Canada

Canada: ਕੈਨੇਡਾ ਦੇ ਵਾਲਮਾਰਟ ‘ਚ ਪੰਜਾਬੀ ਕੁੜੀ ਦੀ ਸ਼ੱਕੀ ਹਲਾਤਾਂ ‘ਚ ਮੌ.ਤ

ਚੰਡੀਗੜ੍ਹ, 21 ਅਕਤੂਬਰ 2024: ਕੈਨੇਡਾ (Canada) ਤੋਂ ਇੱਕ ਹੋਰ ਪੰਜਾਬੀ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਕੈਨੇਡਾ ‘ਚ ਇੱਕ ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ, ਉਕਤ ਕੁੜੀ ਦੀ ਪਛਾਣ ਗੁਰਸਿਮਰਨ ਕੌਰ ਵਜੋਂ ਹੋਈ ਹੈ | ਗੁਰਸਿਮਰਨ ਜਲੰਧਰ ਦੇ ਸੂਰਾਨੁੱਸੀ ਦਾ ਰਹਿਣ ਵਾਲੀ ਸੀ | ਦੱਸਿਆ ਜਾ ਰਿਹਾ ਹੈ ਕਿ ਵਾਲਮਾਰਟ ‘ਚ ਕਥਿਤ ਤੌਰ ‘ਤੇ ਓਵਨ ‘ਚ ਬਲਾਸਟ ਹੋਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਬਾਰੇ ਮ੍ਰਿਤਕਾ ਦੇ ਚਾਚਾ ਗੁਰਵਿੰਦਰ ਸਿੰਘ ਦ ਮੁਤਾਬਕ ਉਸ ਦਾ ਭਰਾ ਦੋ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ (Canada) ਗਿਆ ਸੀ। ਪਰਿਵਾਰ ਨੂੰ ਕੈਨੇਡਾ ਦੇ ਪੀ.ਆਰ. ਲੈ ਲਈ ਸੀ। ਗੁਰਸਿਮਰਨ ਕੌਰ 12ਵੀਂ ਜਮਾਤ ਦੀ ਵਿਦਿਆਰਥਣ ਸੀ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਆਪਣੀ ਮਾਂ ਨਾਲ ਵਾਲਮਾਰਟ ‘ਚ ਕੰਮ ਕਰਦੀ ਸੀ।

ਇਸ ਸ਼ਨੀਵਾਰ ਵੀ ਗੁਰਸਿਮਰਨ ਕੌਰ ਆਪਣੀ ਮਾਂ ਨਾਲ ਕੰਮ ‘ਤੇ ਗਈ ਹੋਈ ਸੀ। ਉਸ ਦੀ ਮਾਂ ਕੰਮ ਤੋਂ ਵਾਪਸ ਆ ਗਈ ਅਤੇ ਉਸ ਦੇ ਆਉਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਖ਼ਬਰ ਮਿਲੀ ਕਿ ਘਟਨਾ ‘ਚ ਉਸ ਦੀ ਧੀ ਦੀ ਮੌਤ ਹੋ ਗਈ ਹੈ।

ਗੁਰਸਿਮਰਨ ਕੌਰ ਦੀ ਮੌਤ ਦਾ ਮਾਮਲਾ ਸ਼ੱਕੀ ਜਾਪਦਾ ਹੈ, ਕਿਉਂਕਿ ਕਥਿਤ ਤੌਰ ‘ਤੇ ਬੇਕਰੀ ਦੇ ਓਵਨ ‘ਚ ਧਮਾਕਾ ਹੋਣ ਕਾਰਨ ਉਸ ਦੀ ਮੌਤ ਹੋਈ ਹੈ, ਪਰ ਪਰਿਵਾਰ ਦਾ ਤਰਕ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਓਵਨ ਕੰਮ ਨਹੀਂ ਕਰਦਾ। ਪੁਲਿਸ ਫਿਲਹਾਲ ਘਟਨਾ ਦੀ ਜਾਂਚ ਕਰ ਰਹੀ ਹੈ।

Scroll to Top