ਚੰਡੀਗੜ੍ਹ ,16 ਅਗਸਤ : ਦੇਸ਼ ਅਜੇ ਕੋਰੋਨਾ ਮਹਾਮਾਰੀ ਤੋਂ ਉੱਪਰ ਉੱਠ ਹੀ ਰਿਹਾ ਸੀ ਕਿ ਕੋਰੋਨਾ ਮਹਾਮਾਰੀ ਨੇ ਮੁੜ ਤੋਂ ਦੇਸ਼ ‘ਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ | ਕਈ ਥਾਵਾਂ ਤੇ ਸਕੂਲ ਅਜੇ ਖੁਲ੍ਹਣੇ ਸ਼ੁਰੂ ਹੀ ਕੀਤੇ ਗਏ ਸੀ ਕਿ ਸਕੂਲਾਂ ‘ਚ ਕੋਰੋਨਾ ਕੇਸ ਪਾਏ ਜਾਣ ਲੱਗ ਪਏ | ਜਿਸ ਨੂੰ ਵੇਖਦਿਆਂ ਕਈ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ
ਹੁਣ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦਿਆਂ ਕੈਪਟਨ ਸਰਕਾਰ ਨੇ ਨਵੇਂ ਦਿਸ਼ਾ ਨਿਰਦੇਸ਼ ਦੇ ਦਿੱਤੇ ਹਨ ਕਿ ਪੰਜਾਬ ‘ਚ ਦਾਖ਼ਲ ਹੋਣ ਵਾਲੇ ਹਰ ਵਿਅਕਤੀਆਂ ਨੂੰ ਕੋਰੋਨਾ ਦੀਆਂ ਦੋਵੇਂ ਖ਼ੁਰਾਕਾਂ ਲਾਉਣੀਆਂ ਲਾਜ਼ਮੀ ਕਰ ਦਿੱਤੀਆਂ ਹਨ | ਜੇਕਰ ਕੋਰੋਨਾ ਵੈਕਸੀਨ ਨਹੀਂ ਲੱਗੀ ਤਾਂ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੋਣੀ ਲਾਜ਼ਮੀ ਹੋਵੇਗੀ |
ਜੇਕਰ ਉਸ ਨੇ ਵੈਕਸੀਨ ਵੀ ਨਹੀਂ ਲਗਵਾਈ ਅਤੇ ਨਾ ਹੀ ਉਸ ਕੋਲ ਆਰ.ਟੀ-ਪੀ.ਸੀ.ਆਰ. ਦੀ ਨੈਗੇਟਿਵ ਰਿਪੋਰਟ ਹੈ ਤਾਂ ਫਿਰ ਉਹ ਪੰਜਾਬ ‘ਚ ਦਾਖ਼ਲ ਨਹੀ ਹੋ ਸਕਦੇ | ਇਹ ਦਿਸ਼ਾ- ਨਿਰਦੇਸ਼ ਸੜਕੀ, ਰੇਲ ਜਾਂ ਹਵਾਈ ਮਾਰਗ ਰਾਹੀਂ ਦਾਖ਼ਲ ਹੋਣ ਵਾਲੇ ਹਰ ਵਿਅਕਤੀ ਤੇ ਲਾਗੂ ਹੋਵੇਗੀ | ਕੈਪਟਨ ਸਰਕਾਰ ਨੇ ਕਿਹਾ ਕਿ ਸਕੂਲਾਂ ਦੇ ਵਿੱਚ ਸਿਰਫ ਟੀਕਾਕਰਨ ਕਰਵਾ ਚੁੱਕੇ ਅਧਿਆਪਕਾਂ ਨਾਨ-ਟੀਚਿੰਗ ਸਟਾਫ਼, ਜਾਂ ਜੋ ਹਾਲ ਹੀ ਵਿਚ ਕੋਵਿਡ ਤੋਂ ਸਿਹਤਯਾਬ ਹੋਏ ਹਨ ਉਹੀ ਸਕੂਲਾਂ ‘ਚ ਆ ਸਕਦੇ ਹਨ |