਿਆ। ਦੂਜੇ ਸੈੱਟ ‘ਚ ਸਿਨਰ ਨੇ ਵਾਪਸੀ ਕੀਤੀ ਅਤੇ 6-3 ਨਾਲ ਜਿੱਤ ਪ੍ਰਾਪਤ ਕੀਤੀ। ਤੀਜੇ ਸੈੱਟ ‘ਚ ਅਲਕਾਰਾਜ਼ ਨੇ ਦਬਦਬਾ ਬਣਾਇਆ ਅਤੇ ਸੈੱਟ 6-1 ਨਾਲ ਜਿੱਤਿਆ, ਸਿਰਫ਼ ਇੱਕ ਗੇਮ ਹਾਰ ਗਿਆ। ਸਿਨਰ ਨੇ ਚੌਥੇ ਸੈੱਟ ‘ਚ ਸਖ਼ਤ ਟੱਕਰ ਦਿੱਤੀ, ਪਰ ਅਲਕਾਰਾਜ਼ ਨੇ 6-4 ਨਾਲ ਖ਼ਿਤਾਬ ਜਿੱਤ ਲਿਆ।

ਯੂਐਸ ਓਪਨ ਤੋਂ ਪਹਿਲਾਂ, ਦੋਵੇਂ ਖਿਡਾਰੀ ਸਿਨਸਿਨਾਟੀ ਮਾਸਟਰਜ਼ ਦੇ ਫਾਈਨਲ ‘ਚ ਵੀ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਸਨ। ਉਸ ਮੈਚ ‘ਚ ਸਿਨਨਰ ਨੂੰ ਸੱਟ ਕਾਰਨ ਮੈਚ ਵਿਚਕਾਰੋਂ ਛੱਡਣਾ ਪਿਆ ਅਤੇ ਅਲਕਾਰਾਜ਼ ਚੈਂਪੀਅਨ ਬਣ ਗਿਆ।

ਇਹ ਇਸ ਸਾਲ ਦਾ ਤੀਜਾ ਗ੍ਰੈਂਡ ਸਲੈਮ ਫਾਈਨਲ ਸੀ ਜਿਸ ‘ਚ ਅਲਕਾਰਾਜ਼ ਅਤੇ ਸਿਨਨਰ ਇੱਕ ਦੂਜੇ ਦੇ ਸਾਹਮਣੇ ਸਨ। ਅਲਕਾਰਾਜ਼ ਜੂਨ ‘ਚ ਹੋਏ ਫ੍ਰੈਂਚ ਓਪਨ ਫਾਈਨਲ ‘ਚ ਜੇਤੂ ਬਣਿਆ, ਜਦੋਂ ਕਿ ਸਿਨੇਰ ਨੇ ਜੁਲਾਈ ‘ਚ ਵਿੰਬਲਡਨ ਫਾਈਨਲ ‘ਚ ਅਲਕਾਰਾਜ਼ ਨੂੰ ਹਰਾਇਆ।

Read More: ਸਪੇਨ ਦਾ 22 ਸਾਲਾ ਕਾਰਲੋਸ ਅਲਕਾਰਾਜ਼ ਨੇ ਜਿੱਤਿਆ ਚ ਫ੍ਰੈਂਚ ਓਪਨ ਚੈਂਪੀਅਨ ਦਾ ਖ਼ਿਤਾਬ

Scroll to Top