ਚੰਡੀਗੜ੍ਹ, 01 ਮਾਰਚ 2024: ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਬ੍ਰਾਇਨ ਮੁਲਰੋਨੀ (Brian Mulroney) ਦਾ 84 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਰਿਵਾਰ ਨੇ ਉਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਹ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕਰਨ ਵਾਲੇ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਪ੍ਰਧਾਨ ਮੰਤਰੀ ਜੌਹਨ ਡਾਈਫੇਨਬੇਕਰ ਦਾ ਸਲਾਹਕਾਰ ਰਹੇ ਸਨ |
ਬ੍ਰਾਇਨ ਮੁਲਰੋਨੀ ਨੇ ਸਾਲਾਂ ਤੱਕ ਰਾਜਨੀਤੀ ਵਿੱਚ ਪਰਦੇ ਪਿੱਛੇ ਕੰਮ ਕੀਤਾ ਅਤੇ 1976 ਵਿੱਚ ਅਗਲਾ ਫੈਡਰਲ ਪ੍ਰੋਗਰੈਸਿਵ ਕੰਜ਼ਰਵੇਟਿਵ ਆਗੂ ਬਣਨ ਤੋਂ ਪਹਿਲਾਂ ਕਾਨੂੰਨ ਦੀ ਡਿਗਰੀ ਹਾਸਲ ਕੀਤੀ। ਹਾਲਾਂਕਿ, ਮੁਲਰੋਨੀ ਨੂੰ ਜੋਏ ਕਲਰਕ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ ਵੀ ਉਹ ਨਿਰਾਸ਼ ਨਹੀਂ ਹੋਏ ।
1983 ਵਿੱਚ ਉਨ੍ਹਾਂ (Brian Mulroney) ਨੇ ਅੰਤ ਵਿੱਚ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਜਿੱਤੀ ਅਤੇ ਸੱਤਾ ਸੰਭਾਲੀ। ਉਸ ਸਮੇਂ ਉਨ੍ਹਾਂ ਨੇ ਸਹੁੰ ਚੁੱਕੀ ਸੀ ਕਿ ‘ਅਸੀਂ ਮਿਲ ਕੇ ਨਵੀਂ ਪਾਰਟੀ ਅਤੇ ਨਵਾਂ ਦੇਸ਼ ਬਣਾਉਣ ਜਾ ਰਹੇ ਹਾਂ। ਬ੍ਰਾਇਨ ਮੁਲਰੋਨੀ 1984 ਦੀ ਸੰਘੀ ਮੁਹਿੰਮ ਨੂੰ ਚਲਾਉਣ ਲਈ ਅੱਗੇ ਆਇਆ, ਕੈਨੇਡੀਅਨ ਇਤਿਹਾਸ ਵਿੱਚ ਸਭ ਤੋਂ ਵੱਡੀ ਬਹੁਮਤ ਸੀਟਾਂ ਜਿੱਤ ਕੇ ਮਲਰੋਨੀ ਨੇ ਕੈਨੇਡਾ ਦੇ 18ਵੇਂ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ ।




