Site icon TheUnmute.com

ਕੈਪਟਨ ਅਮਰਿੰਦਰ ਸਿੰਘ ਆਪਣੇ ਸਲਾਹਕਾਰਾਂ ਤੋਂ ਸੁਚੇਤ ਰਹਿਣ : ਜਾਖੜ

ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 26 ਅਕਤੂਬਰ 2021 : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਮੇ ਸਮੇ ਤੇ ਕਾਂਗਰਸ ‘ਚ ਹੋਣ ਵਾਲੀਆਂ ਘਟਨਾਵਾਂ ਦੇ ਬਾਰੇ ਟਵੀਟ ਕਰ ਕੇ ਆਪਣੇ ਵਿਚਾਰਾਂ ਨੂੰ ਪਾਰਟੀ ਲੀਡਰਸ਼ਿਪ ਤੇ ਨੇਤਾਵਾਂ ਦੇ ਧਿਆਨ ‘ਚ ਲਿਆ ਰਹੇ ਹਨ, ਜਿਸ ਕਾਰਣ ਉਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ |

ਜਾਖੜ ਨੇ ਇਕ ਟਵੀਟ ਕਰ ਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹਕਾਰਾਂ ਤੋਂ ਸੁਚੇਤ ਰਹਿਣ ਲਈ ਸਲਾਹ ਦਿੱਤੀ ਹੈ, ਭਾਵੇਂ ਆਪਣੇ ਟਵੀਟ ‘ਚ ਜਾਖੜ ਨੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਨਹੀਂ ਲਿਆ ਹੈ ਪਰ ਉਨ੍ਹਾਂ ਦੇ ਟਵੀਟ ਨੂੰ ਕੈਪਟਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ |

ਜਾਖੜ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਰੂਸ ਦਾ ਆਖਰੀ ਸ਼ਾਸ਼ਕ ਨਿਕੋਲਸ ਸੀ, ਜਿਸ ਦੀ ਪਤਨੀ ਜਰੀਨਾ ਜਰਮਨ ਦੀ ਨਾਗਰਿਕ ਸੀ, ਜਰਮਨ ਤੇ ਰੂਸ ਪਹਿਲਾ ਵਿਸ਼ਵਯੁੱਧ ਇਕ ਦੂਜੇ ਖਿਲਾਫ ਲੜ ਰਹੇ ਸੀ |

ਪਰ ਇਸ ਲੜਾਈ ਨਾਲ ਜਰੀਨਾ ਜਾ ਉਸ ਦੇ ਕੌਮੀਅਤ ਦਾ ਕੋਈ ਸਬੰਧ ਨਹੀਂ ਸੀ ਪਰ ਰੂਸ ਦਾ ਆਖਰੀ ਰਾਜਾ ਨਿਕੋਲਸ ਦੇਸ਼ ਅੰਦਰ ਕਮਊਨਿਸਟ ਲਹਿਰ ਪੈਦਾ ਹੋਣ ਕਾਰਣ ਆਪਣੇ ਹੀ ਦੇਸ਼ ਦੇ ਲੋਕਾਂ ਹੱਥੋਂ ਮਾਰਿਆ ਗਿਆ ਸੀ |

ਯੁੱਧ ਵਿਚ ਹਾਰ ਤੇ ਕਮਊਨਿਸਟ ਲਹਿਰ ਪੈਦਾ ਹੋਣ ਪਿੱਛੇ ਜਾਰੀਨਾ ਨਹੀਂ ਸੀ, ਜਦਕਿ ਸ਼ਾਸ਼ਕ ਦੇ ਅਖੌਤੀ ਸਲਾਹਕਾਰ ਸਨ, ਜਿਸ ਕਾਰਣ ਰਾਜਸ਼ਾਹੀ ਦੇ ਅਖੀਰ ਦੀ ਸ਼ੁਰੂਆਤ ਹੋਈ ਸੀ |

ਉਨ੍ਹਾਂ ਦਾ ਇਹ ਟਵੀਟ ਸਿਆਸੀ ਅਖਾੜੇ ਵਿੱਚ ਇਹ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਕੈਪਟਨ ਨੂੰ ਆਪਣੇ ਸਲਾਹਕਾਰਾਂ ਤੋਂ ਸੂਚੇਤ ਰਹਿਣ ਨੂੰ ਕਿਹਾ ਹੈ, ਜਾਖੜ ਦਾ ਮੰਨਣਾ ਹੈ ਕਿ ਕੈਪਟਨ ਸਰਕਾਰ ਨੂੰ ਪਹਿਲਾ ਵੀ ਸਲਾਹਕਾਰਾਂ ਨੇ ਸੱਟ ਪਹੁੰਚਾਈ ਹੈ |

ਪਰ ਇਸ ਵਾਰ ਵੀ ਕੁਙ ਇਸ ਤਰਾਂ ਦਾ ਹੀ ਹੋਇਆ ਹੈ, ਇਸ ਲਈ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਸਲਾਹਕਾਰਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ | ਜਾਖੜ ਇਸ ਤੋਂ ਪਹਿਲਾ ਕਈ ਵਾਰ ਕੇਂਦਰੀ ਲੀਡਰਸ਼ਿਪ ਨੂੰ ਵੀ ਪੰਜਾਬ ਦੇ ਮਾਮਲੇ ਵਿਚ ਟਵੀਟ ਜਾਰੀ ਕਰ ਚੁਕੇ ਹਨ |

ਕਾਂਗਰਸੀ ਨੇਤਾਵਾਂ ਨੂੰ ਵੀ ਸਮੇ ਸਮੇ ਤੇ ਸੁਚੇਤ ਰਹਿਣ ਨੂੰ ਕਿਹਾ ਹੈ, ਕਾਂਗਰਸ ਦੇ ਅੰਦਰ ਚਲ ਰਹੇ ਵਿਵਾਦ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਸੀ ਕਿ ਇਹ ਲੜਾਈ ਬੰਦ ਹੋਣੀ ਚਾਹੀਦੀ ਹੈ |

Exit mobile version