ਓਟਾਵਾ 22 ਨਵੰਬਰ 2024: ਕੈਨੇਡਾ ਸਰਕਾਰ (canada goverment) ਨੇ U-TURN ਲੈ ਲਿਆ ਹੈ, ਦੱਸ ਦੇਈਏ ਕਿ ਭਾਰਤ ਜਾਣ ਵਾਲੇ ਯਾਤਰੀਆਂ ਤੇ ਲਾਗੂ ਨਿਯਮ ਨੂੰ ਹਟਾਇਆ ਗਿਆ ਹੈ|
ਭਾਰਤ (bharat) ਜਾਣ ਵਾਲੇ ਯਾਤਰੀਆਂ ਲਈ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਦਰਅਸਲ ਵਾਧੂ ਸੁਰੱਖਿਆ ਸਕ੍ਰੀਨਿੰਗ ਉਪਾਅ, ਇਸ ਹਫਤੇ ਦੇ ਸ਼ੁਰੂ ਵਿੱਚ ਲਾਗੂ ਕੀਤੇ ਗਏ ਸਨ, ਜਿਸ ਨੂੰ ਹੁਣ ਹਟਾ ਦਿੱਤਾ ਗਿਆ ਹੈ, ਇਸ ਬਾਰੇ ਜਾਣਕਾਰੀ ਟਰਾਂਸਪੋਰਟ ਮੰਤਰੀ ਅਨੀਤਾ ਆਨੰਦ ਦੇ ਦਫਤਰ (office) ਨੇ ਦਿੱਤੀ ਹੈ। ਦੱਸ ਦੇਈਏ ਕਿ ਇਹ ਨਿਯਮ ਕੈਨੇਡਾ (canada) ਅਤੇ ਭਾਰਤ ਵਿਚਕਾਰ ਵੱਧ ਰਹੇ ਤਣਾਅ ਤੋਂ ਬਾਅਦ ਪੇਸ਼ ਕੀਤੇ ਗਏ ਸਨ|
ਇਹ ਐਲਾਨ ਉਦੋਂ ਹੋਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਤਣਾਅਪੂਰਨ ਬਣੇ ਹੋਏ ਹਨ। ਪਿਛਲੇ ਮਹੀਨੇ, RCMP ਨੇ ਭਾਰਤ ਸਰਕਾਰ ਦੇ ਏਜੰਟਾਂ ਨੂੰ ਕੈਨੇਡਾ ਵਿੱਚ ਕਤਲ, ਜਬਰੀ ਵਸੂਲੀ ਅਤੇ ਧਮਕਾਉਣ ਸਮੇਤ ਅਪਰਾਧਾਂ ਵਿੱਚ ਕਥਿਤ ਸ਼ਮੂਲੀਅਤ ਨਾਲ ਜੋੜਿਆ ਸੀ।