Power Plant

ਰਾਮ ਤੋਂ ਬਿਨਾਂ ਦੇਸ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ: CM ਮਨੋਹਰ ਲਾਲ

ਚੰਡੀਗੜ੍ਹ, 20 ਜਨਵਰੀ 2024: ਮੁੱਖ ਮੰਤਰੀ ਮਨੋਹਰ ਲਾਲ (Manohar Lal) ਨੇ ਕਿਹਾ ਕਿ ਰਾਮ ਤੇ ਦੇਸ਼ ਸਮਾਨਰਥੀ ਸ਼ਬਦ ਹਨ ਅਤੇ ਰਾਮ ਤੋਂ ਬਿਨਾਂ ਦੇਸ਼ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ| ਮੁੱਖ ਮੰਤਰੀ ਮਨੋਹਰ ਲਾਲ ਅੱਜ ਮਾਨਵ ਰਚਨਾ ਯੂਨੀਵਰਸਿਟੀ, ਫਰੀਦਾਬਾਦ ਵਿਚ ਇਕ ਸੰਵਾਦ ਪ੍ਰੋਗ੍ਰਾਮ ਵਿਚ ਸਵਾਲਾਂ ਦੇ ਜਵਾਬ ਦੇ ਰਹੇ ਸਨ|

ਇਸ ਮੌਕੇ ਉਨ੍ਹਾਂ (Manohar Lal) ਕਿਹਾ ਕਿ 22 ਜਨਵਰੀ ਦਾ ਦਿਨ ਲੋਕਾਂ ਦੇ ਸੈਕੜਾਂ ਸਾਲਾਂ ਦੇ ਸੰਘਰਸ਼ ਤੇ ਆਸਥਾ ਦੀ ਜਿੱਤ ਦਾ ਦਿਨ ਹੈ| ਇਸ ਦੌਰਾਨ ਉਨ੍ਹਾਂ ਨੇ ਸੂਬੇ ਦੀ ਜਨਤਾ ਨੂੰ ਅਪੀਲ ਕੀਤੀ ਕਿ 22 ਜਨਵਰੀ ਨੂੰ ਹਰੇਕ ਵਿਅਕਤੀ ਆਪਣੇ ਘਰ ਵਿਚ ਦੀਪ ਜ਼ਰੂਰ ਜਲਾਉਣ| ਰਾਮ ਸਾਡੇ ਰੋਮ-ਰੋਮ ਵਿਚ ਬਸੇ ਹੋਏ ਹਨ ਅਸੀਂ ਹਰ ਸੁੱਖ ਅਤੇ ਦੁੱਖ ਵਿਚ ਉਨ੍ਹਾਂ ਨੂੰ ਯਾਦ ਕਰਦੇ ਹਨ| ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਧਰਮ ਨੀਤੀ ਨਾਲ ਜੁੜਿਆ ਹੋਇਆ ਮਾਮਲਾ ਹੈ ਅਤੇ ਉਹ ਸਿਆਸਤ ਨਾਲ ਵੀ ਜੁੜਿਆ ਹੈ|

ਮੁੱਖ ਮੰਤਰੀ ਨੇ 9 ਸਾਲਾਂ ਵਿਚ ਸੂਬਾ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਬਾਰੇ ਦੱਸਦੇ ਹੋਏ ਕਿਹਾ ਕਿ ਅਸੀਂ ਆਪਣੇ ਸਾਸ਼ਨ ਵਿਚ ਅੰਤਯੋਦਯ ਦੀ ਭਾਵਨਾ ਨਾਲ ਆਮ ਜਨਤਾ ਦੇ ਵਿਕਾਸ ਲਈ ਕੰਮ ਕੀਤੇ ਹਨ| ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਛੋਟੀ ਤੋਂ ਛੋਟੀ ਸਮੱਸਿਆ ਨੂੰ ਸਮਝ ਦੇ ਉਨ੍ਹਾਂ ਦੇ ਹਲ ਕਰਨ ਦਾ ਕੰਮ ਕੀਤਾ ਹੈ| ਇਕ ਸੁਆਲ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ 9 ਸਾਲ ਪਹਿਲਾਂ ਕੁੜੀਆਂ ਦੀ ਗਿਣਤੀ 871 ਸੀ| ਇਸ ਤੋਂ ਬਾਅਦ ਬੇਟੀ ਬਚਾਓ-ਬੇਟੀ ਪੜਾਓ ਵਰਗੀ ਮੁਹਿੰਮ ਚਲਾਈ ਗਈ ਅਤੇ ਅੱਜ ਸੂਬੇ ਵਿਚ ਕੁੜੀਆਂ ਦੀ ਗਿਣਤੀ 932 ‘ਤੇ ਪੁੱਜ ਗਈ ਹੈ|

ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸਾਡੇ ਹਰਿਆਣਾ ਵਿਚ ਭ੍ਰਿਸ਼ਟਾਚਾਰ, ਅਪਰਾਧ ਅਤੇ ਜਾਤੀ ਆਧਾਰ ਸਿਆਸਤ ਨੂੰ ਖਤਮ ਕੀਤਾ| ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਅੰਟੀ ਕਰਪਸ਼ਨ ਬਿਊਰੋ ਦਾ ਗਠਨ ਕਰਕੇ ਭ੍ਰਿਸ਼ਟਾਚਾਰ ਕਰਨ ਵਾਲੇ ਹਰੇਕ ਵਿਅਕਤੀ ‘ਤੇ ਫੜਿਆ ਗਿਆ| ਅੱਜ ਅਸੀਂ ਕਿਸਾਨਾਂ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਹੇ ਹਾਂ| ਅਸੀਂ ਰਿਆਇਤੀ ਖੇਤੀ ਤੋਂ ਹੱਟ ਕੇ ਕੁਦਰਤੀ ਖੇਤੀ ‘ਤੇ ਜੋਰ ਦਿੱਤਾ ਹੈ| ਆਉਣ ਵਾਲੀ ਪੀੜ੍ਹੀਆਂ ਲਈ ਪਾਣੀ ਬਚਾਓਣਾ ਸਾਡੀ ਜ਼ਿੰਮੇਵਾਰੀ ਹੈ ਇਸ ਲਈ ਅਸੀਂ ਝੋਨੇ ਦੀ ਫਸਲ ਨੂੰ ਘੱਟ ਕਰਨ ਦੀ ਅਪੀਲ ਕਿਸਾਨਾਂ ਨੂੰ ਕੀਤੀ ਅਤੇ ਦੂਜੀ ਫਸਲ ਬਦਲਅ ਕਰਨ ‘ਤੇ ਕਿਸਾਨਾਂ ਨੂੰ ਮਾਲੀ ਮਦਦ ਵੀ ਦਿੱਤੀ| ਉਨ੍ਹਾਂ ਕਿਹਾ ਕਿ ਪਿਛਲੇ 9 ਸਾਲ ਵਿਚ ਅਸੀਂ 11000 ਕਰੋੜ ਰੁਪਏ ਕਿਸਾਨਾਂ ਨੂੰ ਮਦਦ ਵੱਜੋਂ ਦਿੱਤੇ|

ਇਸ ਮੌਕੇ ‘ਤੇ ਕੇਂਦਰੀ ਊਰਜਾ ਤੇ ਭਾਰੀ ਉਦਯੋਗ ਰਾਜ ਮੰਤਰੀ ਕ੍ਰਿਸ਼ਣ ਪਾਲ, ਟਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਪੰਚਾਇਤ ਮੰਤਰੀ ਦੇਵੇਂਦਰ ਬਬਲੀ, ਰਾਜ ਸਭਾ ਸਾਂਸਦ ਕਾਰਤਿਕੇਯ ਸ਼ਰਮਾ, ਵਿਧਾਇਕ ਸੀਮਾ ਤਿਰਖਾ, ਵਿਧਾਇਕ ਨਰਿੰਦਰ ਗੁਪਤਾ, ਵਿਧਾਇਕ ਰਾਜੇਸ਼ ਨਾਗਰ, ਵਿਧਾਇਕ ਜਗਦੀਸ਼ ਨਾਇਰ ਸਮੇਤ ਕਈ ਮੰਨੇ-ਪ੍ਰਮੰਨੇ ਵਿਅਕਤੀ ਹਾਜਿਰ ਸਨ|

Scroll to Top