Site icon TheUnmute.com

ਕੈਪਟਨ ਅਮਰਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤੇ ਕਈ ਵੱਡੇ ਐਲਾਨ

ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 27 ਅਕਤੂਬਰ 2021 : ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਵਿਰੋਧੀਆਂ ਨੂੰ ਘੇਰਦੇ ਹੋਏ ਕਿਹਾ ਕਿ ਸਾਢੇ ਚਾਰ ਸਾਲਾਂ ਵਿੱਚ 92 ਫੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਵਿਰੋਧੀਆਂ ਵਲੋਂ ਕੰਮ ਨਾ ਹੋਣ ਦੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ।

ਸੁਰੱਖਿਆ ਦੇ ਮੁਦੇ ‘ਤੇ ਕੈਪਟਨ ਨੇ ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਸੁਰੱਖਿਆ ਨਾਲ ਜੁੜੀਆਂ ਬਾਰੀਕੀਆਂ ਨੂੰ ਜਾਣਦਾ ਹਾਂ | ਪੰਜਾਬ ਦੀ ਸੁਰੱਖਿਆ ਮੇਰੇ ਲਈ ਅਹਿਮ ਹੈ, ਪੰਜਾਬ ਪੁਲਿਸ ਨੂੰ ਬੀ.ਐਸ.ਐਫ ਦੀ ਮੱਦਦ ਦੀ ਲੋੜ ਹੈ |

ਇਸੇ ਨੇ ਨਾਲ ਉਹਨਾਂ ਨਵੀਂ ਪਾਰਟੀ ਤੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਨਵੀਂ ਪਾਰਟੀ ਦਾ ਨਾਮ ਅਜੇ ਤੈਅ ਨਹੀਂ ਹੋਇਆ, ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਲਈ ਅਰਜ਼ੀ ਭੇਜੀ ਗਈ ਹੈ, ਉਸ ਤੋਂ ਬਾਅਦ ਹੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ, ਖੇਤੀ ਕਾਨੂੰਨਾਂ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਲਦੀ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਗਈ ਹੈ | ਕੱਲ੍ਹ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ | ਇਸੇ ਦੌਰਾਨ ਉਹਨਾਂ ਨੇ 117 ਸੀਟਾਂ ‘ਤੇ ਚੋਣ ਲੜਨ ਦਾ ਐਲਾਨ ਕੀਤਾ ਹੈ |

Exit mobile version